ਐਂਕਰਿੰਗ ਵਿੱਚ ਮਨਦੀਪ ਸੈਣੀ ਇਸ ਸਮੇਂ ਯੂਰਪ ਦੇ ਪ੍ਰੋਗਰਾਮ ਪ੍ਰਮੋਟਰਾ ਅਤੇ ਖੇਡ ਪ੍ਰਬੰਧਕਾ ਦੀ ਪਹਿਲੀ ਪਸੰਦ

mandeep

ਪੋਵਿਲਿਓ(ਇੱਟਲੀ)07/11/2017 (ਜਸਵਿੰਦਰ ਸਿੰਘ ਲਾਟੀ) – ਬਹੁਤ ਥੋੜੇ ਸਮੇਂ ਤੋਂ ਐਂਕਰਿੰਗ ਦੇ ਖੇਤਰ ਵਿੱਚ ਆਇਆ ਅੰਤਰ-ਰਾਸਟਰੀ ਪੱਗੜੀ ਕੋਚ ਮਨਦੀਪ ਸੈਣੀ ਇਸ ਸਮੇਂ ਯੂਰਪ ਦੇ ਪ੍ਰੋਗਰਾਮ ਪ੍ਰਮੋਟਰਾ ਅਤੇ ਖੇਡ ਪ੍ਰਬੰਧਕਾ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਮਿਉਜਿਕ ਐਂਟਰਟੇਨਮੈਂਟ ਦੇ ਸੰਚਾਲਕ ਕਮਲਜੀਤ ਸਿੰਘ ਨੇ ਇਕ ਪ੍ਰੋਗਰਾਮ ਚ ਬੋਲੀਆ ਪਾਉਦੇ ਮਨਦੀਪ ਤੋਂ ਪ੍ਰਵਾਵਿਤ ਹੋ ਕੇ ਉਸ ਉੱਤੇ ਅਜਿਹਾ ਵਿਸ਼ਵਾਸ ਜਤਾਇਆ ਕਿ ਪਹਿਲੀ ਵਾਰ ਉਸ ਨੂੰ 2 ਜੁਲਾਈ 2016 ਨੂੰ ਸਟਾਰ ਕਲਾਕਾਰ ਰਣਜੀਤ ਬਾਵੇ ਦੇ ਸ਼ੋਅ ਚ ਮੰਚ ਸੰਚਾਲਨ ਦੀ ਜਿੰਮੇਵਾਰੀ ਦੇ ਦਿਤੀ। ਬਸ ਮਨਦੀਪ ਸੈਣੀ ਨੇ ਵੀ ਹੱਥ ਚ ਆਏ ਮੌਕੇ ਨੂੰ ਜਾਣ ਨਹੀ ਦਿਤਾ ਤੇ ਇਕ ਤੋਂ ਬਾਅਦ ਇੱਕ ਟੂਰਨਾਮੈਂਟ, ਮੇਲਿਆ ਅਤੇ ਵੱਡੇ-ਵੱਡੇ ਲਾਈਵ ਪ੍ਰੋਗਰਾਮਾ ਚ ਆਪਣੇ ਪੰਜਾਬੀ ਬੋਲਾਂ ਨਾਲ ਸਰੋਤਿਆ ਦਾ ਮਨੋਰੰਜਨ ਕਰਦਾ ਆ ਰਿਹਾ ਹੈ। ਸਨੀਵਾਰ 4 ਨਵੰਬਰ 2017 ਨੂੰ ਮੋਂਤੀਕਿਆਰੀ, ਇਟਲੀ ਵਿਖੇ ਹੋਏ ਗੈਰੀ ਸੰਧੂ ਅਤੇ ਨਿਮਰਤ ਖਹਿਰਾ ਦੇ ਲਾਈਵ ਸ਼ੋਅ ਦੋਰਾਨ ਤਾਂ ਮਨਦੀਪ ਸੈਣੀ ਨੇ ਸਰੋਤਿਆ ਨੂੰ ਬਹੁਤ ਢੁੱਕਵੇ ਅਤੇ ਸਤਿਕਾਰ ਸਹਿਤ ਬੋਲੇ ਬੋਲਾਂ ਨਾਲ ਅਜਿਹਾ ਕੀਲ ਕੇ ਰੱਖ ਦਿਤਾ ਕਿ ਨਿਮਰਤ ਖਹਿਰਾ ਜੀ ਦੇ ਸਟੇਜ ਪ੍ਰੋਗਰਾਮ ਸਮਾਪਤੀ ਤੋਂ ਬਾਅਦ ਹੁੱਲੜਬਾਜੀ ਵਿੱਚ ਆਏ ਕੁੱਝ ਸਰੋਤੇ ਵੀ ਪ੍ਰੋਗਰਾਮ ਦੀ ਸਮਾਪਤੀ ਤੱਕ ਵਧੀਆ ਪੰਜਾਬੀਅਤ ਦਾ ਸਬੂਤ ਦਿੰਦੇ ਹੋਏ ਸ਼ੋਅ ਦਾ ਅਨੰਦ ਮਾਣ ਕੇ ਗਏ। ਅੱਜ ਜਿੱਥੇ ਮਿਉਜਿਕ ਐਂਟਰਟੇਨਮੈਂਟ ਕੰਪਨੀ ਵਲੋਂ ਸੁਚੱਜੇ ਢੰਗ ਨਾਲ ਕਰਵਾਏ ਸ਼ੋਅ ਦੇ ਚਰਚੇ ਹਨ ਉੱਥੇ ਹੀ ਮਨਦੀਪ ਸੈਣੀ ਦੀ ਚਰਚਾ ਵੀ ਕੱਲੇ-ਕੱਲੇ ਦੀ ਜੁਬਾਨ ਤੇ ਹੈ। ਪੋਚਵੀ ਜਿਹੀ ਪੱਗ ਬੰਨ ਕੇ ਸਟੇਜ ਤੇ ਖੜਾ ਮਨਦੀਪ ਅਕਸਰ ਮੌਕੇ ਅਤੇ ਹਲਾਤ ਦੇ ਹਿਸਾਬ ਨਾਲ ਢੁੱਕਵੇ ਲਫਜ ਵਰਤਣ ਦੀ ਮੁਹਾਰਤ ਰੱਖਦਾ ਹੈ। ਮਿਉਜਿਕ ਐਂਟਰਟੇਨਮੈਂਟ ਕੰਪਨੀ ਦੇ ਕਮਲਜੀਤ ਸਿੰਘ, ਕਮਲਵੀਰ ਸੂੰਢ, ਜਤਿੰਦਰ ਬੈਂਸ, ਰਿੰਕੂ ਸੈਣੀ ਅਤੇ ਸੁਮਿਤ( ਵੀਰ ਸਟੂਡੀਉ) ਨੇ ਪੱਤਰਕਾਰ ਲਾਟੀ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਇਸ ਸ਼ੋਅ ਦੀ ਸਫਲਤਾ ਲਈ ਪ੍ਰਬੰਧਕਾਂ ਅਤੇ ਸਰੋਤਿਆ ਦੇ ਨਾਲ-ਨਾਲ ਮਨਦੀਪ ਸੈਣੀ ਦੀ ਸਹੀ ਸਮੇਂ ਤੇ ਵਰਤੀ ਢੁੱਕਵੀ ਸ਼ਬਦਾਵਲੀ ਨੇ ਵੀ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ। ਵਾਹਿਗੁਰੂ ਜੀ ਮਨਦੀਪ ਸੈਣੀ ਨੂੰ ਇਸੇ ਤਰਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬੱਲ, ਬੁੱਧੀ ਅਤੇ ਤਾਕਤ ਬੱਖਸ਼ਣ।