ਤੋਰੀਨੋ ਵਿਖੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜ਼ੀਆਂ ਨੂੰ ਯਾਦ ਕੀਤਾ

ਰੋਮ (ਇਟਲੀ) 22 ਅਪ੍ਰੈਲ (ਕੈਂਥ) – ਇਟਲੀ ਦੀਆਂ ਖੂਬਸੂਰਤ ਵਾਦੀਆਂ ਵਿੱਚ ਵੱਸਿਆ ਸ਼ਹਿਰ ਤੋਰੀਨੋ ਵਿਖੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸ਼ਹੀਦ ਸਿੱਖ ਫੌਜ਼ੀਆਂ ਦੀ ਯਾਦ ਵਿੱਚ ਤੋਰੀਨੋ ਯੂਨੀਵਰਸਟੀ

ਵੱਲੋਂ ਸਿਟੀ ਮਿਊਜ਼ੀਅਮ ਵਿੱਚ ਵਿਸੇæਸ ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਉਦਘਾਟਨ ਭਾਰਤੀ ਅੰਬੈਂਸੀ ਮਿਲਾਨ ਕੌਸਲੇਟ ਜਨਰਲ ਦੇ ਸ: ਚਰਨਜੀਤ ਸਿੰਘ ਨੇ ਕਰਦਿਆਂ ਕਿਹਾ ਕਿ ਉਹ ਵੀ ਇੱਕ ਸਿੱਖ ਹਨ ਤੇ ਉਹਨਾਂ ਨੂੰ ਸਿੱਖ ਹੋਣ ਦਾ ਮਾਣ ਵੀ ਹੈ। ਸਾਡੇ ਬਹਾਦਰ ਸਿੱਖ ਫੌਜ਼ੀਆਂ ਨੇ ਇਟਲੀ ਵਿੱਚ ਆਕੇ ਦੂਜੀ ਸੰਸਾਰ ਜੰਗ ਦੌਰਾਨ  ਸ਼ਹਾਦਤ ਦਿੱਤੀ ਜਿਸ ਨਾਲ ਕਿ ਮਹਾਨ ਸਿੱਖ ਧਰਮ ਦਾ ਮਾਣ-ਸਨਮਾਨ ਵਧਿਆ ਹੈ।ਸਿੱਖ ਧਰਮ ਦੇ ਸ਼ਹੀਦੀ ਯੋਧਿਆਂ ਨੂੰ ਯਾਦ ਕਰਨ ਲਈ ਇਟਾਲੀਅਨ ਪ੍ਰਸ਼ਾਸ਼ਨ ਨੂੰ ਵਿਸੇæਸ ਵਧਾਈ ਅਤੇ ਉੱਚੇਚਾ ਧੰਨਵਾਦ ਜਿਹਨਾਂ ਕਿ ਇਤਿਹਾਸ ਦੇ ਪੰਨਿਆਂ ਦੀ ਸਾਂਝ ਅਯੋਕੀ ਨੌਜਵਾਨ ਪੀੜ੍ਹੀ ਪਾਉਣ ਦਾ ਉਪਰਾਲਾ ਕੀਤਾ।ਇਸ ਮੌਕੇ ਤੋਰੀਨੋ ਯੂਨੀਵਰਸਟੀ ਤੋਂ ਮੈਡਮ ਅਲਸੰਦਰਾ ਅਤੇ ਭਾਰਤੀ ਭਾਈਚਾਰੇ ਦੇ ਆਗੂ ਸੰਧੂ ਹੁਰਾਂ (ਜਿਹਨਾਂ ਕਿ ਇਸ ਪ੍ਰੋਗਰਾਮ ਨੂੰ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ) ਵੀ ਸੰਬੋਧਨ ਕੀਤਾ।ਸਮਾਗਮ ਵਿੱਚ ਰੋਮ ਤੋਂ ਉਚੇਚੇ ਤੌਰ ਤੇ ਆਏ ਇਟਾਲੀਅਨ ਪ੍ਰੋਫੈਸਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ‘ਸ਼੍ਰੀ ਜਪਜੀ ਸਾਹਿਬ’ ਦੀ ਵਿਆਖਿਆ ਵੀ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਸਿੰਘ ਸਭਾ ਮਾਰੋਨੇ ਦੇ ਪ੍ਰਧਾਨ ਦਲਜੀਤ ਸਿੰਘ, ਅਵਤਾਰ ਸਿੰਘ, ਅੰਮ੍ਰਿਤਪਾਲ ਸਿੰਘ, ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਤੋਂ ਇਲਾਵਾ ਭਾਰਤੀ ਅਤੇ ਇਟਾਲੀਅਨ ਭਾਈਚਾਰੇ ਦੇ ਲੋਕ ਮੌਜੂਦ ਸਨ। ਇਸ ਮੌਕੇ ਸਭ ਨੂੰ ਭਾਰਤੀ ਅਤੇ ਇਟਾਲੀਅਨ ਖਾਣਾ ਵੀ ਵਰਤਾਇਆ ਗਿਆ।