ਸਵਿੱਟਜ਼ਰਲੈਂਡ ਤੋ ਟਾੱਪ ਕਰਕੇ ਸਿੱਖ ਵਿਦਿਆਰਥੀ ਨੇ ਦੇਸ਼ ਵਾਸੀਆਂ ਦਾ ਮਾਣ ਵਧਾਇਆ

ਟਰੱਕ ਡਰਾਈਵਰ ਦੇ ਪੁੱਤ ਨੇ ਸਿਰਜਿਆ ਇਤਿਹਾਸ 

ਜਸਕੀਰਤ ਸਿੰਘ ਡਿਗਰੀ ਪ੍ਰਾਪਤ ਕਰਨ ਉਪਰੰਤ ਮਾਤਾ ਪਿਤਾ ਨਾਲ। ਫੋਟੋ : ਚੀਨੀਆਂ

ਜਸਕੀਰਤ ਸਿੰਘ ਡਿਗਰੀ ਪ੍ਰਾਪਤ ਕਰਨ ਉਪਰੰਤ ਮਾਤਾ ਪਿਤਾ ਨਾਲ। ਫੋਟੋ : ਚੀਨੀਆਂ

ਮਿਲਾਨ (ਇਟਲੀ) 10 ਜੁਲਾਈ (ਸਾਬੀ ਚੀਨੀਆਂ) – ਪੰਜਾਬੀ ਦੁਨੀਆ ਦੇ ਕਿਸੇ ਕੋਨੇ ਵਿਚ ਵੀ ਵੱਸਦੇ ਹੋਣ, ਆਪਣੀ ਮਿਹਨਤ ਤੇ ਲਗਨ ਨਾਲ ਦੇਸ਼ ਦਾ ਝੰਡਾ ਉੱਚਾ ਚੁੱਕਣ ਲਈ ਕੋਈ ਮੌਕਾ ਨਹੀਂ ਜਾਣ ਦਿੰਦੇ। ਅਜਿਹੀ ਮਿਸਾਲ ਪੇਸ਼ ਕਰਦਿਆਂ ਰੋਪੜ ਜਿਲ੍ਹੇ ਦੇ ਜੰਮਪਲ ਜਸਕੀਰਤ ਸਿੰਘ ਨੇ ਸਵਿੱਟਜ਼ਰਲੈਂਡ ਦੀ ਯੂਰਿਕ ਯੂਨੀਵਰਸਿਟੀ ਤੋਂ ਇਲੈਕਟਰਾੱਨਿਕ ਇੰਨਜੀਨੀਅਰ ਦੀ ਡਿਗਰੀ ‘ਚ 96 ਪ੍ਰਤੀਸ਼ਤ ਅੰਕ ਲੈ ਕੇ ਭਾਰਤ ਵਾਸੀਆਂ ਦਾ ਮਾਣ ਵਧਾਇਆ ਹੈ। ਦੱਸਣਯੋਗ ਹੈ ਕਿ ਜਸਕੀਰਤ ਦੇ ਪਿਤਾ ਪਹਿਲਾਂ ਇਟਲੀ ਤੇ ਹੁਣ ਸਵਿੱਟਜ਼ਰਲੈਂਡ ‘ਚ ਇਕ ਟਰੱਕ ਡਰਾਈਵਰ ਦੇ ਤੌਰ ‘ਤੇ ਮਿਹਨਤ ਮਜਦੂਰੀ ਕਰ ਕੇ ਆਪਣਾ ਪਰਿਵਾਰ ਪਾਲ ਰਹੇ ਹਨ। ਜਸਕੀਰਤ ਨੇ ਆਪਣੀ ਪੜ੍ਹਾਈ ਇਟਲੀ ਤੋਂ ਸ਼ੁਰੂ ਕਰ ਕੇ ਹੁਣ ਵਿਸ਼ਵ ਦੀਆਂ ਪਹਿਲੀਆਂ ਦਸ ਯੂਨੀਵਰਸਿਟੀਆਂ ‘ਚੋਂ ਇਕ ਯੂਰਿਕ ਯੂਨੀਵਰਸਿਟੀ ਤੋਂ ਡਿਗਰੀ ਲੈ ਕੇ ਆਪਣੇ ਦੇਸ਼ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਜਸਕੀਰਤ ਦੇ ਪਿਤਾ ਵਿਕਰਮਜੀਤ ਸਿੰਘ ਨੇ ਪ੍ਰੈੱਸ ਨਾਲ ਖੁਸ਼ੀ ਸਾਂਝੀ ਕਰਦਿਆਂ ਆਖਿਆ ਕਿ, ਉਨ੍ਹਾਂ ਨੂੰ ਆਪਣੇ ਬੱਚਿਆਂ ‘ਤੇ ਪੂਰੇ ਮਾਣ ਹੈ ਤੇ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਸਿੱਖੀ ਸਰੂਪ ‘ਚ ਹੁੰਦੇ ਹੋਏ ਚੰਗਾ ਮੁਕਾਮ ਹਾਸਲ ਕਰ ਕੇ ਦਸਤਾਰ ਤੇ ਸਿੱਖੀ ਦਾ ਮਾਣ ਵਧਾਇਆ ਹੈ। ਇਸ ਸਿੱਖ ਨੌਜਵਾਨ ਦੀ ਕਾਮਯਾਬੀ ਦੇ ਕਿੱਸੇ ਯੂਰਪ ਦੀਆਂ ਅਖਬਾਰਾਂ ਦਾ ਸ਼ਿੰਗਾਰ ਬਣੇ ਹੋਏ ਹਨ, ਜੋ ਕਿ ਸਮੁੱਚੇ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।