ਮਾਨਸਾ ਦੇ ਨੌਜਵਾਨ ਨੇ ਦੇਸ਼ ਦੀ ਫੁੱਟਬਾਲ ਟੀਮ ‘ਚ ਜਗ੍ਹਾ ਬਣਾ ਕੇ ਕੀਤਾ ਨਾਮ ਰੌਸ਼ਨ

  •  ਮਾਨਸਾ ਜ਼ਿਲ੍ਹੇ ਨੂੰ ਇੱਕ ਬੇਹੱਦ ਪਛੜਿਆ ਹੋਇਆ ਜ਼ਿਲ੍ਹਾ ਮੰਨਿਆ ਜਾਂਦਾ ਸੀ, ਪਰ ਇਸਨੂੰ ਹੁਣ ਪਛੜਿਆ ਹੋਇਆ ਨਹੀਂ ਕਿਹਾ ਜਾ ਸਕਦਾ, ਕਿਉਂਕਿ ਹੁਣ ਮਾਨਸਾ ਵਿੱਚ ਇੱਕ ਤੋਂ ਵੱਧ ਕੇ ਇੱਕ ਖਿਡਾਰੀ ਹੈ ਜੋ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਰਿਹਾ ਹੈ । ਉੱਥੇ ਹੀ ਦੇਸ਼ ਦੇ ਨਕਸ਼ੇ ‘ਤੇ ਵੀ ਹੁਣ ਮਾਨਸਾ ਜ਼ਿਲ੍ਹੇ ਦਾ ਨਾਮ ਆਉਣ ਲੱਗ ਗਿਆ ਹੈ । ਇਸ ਮਾਮਲੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇ ਵਾਲੇ ਦੇ ਅੰਮ੍ਰਿਤਪਾਲ ਨੌਜਵਾਨ ਨੇ ਭਾਰਤ ਦੀ ਫੁੱਟਬਾਲ ਟੀਮ ਵਿੱਚ ਸਿਲੈਕਸ਼ਨ ਹੋਈ ਹੈ । ਅੰਮ੍ਰਿਤਪਾਲ ਦੀ ਉਪਲਬਧੀ ਤੋਂ ਪੂਰੇ ਜ਼ਿਲ੍ਹੇ ਦੇ ਲਈ ਮਾਣ ਵਾਲੀ ਗੱਲ ਹੈ ।