ਮਰਿਆਂ ਨੂੰ ਤਾਂ ਬਖਸ਼ੋ ਠੱਗੋ

ਠੱਗੀ ਮਾਰਨ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਅਸਲ ਵਿਚ ਥੋੜੇ ਸਮੇਂ ਵਿਚ ਅਮੀਰ ਹੋਣ ਦੀ ਲਾਲਸਾ ਇਨਸਾਨ ਨੂੰ ਗਲਤ ਕੰਮਾਂ ਵੱਲ ਧੱਕਦੀ ਹੈ। ਇਨਾਂ ਕਾਰਨਾਂ ਕਰਕੇ ਇਨਸਾਨ ਆਪਣੇ, ਦੋਸਤਾਂ, ਰਿਸ਼ਤੇਦਰਾਂ, ਮਿੱਤਰਾਂ ਨੂੰ ਠੱਗਣੋਂ ਬਾਜ ਨਹੀਂ ਆਉਂਦਾ। ਜਿਉਂਦੇ ਇਨਸਾਨਾਂ ਨਾਲ ਠੱਗੀ ਮਾਰਨਾ ਆਮ ਜਿਹੀ ਗੱਲ ਹੈ ਪਰ ਅੱਜਕਲ੍ਹ ਤਾਂ ਲੋਕ ਮਰਿਆਂ ਨਾਲ ਵੀ ਠੱਗੀ ਮਾਰਦੇ ਹਨ। ਇਸੇ ਤਰਾਂ ਦਾ ਹੀ ਇਕ ਠੱਗ, ਮ੍ਰਿਤਕ ਰਾਕੇਸ਼ ਕੁਮਾਰ ਦਾ ਮਿੱਤਰ ਅਵਤਾਰ ਸੌਂਧੀ ਉਸਦੇ ਮਰੇ ਦਾ ਮੁਆਵਜ਼ਾ ਡਕਾਰ ਗਿਆ। 14 ਫਰਵਰੀ 2008 ਨੂੰ ਰਾਕੇਸ਼ ਕੁਮਾਰ ਦੀ ਕਾਰ ਦੁਰਘਟਨਾ ਵਿਚ ਮੌਤ ਹੋ ਗਈ। ਇਲਾਕਾ ਨਿਵਾਸੀ ਅਤੇ ਉ¤ਘੇ ਸਮਾਜ ਸੇਵਕ ਪਰਮਜੀਤ ਰਾਏ ਅਤੇ ਸਾਥੀਆਂ ਨੇ ਮੁਆਵਜ਼ਾ ਪ੍ਰਾਪਤ ਕਰਨ ਲਈ ਕਾਰਵਾਈ ਸ਼ੁਰੂ ਕੀਤੀ। ਸਰਕਾਰੀ ਕਾਰਵਾਈ ਪੂਰੀ ਹੋਣ ਉਪਰੰਤ ਮੁਆਵਜ਼ਾ ਲੈਣ ਦੀ ਜਿੰਮੇਵਾਰੀ ਅਵਤਾਰ ਸੌਂਧੀ ਨੂੰ ਸੌਂਪੀ ਗਈ, ਜੋ ਕਿ ਰਾਕੇਸ਼ ਕੁਮਾਰ ਦਾ ਪਰਮ ਮਿੱਤਰ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਮੁਆਵਜ਼ੇ ਦੀ ਮਿਲੀ ਰਕਮ ਇਕ ਲੱਖ ਸੱਠ ਹਜਾਰ ਯੂਰੋ ਦਾ ਚੈ¤ਕ ਪ੍ਰਾਪਤ ਕਰਨ ਉਪਰੰਤ ਅਵਤਾਰ ਸੌਂਧੀ ਰਫੂਚੱਕਰ ਹੋ ਗਿਆ। ਇਹ ਖੁਲਾਸਾ ਉਸਦੇ ਵਕੀਲ ਨੇ ਕੀਤਾ। ਵਕੀਲ ਅਨੁਸਾਰ 8 ਫਰਵਰੀ 2010 ਨੂੰ ਮੁਆਵਜ਼ੇ ਦੀ ਰਕਮ ਦਾ ਚੈ¤ਕ ਅਵਤਾਰ ਨੂੰ ਡਾਕ ਰਾਹੀਂ ਭੇਜਿਆ ਗਿਆ, ਜਿਸਨੂੰ 15 ਫਰਵਰੀ 2010 ਨੂੰ ਅਵਤਾਰ ਨੇ ਚੈ¤ਕ ਪ੍ਰਾਪਤ ਕਰ ਲਿਆ। ਪ੍ਰਾਪਤੀ ਦੀ ਰਸੀਦ ਵਕੀਲ ਕੋਲ ਮੌਜੂਦ ਹੈ। ਤਕਰੀਬਨ ਤਿੰਨ ਮਹੀਨੇ ਲੰਘਣ ਉਪਰੰਤ ਵੀ ਮੁਆਵਜ਼ੇ ਦੀ ਰਕਮ ਮ੍ਰਿਤਕ ਰਾਕੇਸ਼ ਕੁਮਾਰ ਦੇ ਪਰਿਵਾਰ ਨੂੰ ਪ੍ਰਾਪਤ ਨਹੀਂ ਹੋਈ। ਅਸਲ ਵਿਚ ਗਹੁ ਨਾਲ ਵੇਖਿਆ ਜਾਵੇ ਤਾਂ ਇਟਲੀ ਵਿਚ ਇਹ ਕੋਈ ਪਹਿਲਾ ਹਾਦਸਾ ਨਹੀਂ। ਇਸ ਤੋਂ ਪਹਿਲਾਂ ਵੀ ਕਈ ਅਖੌਤੀ ਸਮਾਜ ਸੇਵਕ ਹਾਦਸਾ ਗ੍ਰਸਤ ਨੌਜਵਾਨਾਂ ਦੇ ਮੁਆਵਜ਼ੇ ਡਕਾਰਦੇ ਰਹੇ ਹਨ। ਬੀਤੇ ਦਿਨੀਂ ਅਜਿਹੇ ਇਕ ਮੁਆਵਜ਼ੇ ਨੂੰ ਲੈ ਕੇ ਇਟਲੀ ਦੇ ਇਕ ਗੁਰਦੁਆਰਾ ਸਾਹਿਬ ਵਿਚ ਦੋ ਗੁੱਟਾਂ ਦੀ ਆਪਸੀ ਲੜਾਈ ਹੋਈ। ਜਿਥੇ ਕਿਰਪਾਨਾਂ ਚੱਲੀਆਂ ਅਤੇ ਪੁਲਿਸ ਨੇ ਕਾਨੂੰਨੀ ਕਾਰਵਾਈ ਕਰਦਿਆਂ ਗੁਰੂ ਘਰ ’ਤੇ ਰੋਕ ਲਗਾਉਣ ਦੀ ਗੱਲ ਵੀ ਕੀਤੀ।

[email protected]