ਪੰਜ+ਆਬ ਸਪ੍ਰੋਰਟਸ ਕਲੱਬ ਸੁਜਾਰਾ(ਮਾਨਤੋਵਾ)ਵੱਲੋਂ ਕਰਵਾਇਆ ਗਿਆ ਦੂਸਰਾ ਸੁਖਵਿੰਦਰ ਸਿੰਘ ਬਿੱਲਾ ਯਾਦਗਾਰੀ ਕਬੱਡੀ ਟੂਰਨਾਂਮੈਟ ਸਫਲਤਾਂ ਪੂਰਵਕ ਸੰਪੰਨ

ਘਰ ਦਾ ਕਬੱਡੀ ਕੱਪ ਘਰ ਵਿੱਚ ਹੀ ਰਿਹਾ,ਪੰਜ+ਆਬ ਸਪ੍ਰੋਰਟਸ ਕਲੱਬ ਸੁਜਾਰਾ+ਯੰਗ ਸਪ੍ਰੋਰਟਸ ਕਲੱਬ ਮੌਨਤੀਆਿਰੀ ਨੇ ਕੀਤਾ ਕੱਪ ਤੇ ਕਬਜਾ

ਰਨਰ ਅੱਪ ਪੰਜਾਬ ਸਪ੍ਰੋਰਟਸ ਐਡ ਕਲਚਰਲ ਕਲੱਬ ਮਾਨਤੋਵਾ,ਬੈਰਗਾਮੋ,ਬਰੇਸੀਆ ਰਹੀ

altਮਿਲਾਨ, (ਇਟਲੀ), 19 ਜੂਨ, (ਗੁਰਪ੍ਰੀਤ ਖਹਿਰਾ,ਰਣਜੀਤ ਗਰੇਵਾਲ,ਸਾਬੀ ਚੀਨੀਆ) – ਸਾਲ 2013 ਦਾ ਆਲ ਇਟਲੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮਿੰਟਾ, ਚੇਅਰਮੈਨ ਅਨਿਲ ਕੁਮਾਰ ਸਰਮਾਂ ਅਤੇ ਸਮੂਹ ਮੈਬਰਾ ਦੇ ਸਹਿਯੋਗ ਨਾਲ ਪੰਜ+ਆਬ ਸਪ੍ਰੋਰਟਸ ਕਲੱਬ ਸੁਜਾਰਾ(ਮਾਨਤੋਵਾ)ਵੱਲੋਂ ਕਰਵਾਇਆ ਗਿਆ ਕਬੱਡੀ ਖੇਡ ਮੇਲਾ ਸਫਲਤਾਂ ਪੂਰਵਕ ਸੰਪੰਨ ਹੋਇਆ। ਖੇਡ ਮੇਲੇ ਦੀ ਸੁਰੂਆਤ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਸੁਰੂ ਕੀਤੀ ਗਈ। ਖੇਡ ਮੇਲੇ ਵਿੱਚ ਪੂਰੇ ਇਟਲੀ ਭਰ ਦੀਆ ਟੀਮਾਂ ਨੇ ਭਾਗ ਲਿਆ। ਦੁਪਹਿਰ 2 ਵਜੇ ਕਬੱਡੀ ਮੈਚਾ ਦੀ ਟੀਮਾ ਦੀਆ ਟਾਈਆ ਪਾ ਦਿੱਤਿਆ ਗਈਆ ਜਿਹਨਾਂ ਵਿੱਚ ਪਹਿਲਾ ਮੈਚ ਦਸ਼ਮੇਸ ਸਪ੍ਰੋਰਟਸ ਐਡ ਕਲਚਰਲ ਕਲੱਬ ਸੰਨਬੋਨੀਫਾਚੋ(ਵਿਰੋਨਾ) ਦਾ ਮੁਕਾਬਲਾ ਪੰਜ+ਆਬ ਸਪ੍ਰੋਰਟਸ ਕਲੱਬ ਸੁਜਾਰਾ ਨਾਲ ਹੋਇਆ,ਜਿਸ ਵਿੱਚ ਪੰਜ+ਆਬ ਸਪ੍ਰੋਰਟਸ ਕਲੱਬ ਨੇ 35 1/2 ਅੰਕਾ ਨਾਲ ਜਿੱਤ ਹਾਸਿਲ ਕੀਤੀ, ਦੂਸਰਾ ਮੈਚ ਇੰਡੀਅਨ-ਇਟਾਲੀਅਨ ਸਪ੍ਰੋਰਟਸ ਕਲੱਬ ਕਿਰਮੋਨਾ-ਪਾਰਮਾ ਦਾ ਮੁਕਾਬਲਾ ਪੰਜਾਬ ਸਪ੍ਰੋਰਟਸ ਕਲੱਬ ਮਾਨਤੋਵਾ,ਬੈਰਗਾਮੋ,ਬਰੇਸੀਆ ਨਾਲ ਹੋਇਆ, ਜਿਸ ਵਿੱਚ ਪੰਜਾਬ ਸਪ੍ਰੋਰਟਸ ਕਲੱਬ ਮਾਨਤੋਵਾ ਨੇ 32 ਅੰਕਾ ਦੇ ਮੁਕਾਬਲੇ 34 1/2 ਅੰਕਾ ਜਿੱਤ ਹਾਸਿਲ ਕੀਤੀ ਅਤੇ ਸੈਮੀ-ਫਾਇਨਲ ਵਿੱਚ ਪ੍ਰਵੇਸ ਕੀਤਾ। ਤੀਸਰਾ ਮੈਚ ਅਜ਼ਾਦ ਕਬੱਡੀ ਕਲੱਬ ਦਾ ਮੁਕਾਬਲਾ ਸ਼ਾਂਝਾ ਸਪ੍ਰੋਰਟਸ ਕਲੱਬ ਬਰੇਸੀਆ ਨਾਲ ਹੋਇਆ,ਜਿਸ ਵਿੱਚ ਸਾਂਝਾ ਸਪ੍ਰੋਰਟਸ ਕਲੱਬ ਨੇ 35 1/2 ਅੰਕਾ ਦੇ ਮੁਕਾਬਲੇ 41 ਅੰਕਾ ਨਾਲ ਜਿੱਤ ਹਾਸਿਲ ਕੀਤੀ। ਥੋੜੀ ਦੇਰ ਦੇ ਸਮੇ ਮਗਰੋ ਸੈਮੀ-ਫਾਇਨਲ ਦੇ ਮੁਕਾਬਲੇ ਸੁਰੂ ਹੋ ਗਏ ਜਿਸ ਵਿੱਚ ਸਾਂਝਾ ਸਪ੍ਰੋਰਟਸ ਕਲੱਬ ਦਾ ਮੁਕਾਬਲਾ ਪੰਜਾਬ ਸਪ੍ਰੋਰਟਸ ਕਲੱਬ ਮਾਨਤੋਵਾ,ਬੈਰਗਾਮੋ, ਬਰੇਸੀਆ ਨਾਲ ਹੋਇਆ,ਜਿਸ ਵਿੱਚ ਪੰਜਾਬ ਸਪ੍ਰੋਰਟਸ ਕਲੱਬ ਦੇ ਖਿਡਾਰੀਆ ਨੇ ਵਧੀਆ ਪ੍ਰਰਦਸ਼ਨ ਕਰਕੇ 27 1/2 ਅੰਕਾ ਦੇ ਮੁਕਾਬਲੇ 33 ਅੰਕਾ ਨਾਲ ਜਿੱਤ ਹਾਸਿਲ ਕੀਤੀ। ਖੇਡ ਮੇਲੇ ਦੀ ਕੁਮੈਟਰੀ ਬੱਬੂ ਵਿਚੈਸ਼ਾ, ਮੰਚ ਸੰਚਾਲਕ ਪਰਮਜੀਤ ਢਿੱਲੋ ਅਤੇ ਕਬੱਡੀ ਦੇ ਮੈਚਾ ਦੇ ਨੰਬਰਾ ਦੀ ਸੇਵਾ ਰਾਜ ਰਾਮੂਵਾਲੀਆ ਨੇ ਬਾਖੂਬੀ ਨਿਭਾ ਰਹੇ ਸੀ। ਖੇਡ ਮੇਲੇ ਵਿੱਚ ਉਚੇਚੇ ਤੋਰ ‘ਤੇ ਪਹੁੰਚੇ ਗਾਇਕ ਸੁਰਿੰਦਰ ਲਾਡੀ ਨੇ ਵੀ ਆਪਣੇ ਮਸ਼ਹੂਰ ਗਾਣਿਆ ਨਾਲ ਪਹੁੰਚੇ ਹੋਏ ਖੇਡ ਪ੍ਰੇਮੀਆ ਨੂੰ ਝੂੰਮਣ ਲਾ ਦਿੱਤਾ। ਮੈਚਾ ਦੇ ਵਿਚਕਾਰ ਕਲੱਬ ਵੱਲੋਂ 7-9 ਤੇ 11 ਸਾਲ ਦੇ ਬੱਚਿਆ ਦੀਆ ਦੋੜਾਂ ਕਰਵਾਈਆ ਗਈਆ ਜਿਹਨਾਂ ਵਿੱਚ 7 ਸਾਲ ਦੇ ਬੱਚਿਆ ਦੀਆ ਦੋੜਾ ਵਿੱਚ ਪ੍ਰਭਜੋਤ ਸਿੰਘ ਨੇ ਪਹਿਲਾ ਸਥਾਨ, ਦਿਲਸ਼ਾਨ ਸਿੰਘ ਦੂਜਾ ਸਥਾਨ ਅਤੇ ਪਵਨਜੋਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ, 9 ਸਾਲ ਦੀਆ ਦੋੜਾਂ ਵਿੱਚ ਹਰਸਿਮਰਨ ਸਿੰਘ ਪਹਿਲਾ ਸਥਾਨ, ਜਸਦੀਪ ਸਿੰਘ ਦੂਸਰਾ ਸਥਾਂਨ ਅਤੇ ਸੁਖਵੀਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ, 11 ਸਾਲ ਦੀਆ ਦੋੜਾਂ ਵਿੱਚ ਹਰਕੀਰਤ ਸਿੰਘ ਪਹਿਲਾ ਸਥਾਨ, ਮਾਈਕਲ ਨੇ ਦੂਸਰਾ ਸਥਾਨ ਅਤੇ ਹਰਮਲ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕਲੱਬ ਵੱਲੋਂ ਜਿੱੱਤਣ ਵਾਲੇ ਬੱਚਿਆ ਨੂੰ ਤਗਮਿਆ ਨਾਲ ਸਨਮਾਨਿਤ ਕੀਤਾ ਗਿਆ। ਸਾਮੀ 6 ਵਜੇ ਗਰਮੀ ਵੀ ਆਪਣਾ ਪੂਰਾ ਜੌਹਰ ਦਿਖਾ ਰਹੀ ਸੀ ,ਦਰਸ਼ਕ ਵੀ ਫਾਇਨਲ ਮੈਚ ਦੇ ਦਿਲਚਸਪ ਮੁਕਾਬਲੇ ਵੇਖਣ ਲਈ ਪੂਰੇ ਉਤਾਵਲੇ ਹੋਏ ਸੀ, ਫਾਇਨਲ ਮੈਚ ਦਾ ਜਬਰਦਸਤ ਮੁਕਾਬਲਾ ਪੰਜ+ਆਬ ਸਪ੍ਰੋਰਟਸ ਕਲੱਬ ਸੁਜਾਰਾ ਅਤੇ ਪੰਜਾਬ ਸਪ੍ਰੋਰਟਸ ਕਲੱਬ ਮਾਨਤੋਵਾ, ਬ੍ਰਰੇਸੀਆ, ਬੈਰਗਾਮੋ ਵਿਚਕਾਰ ਹੋਇਆ। ਜਿਸ ਵਿੱਚ ਪਹਿਲੀ ਰੇਡ ਜੋਧੇ ਨੇ ਪਾਈ ਤੇ ਆਪਣੀ ਟੀਮ ਲਈ ਖਾਤਾ ਖੋਲਿਆ,ਉਸ ਤੋਂ ਬਾਅਦ ਮਨਜਿੰਦਰ ਨੇ ਰੇਡ ਪਾ ਕੇ ਆਪਣੀ ਟੀਮ ਲਈ ਅੰਕ ਹਾਸਿਲ ਕੀਤਾ ਉਸ ਤੋਂ ਅਗਲੀ ਪਾਈ ਭਿੰਦੀ ਦੀ ਰੇਡ ਤੇ ਬਿੱਕੀ ਬਿਲੋਲਪੁਰ ਨੇ ਜੱਫਾ ਲਗਾ ਕੇ ਬੱਲੇ -2 ਕਰਵਾਈ ,ਵੀਰੂ ਦੀ ਅਗਲੀ ਰੇਡ ਤੇ ਸਾਬੀ ਦੇ ਲਾਏ ਜੱਫੇ ਤੇ ਖੇਡ ਪ੍ਰਮੋਟਰਾ ਵੱਲੋਂ ਯੂਰੋਆ ਦੀ ਬਰਸਾਤ ਸੁਰੂ ਹੋ ਗਈ, ਮੈਚ ਦੇ ਅੱਧੇ ਸਮੇ ਤੱਕ ਮਾਨਤੋਵਾ ਕਲੱਬ ਅੱਗੇ ਜਾ ਰਹੀ ਸੀ, ਮੈਚ ਦੇ ਦੂਸਰੇ ਦੋਰ ਵਿੱਚ ਜੋਧੇ ਨੇ ਰੇਡ ਪਾ ਕੇ ਆਪਣੀ ਟੀਮ ਦੇ ਅੰਕ ਵਿੱਚ ਹੋਰ ਵਾਧਾ ਕੀਤਾ। ਕਬੱਡੀ ਮੈਚ ਦੇ ਖਤਮ ਹੋਣ ਤੱਕ ਕਦੇ ਪੰਜ+ਆਬ ਸਪ੍ਰੋਰਟਸ ਕਲੱਬ ਸੁਜਾਰਾ ਅੱਗੇ ਕਦੇ ਮਾਨਤੋਵਾ ਕਲੱਬ ਅੱਗੇ, ਦੋਨਾ ਟੀਮਾ ਵਿੱਚ ਬਹੁਤ ਹੀ ਜਬਰਦਸਤ ਮੁਕਾਬਲੇ ਵੱਲ ਰਹੇ ਸੀ ਆਖਿਰ ਪੰਜ+ਆਬ ਸਪ੍ਰੋਰਟਸ ਕਲੱਬ ਸੁਜਾਰਾ ਨੇ 43 ਅੰਕਾ ਦੇ ਮੁਕਾਬਲੇ ਪੰਜਾਬ ਸਪ੍ਰੋਰਟਸ ਕਲੱਬ ਮਾਨਤੋਵਾ, ਬੈਰਗਾਮੋ, ਬਰ੍ਰੇਸੀਆ ਤੋਂ 43 1/2 ਅੰਕਾ ਨਾਲ ਜਿੱਤ ਹਾਸਿਲ ਕਰਕੇ ਇਸ ਕੱਪ ਤੇ ਕਬਜਾ ਕੀਤਾ। ਕਬੱਡੀ ਮੈਚਾ ਦੇ ਖਿਡਾਰੀ ਜਿਹਨਾਂ ਵਿੱਚ ਜੀਤ, ਚਰਨਾਂ, ਕਰਨ, ਸੰਦੀਪ, ਬਾਜੀ ਜੰਡ, ਚੰਨਾ ਖੀਰਾਵਾਲੀ, ਪਿੰਦਰੀ ਕੋਟ ਗੰਗੂ ਰਾਏ, ਅਮਨ ਬਹਾਨੀ, ਲਾਲੀ ਢੇਪਈ, ਸੁੱਚਾ ਰੰਧਾਵਾ, ਸੋਨੀ ਬਿਲਾਸਪਰ, ਭੰਗਲ ਪਰਿਵਾਰ ਦੇ ਨੋਜਵਾਨ ਸੇਰ, ਸੰਦੀਪ, ਭਿੰਦੀ ਅਤੇ ਹੋਰ ਖਿਡਾਰੀਆ ਨੇ ਆਪਣੀ-2 ਕਲੱਬ ਅਤੇ ਖੇਡ ਪ੍ਰੇਮੀਆ ਲਈ ਵਧੀਆ ਪ੍ਰਦਸ਼ਨ ਕਰਕੇ ਤਾੜੀਆ ਨਾਲ ਵਾਹ- ਵਾਹ ਖੱਟੀ। ਖੇਡ ਮੇਲੇ ਦੋਰਾਨ ਪਹਿਲਵਾਨ ਬਾਬਾ ਗੁਰਮੇਲ ਸਿੰਘ ਅਤੇ ਕਬੱਡੀ ਖਿਡਾਰੀ ਜੋਧਾ ਚੱਕ ਚੇਲਿਆ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਕਬੱਡੀ ਦੇ ਫਾਈਨਲ ਮੁਕਾਬਲੇ ਦੇ ਬੈਸਟ ਰੈਡਰ ਮਨਜਿੰਦਰ ਪਰਸਰਾਮਪੁਰ ਅਤੇ ਜਾਫੀ ਸਾਬੀ ਢੰਡੋਵਾਲ ਨੂੰ ਬਿਜਨਸ਼ਮੈਨ ਸਿਵ ਕੁਮਾਰ ਲਾਬੜਾਂ ਵੱਲੋਂ ਘੜੀਆ ਨਾਲ ਸਨਮਾਨਿਤ ਕੀਤਾ ਗਿਆ। ਇਸ ਮੇਲੇ ਵਿੱਚ ਪਹੁੰਚੀਆ ਸਖਸ਼ੀਅਤਾ ਜਿਹਨਾਂ ਵਿੱਚ ਸੰਤੌਖ ਸਿੰਘ ਲਾਲੀ, ਗੁਰਿੰਦਰ ਸਿੰਘ ਚੈੜੀਆ, ਨਿਰਮਲ ਸਿੰਘ ਖਹਿਰਾ, ਭਾਰਤ ਪ੍ਰਕਾਸ਼ ਪਾਸੀ, ਮਨਜੀਤ ਸਿੰਘ ਜੱਸੋਮਜਾਰਾ, ਤੇਜਵਿੰਦਰ ਸਿੰਘ ਬੱਬੀ, ਤਜਿੰਦਰ ਸਿੰਘ, ਨਰਿੰਦਰਪਾਲ ਸਿੰਘ ਬਿੱਟੂ, ਮੋਹਣ ਸਿੰਘ ਹੇਲਰਾ, ਸੁਲਤਾਨ ਪੀਸੀਆ ਦੇ ਐਮ-ਡੀ ਜਸਵੀਰ ਖਾਨ ਚੈੜੀਆ, ਦਿਲਵਰ ਖਾਨ ਚੈੜੀਆ, ਰਾਜ ਕੁਮਾਰ ਸੱਲਾ, ਸਤਵਿੰਦਰ ਸਿੰਘ ਟੀਟਾ, ਸੁਰਜੀਤ ਸਿੰਘ ਭੰਗਲ, ਪਰਮਜੀਤ ਢਿੱਲੋ, ਗੁਰਿੰਦਰ ਸਿੰਘ ਢਣਿਸਾਂ, ਯੋਰਪ ਟਾਈਮਜ਼ ਦੇ ਸੰਪਾਦਕ ਸਤਵਿੰਦਰ ਸਿੰਘ ਮਿਆਣੀ, ਮਨੈਜਰ ਐਸ:ਸੁਰਿੰਦਰ, ਬਿਕਰਮਜੀਤ ਸਿੰਘ, ਦਿਲਬਾਗ ਸਿੰਘ ਵਿੱਕੀ, ਜੀਤਾ ਨਰੂੜ, ਪਿੰਦੀ ਮਾਨਤੋਵਾ, ਰਾਜਾ ਮਨੈਰਬੀਉ, ਮਨਜਿੰਦਰ ਸਿੰਘ ਹੈਪੀ, ਮਨਜੀਤ ਸਿੰਘ ਲਾਡਾ, ਰਵਿੰਦਰ ਮਾਹਲ, ਹਰਜੀਤ ਸਿੰਘ ਰਿਜੋਮੀਲੀਆ, ਪ੍ਰੀਤ ਸਟੂਡੀਉ, ਹਾਜੀ ਅਨਵਰ, ਬਿੱਟਾ ਵਿਰੋਨਾ, ਕਬੱਡੀ ਖਿਡਾਰੀ ਮੇਸੀ, ਰਿੰਕੂ ਸੈਣੀ ਮੈਰਿਜ ਪੈਲਸ, ਉਕਾਂਰ ਸਿੰਘ ਗਿੱਲ, ਦਰਬਾਰਾ ਸਿੰਘ ਸਰਾਏ, ਅ੍ਰਮਿਤਪਾਲ ਸਿੰਘ, ਹੈਪੀ ਪੂਰੇਵਾਲ, ਰਾਜੂ ਰਾਮੂਵਾਲੀਆ, ਲੱਬੂ ਪੁਰੇਵਾਲ, ਹਰਜਿੰਦਰ ਸਿੰਘ, ਕੰਧਾਰੀ ਟਰੈਵਲ ਦੇ ਐਮ-ਡੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜਿਰ ਸਨ। ਕਬੱਡੀ ਟੂਰਨਾਂਮੈਟ ਵਿੱਚ ਪਹੁੰਚੇ ਮੇਅਰ(ਸਰਪੰਚ)ਬਇਨਰ ਮਾਲੀ ਅਤੇ ਪੁਲਿਸ ਕਰਮਚਾਰੀਆ ਵੱਲੋਂ ਸਾਹਿਯੋਗ ਦੇਣ ਲਈ ਇਹਨਾਂ ਦਾ ਸਨਮਾਨਿਤ ਚਿਨ੍ਹ ਦੇ ਕੇ ਸਨਮਾਨ ਕੀਤਾ ਗਿਆ। ਖੇਡ ਪ੍ਰੇਮੀਆ ਲਈ ਸੁਖਵਿੰਦਰ ਸਿੰਘ ਬਿੱਲਾ ਟਰੱਸਟ ਵੱਲੋਂ ਠੰਡੇ ਪਾਣੀ ਲਈ ਛਬੀਲ ਲਗਾਈ ਹੋਈ ਸੀ।