ਵਾਲੀਵਾਲ ਮੁਕਾਬਲੇ ਵਿਚ ਚੜ੍ਹਦੀ ਕਲ੍ਹਾ ਕਲੱਬ ਨੇ ਜਿੱਤਿਆ ਪਹਿਲਾ ਇਨਾਮ

vollybalਫੋਈਆਨੋ ਦੈਲਾ ਚਿਆਨਾ (ਇਟਲੀ) 30 ਨਵੰਬਰ (ਸਾਬੀ ਚੀਨੀਆਂ) – ਇਟਲੀ ਦੇ ਕਸਬਾ ਫੌਈਆਨੋ ਦੈਲਾ ਚਿਆਨਾ ਵਿਚ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਪਹਿਲੇ ਵਾਲੀਵਾਲ ਟੂਰਨਾਮੈਂਟ ਵਿਚ 10 ਟੀਮਾਂ ਨੇ ਹਿੱਸਾ ਲਿਆ। ਜਿਸ ਵਿਚ ਚੜ੍ਹਦੀ ਕਲ੍ਹਾ ਕਲੱਬ ਦੀ ਟੀਮ ਨੇ ਵਿਰੋਨਾ ਦੀ ਟੀਮ ਨੂੰ ਸਖਤ ਮੁਕਾਬਲੇ ‘ਚੋਂ ਹਰਾ ਕੇ ਪਹਿਲਾ ਇਨਾਮ ਜਿੱਤਿਆ। ਉੱਘੇ ਖੇਡ ਪ੍ਰਮੋਟਰ ਸੁੱਖਾ ਗਿੱਲ ਦੇ ਉੱਦਮਾਂ ਸਦਕਾ ਕਰਵਾਏ ਟੂਰਨਾਮੈਂਟ ਦਾ ਉਦਘਾਟਨ ਸਥਾਨਕ ਮੇਅਰ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਪਹਿਲਾ ਇਨਾਮ ਬਲਜੀਤ ਸਿੰਘ ਬੱਲੀ ਤੇ ਦੂਸਰਾ ਕੰਗ ਬ੍ਰਦਰਜ਼ ਵੱਲੋਂ ਸਪਾਂਸਰ ਕੀਤਾ ਗਿਆ। ਜਿੱਤ ਹਾਰ ਲਈ ਹੋਏ ਸਖਤ ਮੁਕਾਬਲਿਆ ਦਾ ਖੇਡ ਪ੍ਰੇਮੀਆਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਖੇਡ ਖੇਤਰ ਨਾਲ ਸਬੰਧਿਤ ਕਈ ਨਾਮੀ ਸਖਸ਼ੀਅਤਾਂ ਤੋਂ ਇਲਾਵਾ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਦੇ ਪ੍ਰਧਾਨ ਜਗਮੀਤ ਸਿੰਘ ਦੁਰਗਾਪੁਰ, ਅਕਾਲੀ ਆਗੂ ਹਰਪ੍ਰੀਤ ਸਿੰਘ ਜੀਰਾ, ਗੁਰਮੀਤ ਸਿੰਘ ਲਾਲਾ, ਸਾਬੀ ਚਾਹਲ, ਸੰਦੀਪ ਲੈਵਨਾ, ਅੰਮ੍ਰਿਤ ਕਾਹਲੋਂ, ਦਵਿੰਦਰ ਕਾਹਲੋਂ ਅਤੇ ਗਿੰਦੂ ਆਦਿ ਵੀ ਉਚੇਚੇ ਤੌਰ ‘ਤੇ ਮੌਜੂਦ ਸਨ ਜਿਨ੍ਹਾਂ ਵੱਲੋਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।