ਬੇ ਏਰੀਆ ਸਪੋਰਟਸ ਕਲੱਬ ਨੇ ਕਬੱਡੀ ਦਾ ਇਤਿਹਾਸ ਸਿਰਜਿਆ

kabbadiਯੂਨੀਅਨ ਸਿਟੀ, ਕੈਲੀਫੋਰਨੀਆ,  20 ਸਤੰਬਰ (ਹੁਸਨ ਲੜੋਆ ਬੰਗਾ) – ਹਰ ਵਰ੍ਹੇ ਯੂਨਾਈਟਿਡ ਸਪੋਰਟਸ ਕਲੱਬ ਅਮਰੀਕਾ ਵਲੋਂ ਇੱਥੇ ਲੋਗਨ ਹਾਈ ਸਕੂਲ ਦੀਆਂ ਗਰਾਊਂਡਾਂ ‘ਚ ਕਰਵਾਏ ਗਏ 13ਵੇਂ ਵਿਸ਼ਵ ਕਬੱਡੀ ਕੱਪ ਵਿਚ ਕਬੱਡੀ ਦਾ ਇਤਿਹਾਸ ਸਿਰਜਿਆ ਗਿਆ ਤੇ ਇਸ ਕਬੱਡੀ ਦੌਰਾਨ ਸ੍ਹਾਨਾ ਦੇ ਭੇੜ ਹੋਏ । ਹਰ ਸਮਾਜਿਕ ਗਤੀਵਿਧੀ ਵਿਚ ਸ਼ਰੀਕ ਹੋਣ ਵਾਲੇ ਗਾਖ਼ਲ ਭਰਾ ਅਮੋਲਕ ਸਿੰਘ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਇਸ ਕੱਬਡੀ ਕੱਪ ਦੇ ਵੀ ਪਹਿਲਾਂ ਵਾਂਗ ਰੂਹੇ ਰਵਾਂ ਬਣੇ ਰਹੇ । ਕਲੱਬ ਦੇ ਚੇਅਰਮੈਨ ਤੇ ਰਾਜਾ ਸਵੀਟਸ ਦੇ ਸ੍ਰ. ਮੱਖਣ ਸਿੰਘ ਬੈਂਸ ਸਮੇਤ ਕਲੱਬ ਦੇ ਸਮੁੱਚੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਖੂਬ ਨਿਭਾਈਆਂ।
ਗੁਰੂਘਰ ਫਰੀਮਾਂਟ ਦੇ ਗ੍ਰੰਥੀ ਸਿੰਘ ਵਲੋਂ ਖੇਡ ਮੇਲੇ ਦੀ ਨਿਰਵਿਘਨ ਸਮਾਪਤੀ ਲਈ ਅਰਦਾਸ ਕਰਨ ਉਪਰੰਤ ਇਸ ਦਾ ਉਦਘਾਟਨ ਕਬੱਡੀ ਨੂੰ ਸਮਰਪਿਤ ਟੁੱਟ ਭਰਾਵਾਂ ‘ਚੋਂ ਉੱਘੇ ਕਾਰੋਬਾਰੀ ਸੁਰਜੀਤ ਸਿੰਘ ਟੁੱਟ ਅਤੇ ਕਬੱਡੀ ਦੀ ਜਿੰਦ ਜਾਨ ਰਹੇ ਸੇਵਾ ਸਿੰਘ ਰੰਧਾਵਾ ਨੇ ਸਾਂਝੇ ਰੂਪ ਵਿਚ ਕੀਤਾ। ਜਦੋਂਕਿ ਮੁੱਖ ਮਹਿਮਾਨ ਵਜੋਂ ਮਿਸੀਸਿੱਪੀ ਤੋਂ ਸ੍ਰ. ਮੱਖਣ ਸਿੰਘ ਧਾਲੀਵਾਲ ਨੇ ਸਮੂਲੀਅਤ ਕੀਤੀ । ਅੰਡਰ-25 ਮੁਕਾਬਲਿਆਂ ਵਿਚ ‘ਚੋਂ ਫਤਿਹ ਸਪੋਰਟਸ ਕਲੱਬ ਟਰਲੱਕ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਕਿੰਗ ਸਪੋਰਟਸ ਕਲੱਬ ਦੀ ਟੀਮ ਦੂਜੇ ਨੰਬਰ ਤੇ ਰਹੀ। ਪਹਿਲੇ ਇਨਾਮ ਦੇ ਸਪਾਂਸਰ ਆਪਣਾ ਪੰਜਾਬ ਅਤੇ ਨਾਰਦਰਨ ਕੈਲੇਫੋਰਨੀਆਂ ਸਪੋਰਟਸ ਕਲੱਬ ਵਲੋਂ ਮਰਹੂਮ ਸੰਤੋਖ ਸਿੰਘ ਤੱਖਰ ਦੀ ਯਾਦ ਵਿਚ ਤੱਖਰ ਪਰਿਵਾਰ ਵਲੋਂ ਦਿੱਤਾ ਗਿਆ। ਹੋਏ ਫਸਵੇਂ ਭੇੜਾਂ ਵਿਚ ਵਿਸ਼ਵ ਕਬੱਡੀ ਕੱਪ ਇਸ ਵਾਰ ਬੇਏਰੀਆ ਸਪੋਰਟਸ ਕਲੱਬ ਦੇ ਬਲਜੀਤ ਸੰਧੂ ਹੁਰਾਂ ਦੀ ਝੋਲੀ ਪਿਆ ਜਦੋਂਕਿ ਯੁਨਾਈਟਡ ਸਪੋਰਟਸ ਕਲੱਬ ਦੀ ਨੇ ਦੂਜਾ ਸਥਾਨ ਹਾਸਲ ਕੀਤਾ। ਇਹ ਸਾਰਾ ਖੇਡ ਮੇਲਾ ਮੱਖਣ ਅਲੀ, ਇਕਬਾਲ ਗਾਲਿਬ, ਸੁਰਜੀਤ ਕਕਰਾਲੀ ਦੀ ਕਮਾਲ ਦੀ ਕੁਮੈਂਟਰੀ ‘ਚ ਸਾਰਾ ਦਿਨ ਰੰਗਿਆ ਰਿਹਾ। ਸਟੇਜ ਸੰਚਾਲਨ ਆਸ਼ਾ ਸ਼ਰਮਾ ਅਤੇ ਯੁਨਾਈਟਡ ਸਪੋਰਟਸ ਕਲੱਬ ਦੇ ਮੀਡੀਆ ਇੰਚਾਰਜ ਉੱਘੇ ਪੱਤਰਕਾਰ ਐੱਸ ਅਸ਼ੋਕ ਭੌਰਾ ਨੇ ਕੀਤਾ।

ਦੇਵ ਥਿੰਦ, ਗੁਰਵਿੰਦਰ ਸਿੰਘ ਕੰਬੋਜ, ਲਖਵਿੰਦਰ ਲਾਡੀ, ਮੱਖਣ ਸਿੰਘ ਨਿਊਯਾਰਕ, ਸਿਮਰਨ ਤੇ ਜੰਟੀ ਗੁਰੂਘਰ ਸੈਨਹੋਜ਼ੇ ਤੋਂ ਜਸਵਿੰਦਰ ਸੋਹਲ, ਯੂਬਾਸਿਟੀ ਤੋਂ ਸਰਬਜੀਤ ਥਿਆੜਾ, ਰਾਣਾ ਟੁੱਟ, ਪਰਮਜੀਤ ਸਿੰਘ ਦਿਓਲ, ਦੇਬੀ ਸੋਹਲ, ਨਿਊਯਾਰਕ ਦੀ ਸਬਜ਼ੀ ਮੰਡੀ ਵਾਲਾ ਪ੍ਰਸਿੱਧ ਨਾਮ ਜਗੀਰ ਸਿੰਘ, ਸਾਧੂ ਖਲੌਰ, ਲਾਡੀ ਗਿੱਲ, ਕਿੰਗ ਸਪੋਰਟਸ ਕਲੱਬ ਦੇ ਸਾਰੇ ਅਹੁਦੇਦਾਰ ਤੇ ਯੂਨੀਅਨ ਸਿਟੀ ਦੇ ਪੁਲਿਸ ਮੁਖੀ ਬੇਰੀਅਲ ਮੈਕਲਿਸਟਰ ਅਤੇ ਕਬੱਡੀ ਫੈਡਰੇਸ਼ਨ ਦੇ ਸੁਰਿੰਦਰ ਸਿੰਘ ਅਟਵਾਲ ਨੇ ਵੀ ਸ਼ਿਕਰਤ ਕੀਤੀ। ਇਸ ਤੋਂ ਇਲਾਵਾ ਹੋਰ ਵੱਖ ਵੱਖ ਸ਼ਖਸੀਅਤਾਂ ਵਿੱਚ ਕੁਲਵੰਤ ਸਿੰਘ ਸ਼ਾਹ ਸਿਆਟਲ, ਸੁਖਦੇਵ ਬੈਨੀਵਾਲ, ਗੁਲਵਿੰਦਰ ਸਿੰਘ ਭਿੰਦਾ ਗਾਖਲ, ਐਸ ਪੀ ਸਿੰਘ, ਮਹਿੰਗਾ ਸਿੰਘ, ਸੁਖੀ ਸੇਖੋਂ ਸੈਕਰਾਮੈਂਟੋ, ਬਿੱਲਾ ਸੰਘੇੜਾ, ਸੁਖੀ ਸੰਘੇੜਾ, ਰਘਵੀਰ
ਸ਼ੇਰਗਿੱਲ, ਹਰਜਿੰਦਰ ਸਿੰਘ ਜੌਹਲ, ਮੰਗਲ ਸਿੰਘ ਭੰਡਾਲ, ਸੰਤੋਖ ਸਿੰਘ ਜੱਜ, ਕੁਲਵੰਤ ਸਿੰਘ ਨਿੱਝਰ, ਲਖਵੀਰ ਸਿੰਘ ਕਾਲਾ ਟਰੇਸੀ, ਜਸਵਿੰਦਰ ਸਿੰਘ ਜੰਡੀ, ਸੁੱਚਾ ਭਾਰਟਾ, ਸੁਖਦੇਵ ਪਟਵਾਰੀ, ਮਾਨ ਬ੍ਰਦਰਜ, ਲੱਛਰ ਬ੍ਰਦਰਜ,ਹਰਬੰਸ ਸਿੰਘ ਲੌਂਗੀਆ ਨਵਾਂ ਸ਼ਹਿਰ, ਲਾਲੀ ਧਨੋਆ, ਹਰਜਿੰਦਰ ਸਿੰਘ ਧਾਮੀ, ਕਸ਼ਮੀਰ ਸਿੰਘ ਕੈਸ਼ ਫੈਬਰਿਕ, ਜਸਵੀਰ ਸਿੰਘ ਤੱਖਰ, ਸੰਦੀਪ ਸਿੰਘ ਤੇ ਹਰਮਿੰਦਰ ਸਿੰਘ ਆਦਿ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜਰ ਰਹੇ ਤੇ ਇਨਾਂ ਵੱਖ ਵੱਖ ਸ਼ਖਸ਼ੀਅਤਾਂ ਨੂੰ ਪਲੈਕਾਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ।