ਫਿਆਨੋ ਦੈਲਾ ਚਿਆਨਾ ਵਿਚ ਵਾਲੀਵਾਲ ਟੂਰਨਾਮੈਂਟ 26 ਨਵੰਬਰ ਨੂੰ

volyਮਿਲਾਨ (ਇਟਲੀ) 22 ਨਵੰਬਰ (ਸਾਬੀ ਚੀਨੀਆਂ) – ਇਟਲੀ ਦੇ ਕਸਬਾ ਫਿਆਨੋ ਦੈਲਾ ਚਿਆਨਾ ਵਿਚ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਵੱਲੋਂ 26 ਨਵੰਬਰ ਨੂੰ ਵਾਲੀਵਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਖੇਡ ਪ੍ਰਮੋਟਰ ਸੁੱਖਾ ਗਿੱਲ ਨੇ ਦੱਸਿਆ ਕਿ, ਇਸ ਵਿਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ 800 ਯੂਰੋ ਤੇ 500 ਯੂਰੋ ਦੇ ਇਨਾਮ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਇਸ ਸਾਲ ਦੇ ਖੇਡ ਸੀਜ਼ਨ ਦਾ ਪਹਿਲਾ ਕਬੱਡੀ ਕੱਪ ਕਰਵਾਉਣ ਵਾਲੇ ਸੁੱਖਾ ਗਿੱਲ ਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਵਾਲੀਵਾਲ ਨੂੰ ਉਤਸ਼ਾਹਿਤ ਕਰਨ ਲਈ ਟੂਰਨਾਮੈਂਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਵਾਲੀਵਾਲ ਦੇ ਪਲੇਠੇ ਟੂਰਨਾਮੈਂਟ ਨੂੰ ਲੈ ਕੇ ਖੇਡ ਪ੍ਰੇਮੀਆ ਵਿਚ ਉਤਸ਼ਾਹ ਵੇਖਿਆ ਜਾ ਸਕਦਾ ਹੈ।