ਪੰਜਾਬੀ ਯੂਨੀਵਰਸਿਟੀ ਨੇ ਸਮੁੱਚੀ ਕੁੱਲ ਹਿੰਦ ਅੰਤਰ-ਵਰਸਿਟੀ ਗੱਤਕਾ ਚੈਂਪੀਅਨਸ਼ਿੱਪ ਜਿੱਤੀ

ਲੜਕਿਆਂ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੂਜੇ ਥਾਂ ‘ਤੇ, ਦਿੱਲੀ ਯੂਨੀਵਰਸਿਟੀ ਨੂੰ ਤੀਜਾ ਸਥਾਨ

ਲੜਕੀਆਂ ‘ਚੋਂ ਦਿੱਲੀ ਯੂਨੀਵਰਸਿਟੀ ਨੂੰ ਦੂਜਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਤੀਜਾ ਸਥਾਨ

ਮਸਤੂਆਣਾ ਸਾਹਿਬ ਵਿਖੇ ਕੁੱਲ ਹਿੰਦ ਅੰਤਰ-ਵਰਸਿਟੀ ਗੱਤਕਾ ਚੈਂਪੀਅਨਸ਼ਿਪ ਦੇ ਅੰਤਿਮ ਦਿਨ ਗੱਤਕਾ ਮੁਕਾਬਲੇ ਸ਼ੁਰੂ ਕਰਵਾਉਂਦੇ ਹੋਏ ਡਾ. ਜਤਿੰਦਰ ਸਿੰਘ ਸਿੱਧੂ, ਹਰਜੀਤ ਸਿੰਘ ਗਰੇਵਾਲ, ਜਸਵੰਤ ਸਿੰਘ ਖਹਿਰਾ, ਕੈਪਟਨ ਭੁਪਿੰਦਰ ਸਿੰਘ ਪੂਨੀਆਂ ਅਤੇ ਹੋਰ ਪਤਵੰਤੇ।

ਮਸਤੂਆਣਾ ਸਾਹਿਬ ਵਿਖੇ ਕੁੱਲ ਹਿੰਦ ਅੰਤਰ-ਵਰਸਿਟੀ ਗੱਤਕਾ ਚੈਂਪੀਅਨਸ਼ਿਪ ਦੀ ਜੇਤੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲੜਕੀਆਂ ਦੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਡਾ. ਜਤਿੰਦਰ ਸਿੰਘ ਸਿੱਧੂ, ਹਰਜੀਤ ਸਿੰਘ ਗਰੇਵਾਲ, ਜਸਵੰਤ ਸਿੰਘ ਖਹਿਰਾ, ਕੈਪਟਨ ਭੁਪਿੰਦਰ ਸਿੰਘ ਪੂਨੀਆਂ ਅਤੇ ਹੋਰ ਪਤਵੰਤੇ।

ਸੰਗਰੂਰ 15 ਮਾਰਚ : ਇੱਥੇ ਅਕਾਲ ਕਾਲਜ ਮਸਤੂਆਣਾ ਸਾਹਿਬ ਵਿਖੇ ਦੂਜੀ ਤਿੰਨ ਰੋਜਾ ਕੁੱਲ ਹਿੰਦ ਗੱਤਕਾ ਚੈਂਪੀਅਨਸ਼ਿੱਪ 2017-18 ਉਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਾਬਜ ਹੋ ਗਈ ਅਤੇ ਇਸ ਯੂਨੀਵਰਸਿਟੀ ਨੇ ਲੜਕੇ ਅਤੇ ਲੜਕੀਆਂ ਦੀ ਸਮੁੱਚੀ ਚੈਂਪੀਅਨਸ਼ਿਪ ਜਿੱਤ ਲਈ। ਲੜਕਿਆਂ ਵਿੱਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਦੂਜੇ ਥਾਂ ਜਦਕਿ ਦਿੱਲੀ ਯੂਨੀਵਰਸਿਟੀ ਨੂੰ ਤੀਜਾ ਸਥਾਨ ਹਾਸਲ ਹੋਇਆ। ਇਸੇ ਤਰਾਂ ਲੜਕੀਆਂ ਦੇ ਵਰਗ ਵਿੱਚ ਦਿੱਲੀ ਯੂਨੀਵਰਸਿਟੀ ਨੂੰ ਦੂਜਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਤੀਜਾ ਸਥਾਨ ਮਿਲਿਆ। ਇਸ ਕੌਮੀ ਟੂਰਨਾਮੈਂਟ ਵਿੱਚ ਵੱਖ-ਵੱਖ ਰਾਜਾਂ ਤੋਂ 11 ਯੂਨੀਵਰਸਿਟੀਆਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੇ ਕਰੀਬ 250 ਖਿਡਾਰੀ ਤੇ ਖਿਡਾਰਨਾਂ ਨੇ ਭਾਗ ਲਿਆ।

ਅੱਜ ਆਖਰੀ ਦਿਨ ਹੋਏ ਲੜਕਿਆਂ ਦੇ ਫਾਈਨਲ ਮੁਕਾਬਲਿਆਂ ਦੌਰਾਨ ਗੱਤਕਾ ਸੋਟੀ-ਫ਼ੱਰੀ (ਵਿਅਕਤੀਗਤ-ਫ਼ਰੀਸਟਾਈਲ) ਮੁਕਾਬਲਾ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਹਰਜਾਪ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਨਜਿੰਦਰ ਸਿੰਘ ਨੂੰ ਹਰਾ ਕੇ ਜਿੱਤਿਆ। ਉਧਰ ਲੜਕੀਆਂ ਦੇ ਵਰਗ ਵਿੱਚ ਗੱਤਕਾ ਸੋਟੀ-ਫ਼ੱਰੀ (ਵਿਅਕਤੀਗਤ-ਫੁੱਲ ਸਟਰਾਈਕ) ਮੁਕਾਬਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹਰਪਿੰਦਰ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਮਨਪ੍ਰੀਤ ਕੌਰ ਨੂੰ ਹਰਾ ਕੇ ਜਿੱਤਿਆ।

ਅੱਜ ਤੀਜੇ ਦਿਨ ਫਾਈਨਲ ਟੂਰਨਾਮੈਂਟ ਦਾ ਉਦਘਾਟਨ ਡਾਇਰੈਕਟਰ ਸਿੱਖਿਆ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਡਾ. ਜਤਿੰਦਰ ਸਿੰਘ ਸਿੱਧੂ, ਅਕਾਲ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਮੀਤ ਪ੍ਰਧਾਨ ਕੈਪਟਨ ਭੁਪਿੰਦਰ ਸਿੰਘ ਪੂਨੀਆਂ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਸਾਂਝੇ ਤੌਰ ‘ਤੇ ਕੀਤਾ। ਉਨਾਂ ਦਾ ਸਾਥ ਪਿੰਸੀਪਲ ਡਾ. ਉਂਕਾਰ ਸਿੰਘ, ਪਿੰਸੀਪਲ ਡਾ. ਦਰਸ਼ਨ ਕੌਰ, ਡਾ. ਨਿਰਪਜੀਤ ਸਿੰਘ, ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਸਕੱਤਰ ਉਦੈ ਸਿੰਘ ਨੇ ਦਿੱਤਾ।

ਇਸ ਮੌੇਕੇ ਬੋਲਦਿਆਂ ਡਾ. ਜਤਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਵਰੋਸਾਈ ਇਹ ਜੰਗਜੂ ਕਲਾ ਸਿੱਖ ਇਤਿਹਾਸ ਦੀ ਪੁਰਾਤਨ ਸਵੈ-ਰੱਖਿਆ ਦੀ ਕਲਾ ਹੈ ਜਿਸ ਨੂੰ ਵੱਡੀ ਪੱਧਰ ‘ਤੇ ਪ੍ਰਫੁੱਲਤ ਕਰਨ ਦੀ ਲੋੜ ਹੈ ਤਾਂ ਜੋ ਇਹ ਖੇਡ ਦੇਸ਼-ਵਿਦੇਸ਼ ਵਿੱਚ ਬਤੌਰ ਖੇਡ ਵਜੋਂ ਪ੍ਰਫੁੱਲਤ ਹੋ ਸਕੇ॥ ਉਨਾਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਇਸਮਾ ਵੱਲੋਂ ਗੱਤਕੇ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਵੈ-ਰੱਖਿਆ ਦੀ ਖੇਡ ਹੋਣ ਕਰਕੇ ਹਰ ਵਿਦਿਆਰਥੀ ਨੂੰ ਖਾਸ ਕਰਕੇ ਲੜਕੀਆਂ ਨੂੰ ਅਪਨਾਉਣੀ ਚਾਹੀਦੀ ਹੈ ਤਾਂ ਜੋ ਲੋੜ ਪੈਣ ‘ਤੇ ਉਹ ਆਪਣੀ ਸੁਰੱਖਿਆ ਆਪ ਕਰ ਸਕਣ।

ਇਸ ਗੱਤਕਾ ਟੂਰਨਾਮੈਂਟ ਲਈ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਵੱਲੋਂ ਤਾਇਨਾਤ ਆਬਜ਼ਰਬਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਗੱਤਕਾ ਖੇਡ ਇੱਕ ਵਿਰਾਸਤੀ ਕਲਾ ਹੈ ਜੋ ਸਾਨੂੰ ਬਾਣੀ, ਬੋਲੀ ਅਤੇ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਚੇਤ ਸਿੰਘ ਚਹਿਲ, ਖੇਡ ਅਥਾਰਟੀ ਆਫ਼ ਇੰਡੀਆ ਸੰਗਰੂਰ ਸੈਂਟਰ ਦੇ ਇੰਚਾਰਜ ਮਨਜੀਤ ਸਿੰਘ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਪੰਜਾਬੀ ਯੂਨੀਵਰਸਿਟੀ ਦੇ ਗੱਤਕਾ ਕੋਚ ਅਵਤਾਰ ਸਿੰਘ ਪਟਿਆਲਾ, ਬੀ.ਡੀ.ਪੀ.ਓ. ਬੀਬੀ ਬਲਜੀਤ ਕੌਰ, ਪ੍ਰੋ. ਸੁਖਜੀਤ ਸਿੰਘ, ਪ੍ਰੋ. ਪ੍ਰੀਤਮ ਸਿੰਘ, ਡਾ. ਨਿਸ਼ਾਨ ਸਿੰਘ, ਇਸਮਾ ਦੇ ਸੰਯੁਕਤ ਸਕੱਤਰ ਗੁਰਮੀਤ ਸਿੰਘ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਸੁਰਿਦਰਪਾਲ ਸਿੰਘ ਸਿਦਕੀ ਨੇ ਨਿਭਾਈ।

ਮਸਤੂਆਣਾ ਸਾਹਿਬ ਵਿਖੇ ਕੁੱਲ ਹਿੰਦ ਅੰਤਰ-ਵਰਸਿਟੀ ਗੱਤਕਾ ਚੈਂਪੀਅਨਸ਼ਿਪ ਦੀ ਜੇਤੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲੜਕਿਆਂ ਦੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਡਾ. ਜਤਿੰਦਰ ਸਿੰਘ ਸਿੱਧੂ, ਹਰਜੀਤ ਸਿੰਘ ਗਰੇਵਾਲ, ਜਸਵੰਤ ਸਿੰਘ ਖਹਿਰਾ, ਕੈਪਟਨ ਭੁਪਿੰਦਰ ਸਿੰਘ ਪੂਨੀਆਂ ਅਤੇ ਹੋਰ ਪਤਵੰਤੇ।