ਕਲਤੂਰਾ ਸਿੱਖ ਇਟਲੀ ਦੇ ਉਦਮ ਸਦਕਾ ਦੁਮਾਲਾ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ

ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਸਨਜੋਵਾਨੀ ਕਰੋਚੇ ਕਰਮੋਨਾ ਵਿਖੇ  ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ
22812569_1503812456361693_454259866_o
ਮਿਲਾਨ 24 ਅਕਤੂਬਰ 2017 (ਬਲਵਿੰਦਰ ਸਿੰਘ ਢਿੱਲੋ ) :- ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਸਨਜੋਵਾਨੀ ਕਰੋਚੇ ਕਰਮੋਨਾ ਵਿਖੇ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆ ਸਮੂੰਹ ਸੰਗਤਾਂ ਦੇ ਸਹਿਯੋਗ ਅਤੇ ਕਲਤੂਰਾ ਸਿੱਖ ਇਟਲੀ ਦੇ ਉਦਮ ਸਦਕਾ ”ਦਸਤਾਰ ਤੇ ਦੁਮਾਲਾ” ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸੰਗਤਾ ਪੂਰੀ ਇਟਲੀ ਦੇ ਵੱਖ-ਵੱਖ ਹਿੱਸਿਆਂ ਤੋ ਹਾਜਿਰ ਹੋਈਆਂ, ਇਸ ਦੌਰਾਨ ਇਟਲੀ ਵੱਸਦੀ ਨੌਜਵਾਨ ਪੀੜੀ ਦੇ ਵੱਖ-ਵੱਖ ਉਮਰ ਦੇ ਬੱਚਿਆ ਨੇ ਹਿੱਸਾ ਲਿਆ। ਪਹਿਲੇ-ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲਿਆ ਬੱਚਿਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਸਨਜੋਵਾਨੀ ਕਰੋਚੇ ਕਰਮੋਨਾ ਪ੍ਰਬੰਧਕ ਕਮੇਟੀ ਦੇ ਭਾਈ ਬਲਦੇਵ ਸਿੰਘ, ਮੋਹਿੰਦਰ ਸਿੰਘ, ਕੇਹਰ ਸਿੰਘ, ਲਖਵੰਤ ਸਿੰਘ, ਗੁਰੂ ਘਰ ਦੇ ਵਜੀਰ ਭਾਈ ਅਜੈਬ ਸਿੰਘ, ਕਲਤੂਰਾ ਸਿੱਖ ਇਟਲੀ ਦੇ ਭਾਈ ਕੁਲਵੰਤ ਸਿੰਘ ਖਾਲਸਾ, ਤਰਮਨਪ੍ਰੀਤ ਸਿੰਘ, ਤਰਲੋਚਨ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਸੰਤੌਖ ਸਿੰਘ, ਸਿਮਰਜੀਤ ਸਿੰਘ ਡੱਡੀਆ, ਸਿਮਰਜੀਤ ਸਿੰਘ ਬੈਰਗਾਮੋ ਤੋ ਇਲਾਵਾ ਸੰਗਤਾਂ ਭਾਰੀ ਗਿਣਤੀ ਵਿੱਚ ਹਾਜਿਰ ਹੋਈਆਂ।