ਪ੍ਰਿੰਸ ਹੈਰੀ ਚੈਰਿਟੀ ਪੋਲੋ ਖੇਡਣ ਆਉਣਗੇ ਰੋਮ

p-harryਰੋਮ (ਇਟਲੀ) 21 ਮਈ (ਪੰਜਾਬ ਐਕਸਪ੍ਰੈੱਸ) – ਬਕਿੰਗਮ ਪੈਲੇਸ ਵੱਲੋਂ ਜਾਰੀ ਕੀਤੀ ਗਈ ਇਕ ਸੂਚਨਾ ਅਨੁਸਾਰ ਸੈਂਟੇਬਲ ਆਈਐਸਪੀਐਸ ਹਾਂਡਾ ਪੋਲੋ ਕੱਪ, ਲਈ ਪ੍ਰਿੰਸ ਹੈਰੀ, ਡਿਊਕ ਆੱਫ ਸਸੇਕਸ 24 ਮਈ ਨੂੰ ਰੋਮ ਆਉਣਗੇ। ਪ੍ਰਿੰਸ ਹੈਰੀ, ਰੋਮਾ ਪੋਲੋ ਕਲੱਬ ਵਿਚ ਯੂਐਸ ਪੋਲੋ ਐਸੋਸੀਏਸ਼ਨ ਦੇ ਵਿਰੁੱਧ ਸੇਂਟੇਬੇਲ ਸੈਂਟ ਰੇਜਿਸ ਟੀਮ ਵੱਲੋਂ ਪੋਲੋ ਖੇਡਣਗੇ। ਸੇਂਟੇਬੇਲ, ਦੱਖਣੀ ਅਫਰੀਕਾ ਵਿਚ ਏਡਜ਼ ਪੀੜ੍ਹਤ ਬੱਚਿਆਂ ਨੂੰ ਸਹਾਇਤਾ ਪ੍ਰਦਾਨ ਕਰਾਉਣ ਵਾਲੀ ਚੈਰਿਟੀ ਹੈ, ਜਿਸ ਨੂੰ ਪ੍ਰਿੰਸ ਹੈਰੀ ਨੇ 2006 ਵਿਚ ਲੇਸੋਥੋ ਦੇ ਪ੍ਰਿੰਸ ਲੇਰੋਥੋਲੀ ਸੀਸਿਓ ਦੇ ਨਾਲ ਮਿਲ ਕੇ ਸਥਾਪਿਤ ਕੀਤਾ ਸੀ। ਇਸ ਚੈਰਿਟੀ ਵੱਲੋਂ, ਜਿਸ ਦੇ ਪ੍ਰਿੰਸ ਹੈਰੀ ਸਰਪ੍ਰਸਤ ਹਨ, ਹਰ ਸਾਲ ਇਕ ਚੈਰਿਟੀ ਮੈਚ ਦਾ ਆਯੋਜਨ ਕੀਤਾ ਜਾਂਦਾ ਹੈ, ਜੋ ਕਿ ਇਟਲੀ ਵਿਚ ਪਹਿਲੀ ਵਾਰ ਹੋ ਰਿਹਾ ਹੈ।