ਗਿਆਨੀ ਕੁਲਜੀਤ ਸਿੰਘ ਢਾਡੀ ਜਥੇ ਸਮੇਤ ਸਨਮਾਨਿਤ

dhadhiਕੈਲੇਫੋਰਨੀਆ, 14 ਜੂਨ (ਹੁਸਨ ਲੜੋਆ ਬੰਗਾ) – ਪੰਥ ਦੇ ਮਹਾਨ ਢਾਡੀ ਗਿਆਨੀ ਕੁਲਜੀਤ ਸਿੰਘ ਦਿਲਬਰ ਸਪੁੱਤਰ (ਗਿਆਨੀ ਦਯਾ ਸਿੰਘ ਦਿਲਬਰ) ਅਤੇ ਉਨ੍ਹਾਂ ਦੇ ਢਾਡੀ ਜਥੇ ਨੂੰ ਸੈਨਹੋਜੇ ਗੁਰਦੁਆਰਾ ਸਾਹਿਬ (ਕੈਲੇਫੋਰਨੀਆ) ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਢਾਡੀ ਜਥੇ ਵੱਲੋਂ ਪਿਛਲੇ ਹਫ਼ਤੇ ਤੋਂਂ ਦੀਵਾਨ ਸਜਾ ਕੇ ਸਿੱਖ ਇਤਿਹਾਸ ਅਤੇ ਹੋਰ ਗੁਰਮਤਿ ਵਿਚਾਰਾਂ ਸਰਵਣ ਕਰਵਾਈਆਂ ਗਈਆਂ।