ਸਿੱਖੀ ਸੇਵਾ ਸੁਸਾਇਟੀ ਦੁਆਰਾ ਸਿੱਖ ਇਤਿਹਾਸ ਬਾਰੇ ਇਤਾਲਵੀ ਭਾਸ਼ਾ ਵਿੱਚ ਇਕ ਹੋਰ ਪੁਸਤਕ ਜਾਰੀ

bookਮਿਲਾਨ (ਇਟਲੀ) 16 ਅਪ੍ਰੈਲ (ਬਲਵਿੰਦਰ ਸਿੰਘ ਢਿੱਲੋਂ) – ਸਿੱਖੀ ਪ੍ਰਚਾਰ ਹਿੱਤ ਯੂਰਪ ਭਰ ਵਿੱਚ ਢੁੱਕਵੇਂ ਉਪਰਾਲੇ ਕਰ ਰਹੀ ਇਟਲੀ ਦੀ ਸੰਸਥਾ ਸਿੱਖੀ ਸੇਵਾ ਸੁਸਾਇਟੀ ਇਟਲੀ ਦੁਆਰਾ ਸਿੱਖ ਇਤਿਹਾਸ ਬਾਰੇ ਇਤਾਲਵੀ ਭਾਸ਼ਾ ਵਿੱਚ ਇਕ ਹੋਰ ਪੁਸਤਕ ਜਾਰੀ ਕੀਤੀ ਗਈ ਹੈ। ‘ਇਲ ਦੇਸ਼ੀਮੋ ਮਾਏਸਤਰੋ ਸਿੱਖ’ ਨਾਂ ਦੀ ਇਸ ਪੁਸਤਕ ਨੂੰ ਬੀਤੇ ਦਿਨ ਪੰਥਕ ਸਖਸ਼ੀਅਤਾਂ ਦੁਆਰਾ ਵਿਚੈਂਸਾ ਵਿਖੇ ਸਜਾਏ ਗਏ ਨਗਰ ਕੀਰਤਨ ਦੌਰਾਨ ਰਿਲੀਜ਼ ਕੀਤਾ ਗਿਆ। ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਭਾਈ ਗੁਰਸ਼ਰਨ ਸਿੰਘ ਨੇ ਦੱਸਿਆ ਕਿ, 64 ਸਫਿਆਂ ਵਾਲੀ ਇਤਾਲਵੀ ਭਾਸ਼ਾ ਵਿੱਚ ਤਿਆਰ ਕੀਤੀ ਗਈ ਇਹ ਪੁਸਤਕ ਦਸ਼ਮ ਪਾਤਿਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਜਿਸ ਵਿੱਚ ਸਿੱਖ ਇਤਿਹਾਸ ਬਾਰੇ ਸੰਖੇਪ ਰੂਪ ਵਿੱਚ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਵਿਦੇਸ਼ੀਆਂ ਨੂੰ ਅਤੇ ਨਵੀਂ ਪੀੜ੍ਹੀ ਨੂੰ ਵਡਮੁੱਲੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਦੱਸਣਯੋਗ ਹੈ ਕਿ ਸਿੱਖੀ ਸੇਵਾ ਸੁਸਾਇਟੀ ਇਟਲੀ ਇਸ ਤੋਂ ਪਹਿਲਾ ਸਿੱਖ ਇਤਿਹਾਸ ਬਾਰੇ 8 ਪੁਸਤਕਾਂ ਪ੍ਰਕਾਸ਼ਿਤ ਕਰਵਾ ਕੇ ਵੱਖ ਵੱਖ ਸਮਾਗਮਾਂ ਮੌਕੇ ਵੰਡ ਚੁੱਕੀ ਹੈ ਅਤੇ ਇਸ ਸੁਸਾਇਟੀ ਦੁਆਰਾ ਬੱਚਿਆਂ ਨੂੰ ਗੁਰਮਤਿ ਨਾਲ਼ ਜੋੜ੍ਹਨ ਲਈ ਸਾਲਾਨਾ ਗੁਰਮਤਿ ਮੁਕਾਬਲੇ ਵੀ ਕਰਵਾਏ ਜਾਂਦੇ ਹਨ।