ਨੌਜਵਾਨ ਪੀੜ੍ਹੀ ਨੂੰ ਸਾਂਭਣ ਲਈ ਯੋਗ ਉਪਰਾਲੇ ਕਰਨੇ ਲਾਜਮੀ – ਨਿਰਵੈਲ

ਲੀਦੋ ਦੀ ਪਿੰਨੀ ਕਬੱਡੀ ਕੱਪ ਦਾ ਪੋਸਟਰ ਜਾਰੀ  

lidoਮਿਲਾਨ (ਇਟਲੀ) 10 ਅਗਸਤ (ਸਾਬੀ ਚੀਨੀਆਂ) – ਅੱਜ ਦੀ ਕੁਰਾਹੇ ਪਈ ਨੌਜਵਾਨੀ ਨੂੰ ਆਪਣੇ ਵਿਰਸੇ ਨਾਲ ਜੋੜ੍ਹੀ ਰੱਖਣ ਲਈ ਪੁਰਾਤਨ ਖੇਡਾਂ ਦੇ ਮੁਕਾਬਲੇ ਕਰਵਾਉਣੇ ਬੜੇ ਜਰੂਰੀ ਹਨ, ਖਾਸ ਕਰਕੇ ਵਿਦੇਸ਼ੀ ਧਰਤੀ ‘ਤੇ ਪੈਦੀ ਹੋਈ ਦੂਜੀ ਪੀੜ੍ਹੀ ਨੂੰ ਪੰਜਾਬੀਅਤ ਨਾਲ ਜੋੜ੍ਹੀ ਰੱਖਣ ਲਈ ਸਾਨੂੰ ਸਮੇਂ ਸਮੇਂ ਸਿਰ ਖੇਡ ਮੇਲੇ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਨਾਂ ਅਣਮੁੱਲੇ ਵਿਚਾਰਾਂ ਦਾ ਪ੍ਰਗਟਾਵਾ ਨੌਜਵਾਨ ਸਭਾ ਲੀਦੋ ਦੀ ਪਿੰਨੀ ਦੇ ਪ੍ਰਮੁੱਖ ਆਗੂ ਪ੍ਰਮਿੰਦਰ ਸਿੰਘ ਨਿਰਵੈਲ ਦੁਆਰਾ ਦੂਜੇ ਕਬੱਡੀ ਟੂਰਨਾਮੈਂਟ ਦਾ ਪੋਸਟਰ ਜਾਰੀ ਕਰਦੇ ਹੇਏ ਕੀਤਾ ਗਿਆ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ, ਨੌਜਵਾਨ ਸਭਾ ਲੀਦੋ ਦੀ ਪਿੰਨੀ ਵੱਲੋਂ ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ 20 ਅਗਸਤ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸਨੂੰ ਲੈ ਕੇ ਖੇਡ ਪ੍ਰੇਮੀਆਂ ‘ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਇਸ ਮੌਕੇ ਉੱਘੇ ਸਿੱਖ ਆਗੂ ਰਾਜਵਿੰਦਰ ਸਿੰਘ ਰਾਜਾ, ਜੁਪਿੰਦਰ ਸਿੰਘ ਜੋਗਾ, ਖੇਡ ਪ੍ਰਮੋਟਰ ਪ੍ਰਮਿੰਦਰ ਸਿੰਘ ਸੂਜਾਪੁਰ, ਜਰਨੈਲ ਸਿੰਘ, ਧਰਮਿੰਦਰ ਸਿੰਘ, ਤੇਜਵੀਰ ਸਿੰਘ, ਸੁੱਖਾ ਵੜੈਚ, ਮਨਜਿੰਦਰ ਸਿੰਘ ਆਦਿ ਉਚੇਚੇ ਤੌਰ ‘ਤੇ ਮੌਜੂਦ ਸਨ, ਜਿਨ੍ਹਾਂ ਖੇਡ ਮੇਲੇ ਨੂੰ ਪੂਰੀ ਤਰ੍ਹਾਂ ਸਫਲ ਬਨਾਉਣ ਦੀ ਗੱਲ ਆਖੀ।