ਰਾਸ਼ਟਰੀ ਨੈਟਬਾਲ ਚੈਂਪਿਅਨ ਬਨਣ ਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਟੀਮ ਨੂੰ ਦਿੱਤੀ ਵਧਾਈ

teamਚੰਡੀਗੜ/ਬਠਿੰਡਾ – ਨੈਟਬਾਲ ‘ਚ ਪਹਿਲੀ ਵਾਰ ਗੋਲਡ ਮਿਲਣ ਅਤੇ ਰਾਸ਼ਟਰੀ ਚੈਂਪਿਅਨ ਬਨਣ ਤੇ ਸੂਬੇ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਟੀਮ ਖਿਡਾਰੀਆਂ, ਖਾਸ ਕਰਕੇ ਰਾਸ਼ਟਰੀ ਖੇਡ ਸੰਸਥਾ ‘ਨੈਟਬਾਲ ਫੈਡਰੇਸ਼ਨ ਆਫ ਇੰਡੀਆ’ ਅਤੇ ਸੂਬੇ ਦੀ ਖੇਡ ਸੰਸਥਾ ‘ਨੈਟਬਾਲ ਪ੍ਰੋਮੋਸ਼ਨ ਐਸੋਸਿਏਸ਼ਨ ਰਜਿ. ਪੰਜਾਬ’ ਦੇ ਅਹੁਦਾਰਾਂ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਹੈ। ਗੱਲਬਾਤ ਕਰਦੇ ਹੋਏ ਉਹਨਾਂ ਸੰਸਥਾ ਦੀਆਂ ਪ੍ਰਾਪਤੀਆਂ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਯੁਵਰਾਜ ਰਣਇੰਦਰ ਸਿੰਘ, ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ, ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਓਐਸਡੀ ਕੈਂਪਟਨ ਸੰਦੀਪ ਸੰਧੂ, ਓਐਸਡੀ ਸੰਦੀਪ ਬਰਾੜ, ਕਈ ਉੱਘੇ ਆਗੂ, ‘ਨੈਟਬਾਲ ਪ੍ਰੋਮੋਸ਼ਨ ਐਸੋਸਿਏਸ਼ਨ ਰਜਿ. ਪੰਜਾਬ’ ਦੇ ਜਨਰਲ ਸਕੱਤਰ ਐਡਵੋਕੇਟ ਕਰਨ ਅਵਤਾਰ ਕਪਿਲ, ਉੱਪ-ਪ੍ਰਧਾਨ ਐਡਵੋਕੇਟ ਰਣਧੀਰ ਕੌਸ਼ਲ, ਪੀਆਰਓ ਅਖਿਲੇਸ਼ ਬਾਸਲ (ਜਰਨਲਿਸਟ), ਪੀਆਰਓ ਮੁਨੀਸ਼ ਸ਼ਰਮਾ ਅਤੇ ਇਕਬਾਲ ਸਿੰਘ ‘ਜੱਸੀ’ ਵੀ ਸ਼ਾਮਲ ਸਨ।
ਮੁੱਖਮੰਤਰੀ ਦੇ ਨਿਜੀ ਦਫਤਰ ਤੋਂ ਟੀਮ ਸਮੇਤ ਮਾਈਸਰਖਾਨਾ ‘ਨੈਟਬਾਲ ਪੰਜਾਬ ਸਟੇਟ ਸਪੋਰਟਸ ਅਕੈਡਮੀ’ ਪੁੱਜੇ ‘ਨੈਟਬਾਲ ਪ੍ਰੋਮੋਸ਼ਨ ਐਸੋਸਿਏਸ਼ਨ ਰਜਿ. ਪੰਜਾਬ’ ਦੇ ਜਨਰਲ ਸਕੱਤਰ ਐਡਵੋਕੇਟ ਕਪਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਰਨਾਟਕਾ ਸੂਬੇ ਦੀ ਰਾਜਧਾਨੀ ਬੰਗਲੌਰ ਦੇ ਇੰਨਡੋਰ ਸਟੇਡੀਅਮ ਵਿਖੇ 23 ਮਾਰਚ ਤੋਂ 27 ਮਾਰਚ 2019 ਦੌਰਾਨ 36ਵੀਂ ਸੀਨੀਅਰ ਨੈਸ਼ਨਲ ਨੈਟਬਾਲ ਚੈਂਪਿਅਨਸ਼ਿਪ (ਪੁਰਸ਼ ਅਤੇ ਮਹਿਲਾ) ਦਾ ਆਯੋਜਨ ਹੋਇਆ ਸੀ। ਜਿਸ ਵਿੱਚ ਪੰਜਾਬ (ਪੁਰਸ਼ ਵਰਗ) ਦੀ ਟੀਮ ਦਾ ਫਾਈਨਲ ਮੁਕਾਬਲਾ ਹਰਿਆਣਾ ਦੀ ਟੀਮ ਨਾਲ ਹੋਇਆ ਸੀ। ਜਿਸ ਵਿੱਚ ਪੰਜਾਬ ਦੀ ਟੀਮ ਜੇਤੂ ਰਹੀ ਸੀ ਅਤੇ ਗੋਲਡ ਹਾਸਲ ਕੀਤਾ ਸੀ। ਉਹਨਾਂ ਮੁੱਖਮੰਤਰੀ ਨੂੰ ਦੱਸਿਆ ਹੈ ਕਿ ਸੰਸਥਾ ਵੱਲੋਂ ਪੰਜਾਬ ਦੇ ਮਾਈਸਰਖਾਨਾ (ਬਠਿੰਡਾ) ਵਿਖੇ ਨੈਟਬਾਲ ਦੀ ਅਕੈਡਮੀ ਤਿਆਰ ਕੀਤੀ ਗਈ ਹੈ।
ਐਡਵੋਕੇਟ ਕਪਿਲ ਨੇ ਦੱਸਿਆ ਕਿ ਉਂਨਾਂ ਦੀ ਸੰਸਥਾ ‘ਨੈਟਬਾਲ ਪ੍ਰੋਮੋਸ਼ਨ ਐਸੋਸਿਏਸ਼ਨ ਪੰਜਾਬ’ ਸੂਬੇ ਦੀ ਰਜਿਸਟਰਡ ਖੇਡ ਸੰਸਥਾ ਹੈ, ਜੋ ਰਾਸ਼ਟਰੀ ਖੇਡ ਸੰਸਥਾ ‘ਨੈਟਬਾਲ ਫੈਡਰੇਸ਼ਨ ਆਫ਼ ਇੰਡੀਆ (ਐਨਐਫਆਈ)’ ਤੋਂ ਮਾਨਤਾ ਪ੍ਰਾਪਤ ਹੈ। ਜਦੋਂਕਿ ‘ਐਨਐਫਆਈ’ ਅੰਤਰਰਾਸ਼ਟਰੀ ਨੈਟਬਾਲ ਫੈਡਰੇਸ਼ਨ, ਏਸ਼ੀਅਨ ਨੈਟਬਾਲ ਫੈਡਰੇਸ਼ਨ ਅਤੇ ਭਾਰਤੀ ਓਲੰਪਿਕ ਐਸੋਸਿਏਸ਼ਨ ਅਤੇ ਯੁਵਕ ਭਲਾਈ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਤੋਂ ਵੀ ਮਾਨਤਾ ਪ੍ਰਾਪਤ ਹੈ।

team1