ਬਾਰੀ ਵਿੱਚ ਸਿੱਖ ਨੌਜਵਾਨ ਨੇ ਲਿਆ ਮੈਰਾਥਨ ਵਿੱਚ ਹਿੱਸਾ

s-boyਮਿਲਾਨ (ਇਟਲੀ) 27 ਨਵੰਬਰ (ਬਲਵਿੰਦਰ ਸਿੰਘ ਢਿੱਲੋਂ) –  ਇਟਲੀ ਦੇ ਸ਼ਹਿਰ ਬਾਰੀ ਵਿੱਚ ਮੈਰਾਥਨ ਕਰਵਾਈ ਗਈ, ਜਿਸ ਵਿੱਚ ਸਿੱਖ ਨੌਜਵਾਨ ਹਰਪ੍ਰੀਤ ਸਿੰਘ ਪੂਨੀਆ ਨੇ ਹਿੱਸਾ ਲਿਆ। ਜਿਸ ਨਾਲ ਸਿੱਖ ਕੌਮ ਦਾ ਮਾਣ-ਸਤਿਕਾਰ ਹੋਰ ਵੀ ਉੱਚਾ ਹੋਇਆ। ਹਰਪ੍ਰੀਤ ਸਿੰਘ ਅੰਮ੍ਰਿਤਧਾਰੀ ਪੂਰਨ ਸਿੱਖ ਹੈ, ਜੋ ਇਟਲੀ ਦੇ ਸ਼ਹਿਰ ਬਾਰੀ ਵਿੱਚ ਰਹਿੰਦਾ ਹੈ ਅਤੇ ਬਾਰੀ ਦੇ ਇਲਾਕੇ ਵਿੱਚ ਸਿੱਖ ਧਰਮ ਦਾ ਬਹੁਤ ਘੱਟ ਪ੍ਰਚਾਰ ਹੈ। ਹਰਪ੍ਰੀਤ ਸਿੰਘ ਨੇ ਮੈਰਾਥਨ ਵਿੱਚ ਹਿੱਸਾ ਲਿਆ ਅਤੇ ਸਿੱਖ ਧਰਮ ਤੋਂ ਇਲਾਕੇ ਦੇ ਇਟਾਲੀਅਨ ਲੋਕਾਂ ਨੂੰ ਜਾਣੂ ਕਰਵਾਇਆ। ਹਰਪ੍ਰੀਤ ਸਿੰਘ ਦੇ ਮੈਰਾਥਨ ਵਿੱਚ ਹਿੱਸਾ ਲੈਣ ਨਾਲ ਬਾਰੀ ਇਲਾਕੇ ਦੇ ਇਟਾਲੀਅਨ ਲੋਕਾਂ ਵਿੱਚ ਸਿੱਖ ਧਰਮ ਦੀ ਕਾਫੀ ਪਹਿਚਾਣ ਸਾਹਮਣੇ ਆਈ ਹੈ। ਇਹ ਇਟਲੀ ਵਿੱਚ ਸਿੱਖ ਕੌਮ ਦੇ ਸੁਨਹਿਰੇ ਭਵਿੱਖ ਦਾ ਸੰਕੇਤ ਹੈ।