ਪੰਜਾਬੀ ਗੱਭਰੂ ਨੇ ਸਟੇਟ ਚੈਂਪੀਅਨਸ਼ਿੱਪ ‘ਚੋਂ ਗੋਲਡ ਮੈਡਲ ਜਿੱਤਿਆ

ਪ੍ਰਿੰਸ ਬੜੀ ਵਧੀਆ ਤਕਨੀਕ ਨਾਲ ਖੇਡ ਰਿਹਾ ਹੈ – ਟੀਮ ਕੋਚ

ਪ੍ਰਿੰਸ ਧਾਲੀਵਾਲ ਜਿੱਤ ਦੌਰਾਨ। ਫੋਟੋ : ਸਾਬੀ ਚੀਨੀਆਂ

ਪ੍ਰਿੰਸ ਧਾਲੀਵਾਲ ਜਿੱਤ ਦੌਰਾਨ। ਫੋਟੋ : ਸਾਬੀ ਚੀਨੀਆਂ

ਮਿਲਾਨ (ਇਟਲੀ) 16 ਫਰਵਰੀ (ਸਾਬੀ ਚੀਨੀਆਂ) – ਇਟਲੀ ਦੀ ਰਾਜਧਾਨੀ ਰੋਮ ਵਿਚ ਹੋਈ ਬਾਕਸਿੰਗ ਸਟੇਟ ਚੈਂਪੀਅਨਸ਼ਿਪ ਵਿਚ ਭਾਰਤੀ ਮੂਲ ਦੇ ਪੰਜਾਬੀ ਗੱਭਰੂ ਪ੍ਰਿੰਸ ਧਾਲੀਵਾਲ ਨੇ ਗੋਲਡ ਮੈਡਲ ਜਿੱਤ ਕੇ ਭਾਰਤ ਵਾਸੀਆਂ ਦਾ ਮਾਣ ਵਧਾਇਆ ਹੈ । ਦੱਸਣਯੋਗ ਹੈ ਕਿ ਸਟੇਟ ਚੈਂਪੀਅਨਸ਼ਿਪ ਵਿਚ ਭਾਰਤੀ ਮੂਲ ਦੇ ਪ੍ਰਿੰਸ ਧਾਲੀਵਾਲ ਨੇ ਆਪਣੀ ਅਕੈਡਮੀ ਵੱਲੋਂ ਖੇਡਦੇ ਹੋਏ ਆਪਣੇ ਵਿਰੋਧੀਆਂ ਨੂੰ ਚਾਰੋ ਖਾਨੇ ਚਿੱਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਜਿਨ੍ਹਾਂ ਦੀ ਇਸ ਪ੍ਰਾਪਤੀ ਨੂੰ ਅੱਗੇ ਜਾ ਕੇ ਸੁਨਹਿਰੀ ਭਵਿੱਖ ਵਜੋਂ ਵੇਖਿਆ ਜਾ ਰਿਹਾ ਹੈ । ਟੀਮ ਕੋਚ ਨੇ ਉਤਸ਼ਾਹਿਤ ਹੁੰਦੇ ਹੋਏ ਆਖਿਆ ਕਿ, ਉਨ੍ਹਾਂ ਦੇ ਖਿਡਾਰੀ ਬਿਨਾਂ ਕਿਸੇ ਤਣਾਅ ਦੇ ਪੂਰੇ ਹੌਂਸਲੇ ਨਾਲ ਮੈਦਾਨ ਵਿਚ ਆਏ ਸਨ । ਜਿਸਦੇ ਫਲਸਰੂਪ ਉਨ੍ਹਾਂ ਨੂੰ ਕਾਮਯਾਬੀ ਮਿਲੀ ਤੇ ਮੈਡਲ ਜਿੱਤਿਆ । ਟੀਮ ਨਿਰਦੇਸ਼ਕ ਪ੍ਰਿੰਸ ਨੂੰ ਅੱਗੇ ਤੱਕ ਖਿਡਾਉਣਾ ਚਾਹੁੰਦੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ, ਪ੍ਰਿੰਸ ਧਾਲੀਵਾਲ ਬੜੀ ਵਧੀਆ ਤਕਨੀਕ ਨਾਲ ਖੇਡ ਰਿਹਾ ਹੈ, ਜੋ ਇਕ ਚੰਗਾ ਖਿਡਾਰੀ ਬਣਨ ਲਈ ਕਾਫੀ ਹੈ।

ਬਾਕਸਿੰਗ ਰਿੰਗ ਵਿਚ ਪ੍ਰਿੰਸ ਧਾਲੀਵਾਲ ਵਿਰੋਧੀ ਖਿਡਾਰੀ ਨਾਲ ਮੁਕਾਬਲਾ ਕਰਦੇ ਹੋਏ । ਫੋਟੋ : ਸਾਬੀ ਚੀਨੀਆ

ਬਾਕਸਿੰਗ ਰਿੰਗ ਵਿਚ ਪ੍ਰਿੰਸ ਧਾਲੀਵਾਲ ਵਿਰੋਧੀ ਖਿਡਾਰੀ ਨਾਲ ਮੁਕਾਬਲਾ ਕਰਦੇ ਹੋਏ । ਫੋਟੋ : ਸਾਬੀ ਚੀਨੀਆ