ਸਕੂਲ ਖੇਡਾਂ ਹਾਕੀ , ਮੁੱਕੇਬਾਜੀ ਦੇ ਮੁਕਾਬਲੇ ਸਾਨੋ ਸ਼ੌਕਤ ਨਾਲ ਸ਼ੁਰੂ ਹੋਏ

dsb_8550 dsb_8564 dsb_8581 img-20171117-wa0036 img-20171117-wa0038 img-20171117-wa0042 img-20171117-wa0043

ਬਠਿੰਡਾ,17 ਨਵੰਬਰ (ਪੱਤਰ ਪ੍ਰੇਰਕ) – ਬਠਿੰਡਾ ਵਿਖੇ ਅੱਜ ਅੰਤਰ ਜਿਲ•ਾ ਸਕੂਲ ਖੇਡਾਂ 2017-18 ਹਾਕੀ ਅੰਡਰ 19 ਲੜਕੇ/ਲੜਕੀਆਂ ਅਤੇ ਮੁੱਕੇਬਾਜੀ(ਬੌਕਸਿੰਗ ) ਅੰਡਰ 17 ਸਾਲ ਲੜਕੇ/ਲੜਕੀਆਂ ਦੇ ਮੁਕਾਬਲੇ ਸਾਨੋ ਸ਼ੌਕਤ ਨਾਲ ਸ਼ੁਰੂ ਹੋਏ।
ਹਾਕੀ ਸਟੇਡੀਅਮ ਬਠਿੰਡਾ ਵਿਖੇ ਹਾਕੀ ਲੜਕਿਆਂ ਦੇ ਮੈਚਾਂ ਦੀ ਸ਼ੁਰੂਆਤ ਡਿਪਟੀ ਡੀ.ਈ.À (ਜਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ)ਸ਼੍ਰੀਮਤੀ ਭੁਪਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਏ ਈ À ਨੇ ਝੰਡਾ ਲਹਿਰਾ ਕੇ ਕਰਵਾਈ। ਲੜਕੀਆਂ ਦੇ ਮੈਚਾਂ ਦੀ ਸ਼ੁਰੂਆਤ ਅਤੇ ਸ:ਰਮਨਦੀਪ ਸਿੰਘ ਪ੍ਰਿੰ.ਸਪੋਰਟਸ ਸਕੂਲ ਘੁੱਦਾ,ਸ: ਨਾਜਰ ਸਿੰਘ ਲੈਕ: ਫਿਜੀਕਲ ਐਜੂਕੇਸ਼ਨ ਕੀਤੀ।
ਮੁੱਕੇਬਾਜੀ ਦੇ ਮੁਕਾਬਲੇ ਤਲਵੰਡੀ ਸਾਬੋਂ ਵਿਖ਼ੇ ਸ਼ੁਰੂ ਹੋਣੇ ਹਨ। ਜਿਸ ਦੇ ਮੁੱਖ ਮਹਿਮਾਨ ਗੁਰਮੀਤ ਸਿੰਘ ਅੰਤਰ ਰਾਸ਼ਟਰੀ ਖ਼ਿਡਾਰੀ(ਬੌਕਸਿੰਗ) ਸੁਪਰਡੈਂਟਸ ਆਫ਼ ਪੰਜਾਬ ਪੁਲਿਸ(ਐਸ ਪੀ ਬਠਿੰਡਾ) ਸਨ। ਇਸ ਸਮੇਂ ਉਹਨਾ ਦੇ ਨਾਲ ਗੁਰਪ੍ਰੀਤ ਸਿੰਘ ਏ ਈ .À,ਪ੍ਰੇਮ ਕੁਮਾਰ ਮਿੱਤਲ,ਪਵਨ ਕੁਮਾਰ ਅਤੇ ਕਰਮਜੀਤ ਸਿੰਘ ਘੁੱਦਾ ਨੇ ਸਿਰਕਤ ਕੀਤੀ। ਗੁਰਮੀਤ ਸਿੰਘ ਨੇ ਖਿਡਾਰੀਆਂ ਨੂੰ ਮਨ ਲਗਾ ਕੇ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾ ਨੂੰ ਉਚ ਪ੍ਰਾਪਤੀਆਂ ਨਾਲ ਵਧੀਆ ਇਨਸਾਨ ਬÎਨਾਉਣ ਦਾ ਸਿਹਰਾ ਵੀ ਖੇਡਾਂ ਨੂੰ ਦਿੱਤਾ। ਇਹਨਾ ਖੇਡਾ ਨੂੰ ਕਰਵਾਉਣ ਲਈ ਸ:ਰਜਵੰਤ ਸਿੰਘ ਹਾਕੀ ਕੋਚ ,ਸ:ਰੁਪਿੰਦਰ ਸਿੰਘ ਹਾਕੀ ਕੋਚ ,ਰਾਧੇ ਸ਼ਾਮ ਚਨਾਰਥਲ,ਰਣਧੀਰ ਸਿੰਘ ਪੀ ਟੀ ਆਈ ਹਰਭਗਵਾਣ ਦਾਸ ਪੀ ਟੀ ਆਈ, ਜਗਦੀਸ਼ ਕੁਮਾਰ ਲੈਕ:,ਸੁਰਿੰਦਰ ਸਿੰਗਲਾ,ਹਰਪ੍ਰੀਤ ਸਿੰਘ ਡੀ ਪੀ ਈ,ਜਸਵਿੰਦਰ ਸਿੰਘ,ਡਿਪਟੀ ਡੀ ਈ À ਪ੍ਰਾਇਮਰੀ ਸ:ਕਰਮਜੀਤ ਸਿੰਘ ਨੇ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਬੌਕਸਿੰਗ ਮੈਚ ਕਰਵਾਉਣ ਲਈ ਹਰਦੀਪ ਸਿੰਘ ਕੋਚ,ਪਰਮਜੀਤ ਸਿੰਘ ਲੈਕ:,ਹਰਮੰਦਰ ਸਿੰਘ ਲਾਲੇਆਣਾ,ਗੁਰਮੀਤ ਸਿੰਘ,ਅਮਨਦੀਪ ਸਿੰਘ ਆਦਿ ਨੇ ਸਹਿਯੋਗ ਦਿੱਤਾ। ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ ਅੰਡਰ 19 (ਹਾਕੀ ਲੜਕੇ) ਐਸ ਜੀ ਪੀ ਸੀ ਅਮ੍ਰਿਤਸਰ ਨੇ ਲੁਧਿਆਣਾ ਨੂੰ 5-0 ਨਾਲ ਹਰਾਇਆ,ਤਰਨਤਾਰਨ ਨੇ ਰੋਪੜ ਨੂੰ 12-0 ਨਾਲ,ਪੀ ਆਈ ਐਸ ਮੋਹਾਲੀ ਨੇ ਬਠਿੰਡਾ ਨੂੰ 4-0 ਨਾਲ , ਛੇਹਰਟਾ ਨੇ ਮਾਨਸਾ 13-0 ਨਾਲ,ਮੋਗਾ ਨੇ ਬਰਨਾਲਾ ਨੂੰ 2-1 ਨਾਲ,ਗੁਰਦਾਸਪੁਰ ਨੇ ਫਾਜ਼ਿਲਕਾ ਨੂੰ 1-0 ਨਾਲ ਹਰਾਇਆ।ਅੰਡਰ 19 ਲੜਕੀਆਂ ਸਪੋਰਟਸ ਸਕੂਲ ਘੁੱਦਾ ਨੇ ਬਰਨਾਲਾ ਨੂੰ 14-0 ਨਾਲ,ਖਾਲਸਾ ਵਿੰਗ ਅਮ੍ਰਿਤਸਰ ਨੇ ਜਲੰਧਰ ਨੂੰ 14-0 ਨਾਲ,ਕਪੂਰਥਲਾ ਨੇ ਫਤਿਹਗੜ ਨੂੰ 4-2 ਨਾਲ,ਅਮ੍ਰਿਤਸਰ ਨੇ ਫਰੀਦਕੋਟ ਨੂੰ 8-0 ਨਾਲ,ਜਲੰਧਰ ਵਿੰਗ ਨੇ ਲੁਧਿਆਣਾ ਨੂੰ 5-0 ਨਾਲ ,ਸੰਗਰੂਰ ਨੇ ਫਾਜਿਲਕਾ ਲੂੰ 6-0 ਨਾਲ,ਪੀ ਆਈ ਐਸ ਮੁਕਤਸਰ ਨੇ ਮਾਨਸਾ ਨੂੰ 11-0 ਨਾਲ ਹਰਾਇਆ।
ਬੌਕਸਿੰਗ ਅੰਡਰ 17 ਲੜਕੀਆਂ (ਫਾਈਟ ਜੇਤੂ)-42 ਕੇ ਜੀ ਕਿਰਨਦੀਪ ਕੌਰ ਲੁਧਿਆਣਾ,ਜਸਪ੍ਰੀਤ ਕੌਰ ਬਠਿੰਡਾ,ਰਾਣੀ ਮੋਹਾਲੀ ਫਾਈਟ ਜੇਤੂ ਰਹੀਆਂ। 42-44 ਕੇ ਜੀ ਮਨਪ੍ਰੀਤ ਕੌਰ ਅਮ੍ਰਿਤਸਰ,ਸੁਖਪ੍ਰੀਤ ਕੌਰ ਬਠਿੰਡਾ,ਜਗਜੀਤ ਕੌਰ ਸਪੋਰਟ; ਸਕੂਲ ਘੁੱਦਾ,ਜਸਮੀਨ ਕੌਰ ਹੁਸ਼ਿਆਰਪੁਰ ,ਸਾਹਿਲ ਚਿਸਤੀ ਫਤਿਹਗੜ ਸਾਹਿਬ ਫਾਈਟ ਵਿੱਚ ਜੇਤੂ ਰਹੀਆਂ।44-46 ਕੇ ਜੀ ਹਰਮਨਦੀਪ ਕੌਰ ਮੁਕਤਸਰ,ਪ੍ਰਿਆਦੀਪ ਸਪੋਰਟਸ ਸਕੂਲ ਘੁੱਦਾ,ਰਜਨੀ ਕੌਰ ਬਠਿੰਡਾ,ਰਮਨਦੀਪ ਕੌਰ ਅਮ੍ਰਿਤਸਰ ਫਾਈਟ ਜੇਤੂ ਰਹੀਆਂ।