ਬਰਿੱਕਸ ਗੇਮਜ-2018 ਲਈ ਫਾਈਨਲ ਟਰਾਇਲ 25 ਨੂੰ ਮੋਹਾਲੀ ਵਿਖੇ

nballਸਾਊਥ ਅਫਰੀਕਾ ਦੇ ਜੋਹਾਨਸਨਜ ਬਰਗ ਵਿਖੇ 17 ਜੁਲਾਈ ਤੋਂ ਹੋਣ ਜਾ ਰਹੀਆਂ ਬਰਿੱਕਸ ਗੇਮਜ-2018 ਲਈ ਨੈਟਬਾਲ ਖੇਡਾਂ (ਮਹਿਲਾ ਵਰਗ ਅੰਡਰ-19) ਦੇ ਫਾਈਨਲ ਟਰਾਇਲ 25 ਨੂੰ ਮੋਹਾਲੀ ਸਥਿਤ ਸ਼ਹੀਦ ਉਧਮ ਸਿੰਘ ਇੰਜੀਨਿਅਰਿੰਗ ਅਤੇ ਤਕਨੀਕੀ ਕਾਲਜ ਟੰਗੂਰੀ-ਮੋਹਾਲੀ ਵਿਖੇ ਹੋਣਗੇ। ਜਿਸ ਦੀ ਪ੍ਰਧਾਨਗੀ ਖੁਦ ਨੈਟਬਾਲ ਫੈਡਰੇਸ਼ਨ ਆਫ ਇੰਡੀਆ (ਐਨਐਫਆਈ) ਦੇ ਜਨਰਲ ਸਕੱਤਰ ਹਰੀਓਮ ਕੌਸ਼ਿਕ ਕਰਨਗੇ। ਇਹ ਜਾਣਕਾਰੀ ਨੈਟਬਾਲ ਪ੍ਰੋਮੋਸ਼ਨ ਐਸੋਸਿਏਸ਼ਨ ਦੇ ਜਨਰਲ ਸਕੱਤਰ ਐਡਵੋਕੇਟ ਕਰਨ ਅਵਤਾਰ ਕਪਿਲ ਨੇ ਦਿੱਤੀ ਹੈ।
ਐਡਵੋਕੇਟ ਕਪਿਲ ਨੇ ਦੱਸਿਆ ਕਿ ਫਾਈਨਲ ਟਰਾਇਲ ਮੌਕੇ ਖਿਡਾਰਨਾਂ ਵੱਲੋਂ ਪ੍ਰਦਰਸ਼ਿਤ ਕੀਤੀ ਜਾਣ ਵਾਲੀ ਖੇਡ ਦੀ ਪ੍ਰਤਿਭਾ, ਮੈਡੀਕਲ ਫਿਟਨਸ, ਗੇਮ ਦੀ ਤਕਨੀਕ ਦਾ ਨਿਰੀਖਣ ਵੀ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਐਨਐਫਆਈ ਵੱਲੋਂ ਤੈਨਾਤ ਕੀਤੇ ਗਏ ਕੋਚਾਂ ਦੀ ਹੋਵੇਗੀ। ਨੈਟਬਾਲ ਦੇ ਫਾਈਨਲਸ ਟਰਾਇਲ ਦੀ ਸੂਚੀ ਰੈਂਕਿੰਗ ਅਤੇ ਪਰਫਾਰਮੈਂਸ ਦੇ ਅਧਾਰ ਤੇ ਤਿਆਰ ਹੋਵੇਗੀ।
ਉਂਨਾਂ ਦੱਸਿਆ ਕਿ 17 ਜੁਲਾਈ ਤੋਂ 22 ਜੁਲਾਈ ਤੱਕ ਹੋਣ ਵਾਲੀਆਂ ਬਰਿੱਕਸ ਗੇਮਜ-2018 ਦੌਰਾਨ ਪੰਜ ਦੇਸ਼ਾਂ ਦੀਆਂ ਟੀਮਾਂ ਭਾਗ ਲੈਣਗੀਆਂ। ਜੋ ਬਰਾਜੀਲ, ਰਸ਼ੀਆ, ਇੰਡਿਆ, ਚਾਈਨਾ ਅਤੇ ਸਾਊਥ ਅਫਰੀਕਾ ਨਾਲ ਸੰਬੰਧਤ ਹੋਣਗੀਆਂ। ਉਹਨਾਂ ਦੱਸਿਆ ਕਿ ਉੱਕਤ ਅਯੋਜਿਤ ਹੋਣ ਵਾਲੀ ਅੰਤਰਰਾਸ਼ਟੀ ਪੱਧਰ ਦੀ ਖੇਡਾਂ ਲਈ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਐਨਐਫਆਈ ਨੂੰ ਵਿਸ਼ੇਸ਼ ਤੌਰ ਤੇ ਭਾਗ ਲੈਣ ਲਈ ਸੱਦਾ ਮਿਲਿਆ ਹੈ ।