wind_cyc_super_india_marzo2017_ing_728x90

ਵਿਸਾਖੀ ਮੌਕੇ ਸਨਫਰਾਂਸਿਸਕ, ਭਾਰਤੀ ਕੌਂਸਲਖਾਨੇ ਵਿਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਈ

shaheedਸਨਫਰਾਂਸਿਸਕੋ, ਕੈਲੀਫੋਰਨੀਆ, 16 ਅਪ੍ਰੈਲ (ਹੁਸਨ ਲੜੋਆ ਬੰਗਾ) – ਵੈਸਾਖੀ ਤੇ ਖਾਲਸਾ ਸਾਜਨਾ ਦਿਵਸ ਮੌਕੇ ਭਾਰਤੀ ਕੌਂਸਲਖਾਨਾ ਸਨਫਰਾਂਸਿਸਕੋ ਵਿਚ ਹੋਏ ਸਮਾਗਮ ‘ਚ ਜੱਲ੍ਹਿਆਂ ਵਾਲਾ ਬਾਗ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਕੌਂਸਲੇਟ ਜਨਰਲ ਸ੍ਰੀ ਵੈਂਕਾਟੇਸ਼ਨ ਅਸ਼ੋਕ ਨੇ ਵੈਸਾਖੀ ਦੀ ਵਧਾਈ ਦਿੱਤੀ। ਉਨਾਂ ਨੇ ਕੌਂਸਲਖਾਨੇ ਵਿਚ ਲਾਈ ਸ਼ਹੀਦ ਭਗਤ ਸਿੰਘ ਦੀ ਤਸਵੀਰ ਉਪਰੋਂ ਪਰਦਾ ਹਟਾਉਣ ਦੀ ਰਸਮ ਨਿਭਾਈ। ਇਸ ਮੌਕੇ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਸਿੱਖ ਇਕ ਬਹੁਤ ਬਹਾਦਰ ਕੌਮ ਹੈ ਤੇ ਸਿੱਖਾਂ ਦਾ ਭਾਰਤ ਦੀ ਆਜ਼ਾਦੀ ਵਿਚ ਬਹੁਤ ਵੱਡਾ ਯੋਗਦਾਨ ਹੈ। ਸ਼ਹੀਦ ਭਗਤ ਸਿੰਘ ਵਰਗੇ ਅਨੇਕਾਂ ਸ਼ਹੀਦਾਂ ਨੇ ਦੇਸ਼ ਦੀ ਅਜ਼ਾਦੀ ਲਈ ਆਪਾ ਵਾਰ ਦਿੱਤਾ। ਹੋਰ ਵੀ ਬੁਲਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਭਗਤ ਸਿੰਘ ਦੀ ਸੋਚ ਉਪਰ ਪਹਿਰਾ ਦੇਣ ਦੀ ਅਪੀਲ ਕੀਤੀ।
ਸਮਾਗਮ ਵਿਚ ਵੱਖ ਵੱਖ ਸੋਸਾਇਟੀਆਂ ਤੇ ਸੰਸਥਾਵਾਂ ਦੇ ਆਗੂ ਪੁੱਜੇ ਹੋਏ ਸਨ। ਇਹ ਸਾਰਾ ਪ੍ਰਬੰਧ ਵਾਈਸ ਕੌਂਸਲ ਸ੍ਰੀ ਵੈਂਕਟਰਮਨ ਦੀ ਦੇਖ ਰੇਖ ਹੇਠ ਹੋਇਆ। ਸਮਾਗਮ ਵਿਚ ਪੁੱਜੀਆਂ ਅਹਿਮ ਸਖਸ਼ੀਅਤਾਂ ਵਿਚ ਹੋਰਨਾਂ ਤੋਂ ਇਲਾਵਾ ਚਰਨ ਸਿੰਘ ਜੱਜ, ਜਗਦੇਵ ਰਾਮ ਅਟਾਰਨੀ ਐਟ ਲਾਅ , ਅਜੇਪਾਲ ਰਾਮ ਅਟਰਾਨੀ ਐਟ ਲਾਅ , ਗਲਿੰਦਰ ਗਿੱਲ, , ਸੁਰਿੰਦਰ ਸਿੰਘ ਮੰਢਾਲੀ, ਦਲਵਿੰਦਰ ਸਿੰਘ ਧੂਤ, ਇੰਡੋ ਅਮਰੀਕਨ ਫੋਰਮ ਦੇ ਮੈਂਬਰ, ਹਰਜਿੰਦਰ ਧਾਮੀ, ਰੋਮੀ ਉਪਲ, ਕੈਪਟਨ ਕਰਮਜੀਤ ਸਿੰਘ, ਪਰਮਜੀਤ ਦਾਖਾ, ਸੁਰਜੀਤ ਮਾਣਕੂ, ਬੂਟਾ ਸਿੰਘ ਬਾਸੀ ਸੰਪਾਦਕ ਸਾਂਝੀ ਸੋਚ, ਗੁਰਮੀਤ ਗਾਜਿਆਣਾ, ਮਹਿੰਦਰ ਕੰਡਾ, ਸੰਜੀਵ ਕੁਮਾਰ, ਸ਼੍ਰੋਮਣੀ ਅਕਾਲੀ ਦਲ ਯੂਥ ਕੈਲੀਫੋਰਨੀਆ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ, ਜਸਬੀਰ ਪਵਾਰ ਸੈਨਹੋਜੇ ਗੁਰੂ ਘਰ, ਸੁੱਖੀ ਚਾਹਲ, ਗੁਰਵੰਤ ਸਿੰਘ ਪੰਨੂ ਪ੍ਰਧਾਨ ਓਵਰਸੀਜ ਕਾਂਗਰਸ ਤੇ ਪ੍ਰਦੀਪ ਗਣਤਰਾ ਏਅਰ ਇੰਡੀਆ ਸਟੇਸ਼ਨ ਮਾਸਟਰ ਹਾਜਰ ਸਨ। ਇਸ ਮੌਕੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਪੰਜਾਬ ਐਕਸਪ੍ਰੈਸ ਰੈਸਟੋਰੈਂਟ ਦੇ ਕੁਲਵਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ।