wind_cyc_super_india_marzo2017_ing_728x90

ਗੁਰਮਤਿ ਗਿਆਨ ਪ੍ਰਾਪਤ ਵਿਦਿਆਰਥੀ ਨਾਰਵੇ ‘ਚ ਅੰਮ੍ਰਿਤ ਰਸ ਬਖੇਰ ਰਹੇ ਹਨ

guruਲੀਅਰ (ਨਾਰਵੇ) 19 ਅਪ੍ਰੈਲ (ਰੁਪਿੰਦਰ ਢਿੱਲੋਂ ਮੋਗਾ) – ਪੰਥ ਰਤਨ ਭਾਈ ਜਸਬੀਰ ਸਿੰਘ ਜੀ ਖਾਲਸਾ (ਖੰਨੇ ਵਾਲਿਆਂ) ਦਾ ਸੁਪਨਾ ਸੀ ਕਿ ਸਿੱਖੀ ਨਾਲ ਓਤਪੋਤ ਵਿਦਿਆਰਥੀ ਜਿੱਥੇ ਗੁਰਦੁਆਰਿਆਂ ਵਿੱਚ ਕਥਾ ਵਾਚਕ, ਕੀਰਤਨੀਏ ਅਤੇ ਗੁਰੂ ਘਰ ਦੇ ਵਜ਼ੀਰ ਬਣਨ, ਉੱਥੇ ਉੱਚ ਵਿੱਦਿਆ ਪ੍ਰਾਪਤ ਕਰਕੇ ਆਈ ਏ ਐਸ, ਆਈ ਪੀ ਐਸ ਆਦਿ ਅਫਸਰ ਬਣਨ, ਜਦ ਅੰਮ੍ਰਿਤਧਾਰੀ ਨੌਜਵਾਨ ਕਿਸੇ ਅਹੁਦੇ ‘ਤੇ ਬੈਠਾ ਹੋਵੇਗਾ, ਗੁਰਸਿੱਖੀ ਦਾ ਪ੍ਰਚਾਰ ਸਹਿਜੇ ਹੀ ਹੋ ਜਾਵੇਗਾ।
ਭਾਈ ਸਾਹਿਬ ਵੱਲੋਂ ਐਜੂਕੇਟ ਪੰਜਾਬ ਪ੍ਰਾਜੈਕਟ ਰਾਹੀਂ ਗੁਰੂ ਨਾਨਕ ਮਲਟੀਵਰਸਿਟੀ (ਲੁਧਿਆਣਾ) ਦੀ ਸਥਾਪਨਾ ਕਰ ਇਹ ਉਪਰਾਲਾ ਜਾਰੀ ਹੈ ਅਤੇ ਭਾਈ ਜਸਵਿੰਦਰ ਸਿੰਘ (ਯੂ ਕੇ) ਭਾਈ ਸਾਹਿਬ ਦੇ ਇਸ ਸੁਪਨੇ ਨੂੰ ਅੱਗੇ ਤੌਰ ਰਹੇ ਹਨ। ਅੱਜ ਬਹੁਤ ਉਹ ਵਿਦਿਆਰਥੀ ਜਿਨ੍ਹਾਂ ਦੇ ਸਿਰਾਂ ਤੋਂ ਮਾਪਿਆਂ ਦਾ ਆਸਰਾ ਉੱਠ ਚੁੱਕਾ ਸੀ, ਜਾਂ ਆਰਿਥਕ ਕਾਰਨਾਂ ਕਰ ਕੇ ਪੜ੍ਹਾਈ ਜਾਰੀ ਰੱਖਣ ਤੋਂ ਅੱਸਮਰਥ ਸਨ ਆਦਿ ਗੁਰਮਤਿ ਵਿੱਦਿਆ ਤੋਂ ਇਲਾਵਾ ਆਪਣੀ ਆਮ ਉੱਚ ਵਿੱਦਿਆ ਵੀ ਪ੍ਰਾਪਤ ਕਰ ਅਤੇ ਕਈ ਵੱਖ ਵੱਖ ਅਹੁਦਿਆਂ ‘ਤੇ ਬਿਰਾਜਮਾਨ ਹਨ। ਇਸੇ ਹੀ ਯੂਨੀਵਰਸਿਟੀ ਦੇ ਗੁਰਮਤਿ ਵਿੱਦਿਆ ਪ੍ਰਾਪਤ ਅਤੇ ਕੀਰਤਨ ‘ਚ ਨਿਪੁੰਨ ਬੀਬੀ ਮਨਦੀਪ ਕੌਰ, ਬੀਬੀ ਰਮਨਦੀਪ ਕੌਰ ਤੇ ਪੂਜਾ ਕੌਰ ਪਿਛਲੇ ਕੁਝ ਹਫਤਿਆਂ ਤੋਂ ਨਾਰਵੇ ਦੇ ਲੀਅਰ ਗੁਰੂ ਘਰ ਵਿਖੇ ਰੱਬੀ ਬਾਣੀ ਦਾ ਅੰਮ੍ਰਿਤ ਰਸ ਬਿਖੇਰ ਅਤੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕਰ ਰਹੇ ਹਨ। ਇੱਥੇ ਜੰਮੇ ਪਲੇ ਸਿੱਖ ਬੱਚੇ ਹਫਤਾਵਾਰੀ ਦੀਵਾਨਾਂ ਤੋਂ ਬਾਅਦ ਉਤਸ਼ਾਹ ਨਾਲ ਇਨ੍ਹਾਂ ਬੀਬੀਆਂ ਅਤੇ ਵੀਰ ਨਾਲ ਸਿੱਖ ਇਤਿਹਾਸ ਸਾਂਝਾ ਕਰਦੇ ਨਜ਼ਰ ਆਉਂਦੇ ਹਨ। ਆਉ ਗੁਰਸਿੱਖੋ ਅਸੀ ਵੀ ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਦੇ ਚਲਾਏ ਇਸ ਮਿਸ਼ਨ ‘ਚ ਆਪਣਾ ਦਸਵੰਧ ਪਾ ਲੋੜਵੰਦ ਸਿੱਖ ਬੱਚਿਆਂ ਨੂੰ ਗੁਰਮਤਿ ਸਿੱਖਿਆ ਅਤੇ ਆਮ ਵਿੱਦਿਅਕ ਮਿਆਰ ਦੇ ਸਿੱਖਰ ‘ਤੇ ਲੈ ਜਾਣ ਦੀ ਕੋਸ਼ਿਸ ਕਰੀਏ।