ਕੌਂਸਲਰ ਸੰਧੂ ਪ੍ਰਧਾਨ ਮੰਤਰੀ ਡੇਵਿਡ ਕੈਮਰਾਨ ਨੂੰ ਮਿਲੇ

ਲੰਦਨ ਵਿਖੇ ਕੌਂਸਲਰ ਅਵਤਾਰ ਸੰਧੂ ਪ੍ਰਧਾਨ ਮੰਤਰੀ ਡੇਵਿਡ ਕੈਮਰਾਨ ਨਾਲ ਇਕ ਮੁਲਾਕਾਤ ਦੌਰਾਨ।  ਤਸਵੀਰ : ਮਨਪ੍ਰੀਤ ਸਿੰਘ ਬੱਧਨੀ ਕਲਾਂ

ਲੰਦਨ, 8 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਈ. ਓ. ਸੀ. ਦੇ ਜਨਰਲ ਸਕੱਤਰ ਅਤੇ ਕੈਂਟ ਕਾਊਂਟੀ ਤੋਂ ਟੋਰੀ ਦੀ ਸੀਟ ’ਤੇ ਜਿੱਤੇ ਪਹਿਲੇ ਪੰਜਾਬੀ ਕੌਂਸਲਰ ਅਵਤਾਰ ਸੰਧੂ ਨੇ ਪਿਛਲੇ ਦਿਨੀਂ ਇੰਗਲੈਂਡ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਸ੍ਰੀ ਡੇਵਿਡ ਕੈਮਰਾਨ ਨਾਲ ਵਿਸ਼ੇਸ਼ ਮਿਲਣੀ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਡੇਵਿਡ ਕੈਮਰਾਨ ਨੂੰ ਦੇਸ਼ ਵਿਚ ਟੋਰੀ ਸਰਕਾਰ ਬਣਾਉਣ ’ਤੇ ਵਧਾਈ ਪੇਸ਼ ਕੀਤੀ ਅਤੇ ਕੈਂਟ ਕਾਊਂਟੀ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਟੋਰੀ ਪਾਰਟੀ ਦੀ ਨੀਂਹ ਹੋਰ ਵੀ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਅਵਤਾਰ ਸੰਧੂ ਜਿਹੜੇ ਡਾਰਟਫੋਰਡ ਨੌਰਥ ਈਸਟ ਵਾਰਡ ਦੀ ਪ੍ਰਤੀਨਿਧਤਾ ਕਰਦੇ ਹਨ। ਐਮ. ਬੀ. ਈ. ਅਵਤਾਰ ਸੰਧੂ ਨੇ ਪਾਰਟੀ ਦੀ ਯੂ. ਕੇ. ਭਰ ’ਚ ਕਾਰਜਕੁਸ਼ਲਤਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪਾਰਟੀ ਨੇ ਇਨ੍ਹਾਂ ਚੋਣਾਂ ਵਿਚ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਪਾਲ ਕਾਰਟਰ ਵੱਲੋਂ ਅਵਤਾਰ ਸੰਧੂ ਨੂੰ ਕਮਿਊਨਿਟੀ ਸਰਵਿਸਿਜ਼ ਲਈ ਇਕ ਅਹਿਮ ਮੈਂਬਰ ਵਜੋਂ ਚੁਣੇ ਜਾਣ ਤੋਂ ਬਾਅਦ ਕਮਿਊਨਿਟੀ ਸੁਰੱਖਿਆ, ਖੇਡਾਂ ਜਿਨ੍ਹਾਂ ਵਿਚ ਉ¦ਪਿਕਸ, ਯੂਥ ਸੇਵਾਵਾਂ ਆਦਿ ਸ਼ਾਮਿਲ ਹਨ, ਲਈ ਵੀ ਅੱਛਾ ਰੋਲ ਨਿਭਾਉਣ ਦਾ ਮੌਕਾ ਮਿਲਿਆ। ਇਸ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਛੋਟੇ ਭਰਾ ਰਘਬੀਰ ਸੰਧੂ ਵੀ ਮੌਜਦ ਸਨ ਜੋ ਕਿ ਆਈ. ਓ. ਸੀ. ਦੀ ਯੂਥ ਵਿੰਗ ਦੇ ਸਰਗਰਮ ਮੈਂਬਰ ਹਨ।