ਵੈੱਜ ਮਨਚੂਰੀਅਨ ਫਰਾਈਡ ਰਾਈਸ

rice

ਸਮੱਗਰੀ ਮਨਚੂਰੀਅਨ ਲਈ :
ਬੰਦਗੋਭੀ ਬਾਰੀਕ ਕੱਟੀ ਹੋਈ : ਇੱਕ ਚੌਥਾਈ ਕੱਪ
ਗਾਜਰ ਬਾਰੀਕ ਕੱਟੀ ਹੋਈ : ਇੱਕ ਚੌਥਾਈ ਕੱਪ
ਹਰੀ ਸ਼ਿਮਲਾ ਮਿਰਚ ਬਾਰੀਕ ਕੱਟੀ ਹੋਈ : ਇੱਕ ਚੌਥਾਈ ਕੱਪ
ਅੰਕੁਰਿਤ ਮੂੰਗ : ਇਕ ਵੱਡਾ ਚੱਮਚ
ਬਾਸਮਤੀ ਚਾਵਲ ਉਬਲੇ ਹੋਏ : 3 ਕੱਪ
ਸੋਇਆ ਸਾੱਸ : 2 ਵੱਡੇ ਚੱਮਚ
ਵਿਨੇਗਰ : 2 ਛੋਟੇ ਚੱਮਚ
ਕਾਲੀ ਮਿਰਚ ਮੋਟੀ ਕੁੱਟੀ ਹੋਈ : ਸਵਾਦਾਨੁਸਾਰ
ਨਮਕ : ਸਵਾਦਾਨੁਸਾਰ
ਮੈਦਾ : 2 ਵੱਡੇ ਚੱਮਚ
ਕਾੱਰਨ ਫਲਾੱਰ : 2 ਵੱਡੇ ਚੱਮਚ
ਰੈੱਡ ਚਿੱਲੀ ਸਾੱਸ : 2 ਵੱਡੇ ਚੱਮਚ
ਤੇਲ : ਤਲਣ ਲਈ

ਸਮੱਗਰੀ ਰਾਈਸ ਲਈ :
ਲਸਣ ਕੱਟਿਆ ਹੋਇਆ : ਇਕ ਵੱਡਾ ਚੱਮਚ
ਅਦਰਕ ਬਾਰੀਕ ਕੱਟਿਆ ਹੋਇਆ : ਇਕ ਇੰਚ ਦਾ ਟੁਕੜਾ
ਹਰੀ ਮਿਰਚ ਬਾਰੀਕ ਕੱਟੀ ਹੋਈ : 2
ਪਿਆਜ ਬਾਰੀਕ ਕੱਟਿਆ ਹੋਇਆ : ਇਕ
ਬੰਦਗੋਭੀ ਕੱਦੂਕਸ ਕੀਤੀ ਹੋਈ : ਇੱਕ ਚੌਥਾਈ ਕੱਪ
ਹਰੀ ਸ਼ਿਮਲਾ ਮਿਰਚ ਬਾਰੀਕ ਲੰਬਾਈ ਵਿਚ ਕੱਟੀ ਹੋਈ : ਇੱਕ ਚੌਥਾਈ ਕੱਪ
ਤਾਜੇ ਧਨੀਏ ਦੀ ਟਹਿਣੀ : ਸਜਾਵਟ ਲਈ
ਹਰੇ ਪਿਆਜ ਦੀਆਂ ਪੱਤੀਆਂ ਬਾਰੀਕ ਕੱਟੀਆਂ ਹੋਈਆਂ : ਇੱਕ ਚੌਥਾਈ ਕੱਪ
ਆਲੂ ਚਿਪਸ : ਸਵਾਦਾਨੁਸਾਰ

ਵਿਧੀ :
ਮਨਚੂਰੀਅਨ ਬਾਲਸ ਬਨਾਉਣ ਲਈ ਮਨਚੂਰੀਅਨ ਲਈ ਬਾਰੀਕ ਕੱਟੀਆਂ ਹੋਈਆਂ ਸਾਰੀਆਂ ਸਬਜੀਆਂ (ਪੱਤਾਗੋਭੀ, ਗਾਜਰ, ਸ਼ਿਮਲਾ ਮਿਰਚ, ਮੂੰਗ ਦਾਲ) ਇਕ ਬਾਊਲ ਵਿਚ ਪਾਓ। ਇਸ ਤੋਂ ਇਲਾਵਾ ਇੱਕ ਵੱਡਾ ਚੱਮਚ ਸੋਇਆ ਸਾੱਸ, ਇੱਕ ਛੋਟਾ ਚੱਮਚ ਵਿਨੇਗਰ, ਕੁੱਟੀ ਹੋਈ ਕਾਲੀ ਮਿਰਚ, ਨਮਕ, ਮੈਦਾ, ਕਾਰਨਸਟਾਰਚ ਅਤੇ ਇੱਕ ਵੱਡਾ ਚੱਮਚ ਰੈੱਡ ਚਿੱਲੀ ਸਾੱਸ ਅਤੇ ਥੋੜ੍ਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇੱਕ ਪੈਨ ਵਿੱਚ ਮਨਚੂਰੀਅਨ ਤਲਣ ਲਈ ਤੇਲ ਗਰਮ ਕਰੋ। ਹੱਥਾਂ ਨੂੰ ਥੋੜ੍ਹਾ ਪਾਣੀ ਲਗਾ ਕੇ ਇਸ ਮਿਸ਼ਰਣ ਦੇ ਛੋਟੇ ਛੋਟੇ ਬਾੱਲ ਬਣਾ ਲਓ। ਹੁਣ ਇਨਾਂ ਨੂੰ ਤਲਣ ਲਈ ਗਰਮ ਤੇਲ ਵਿਚ ਪਾਓ। ਸੁਨਹਿਰੀ ਹੋਣ ਤੋਂ ਬਾਅਦ ਇਨਾਂ ਨੂੰ ਕੱਢ ਲਓ ਅਤੇ ਵਾਧੂ ਤੇਲ ਕੱਢਣ ਲਈ ਇੱਕ ਅਬਜਾਰਬੇਂਟ ਪੇਪਰ ਉੱਤੇ ਸੋਖ ਲਓ। ਮਨਚੂਰੀਅਨ ਰਾਈਸ ਬਨਾਉਣ ਲਈ ਇੱਕ ਨਾਨ ਸਟਿਕ ਪੈਨ ਵਿੱਚ ਇੱਕ ਵੱਡਾ ਚੱਮਚ ਤੇਲ ਗਰਮ ਕਰੋ। ਉਸ ਵਿੱਚ ਅਦਰਕ, ਲਸਣ, ਹਰੀ ਮਿਰਚ ਅਤੇ ਪਿਆਜ ਪਾ ਕੇ ਇੱਕ ਮਿੰਟ ਤੱਕ ਭੁੰਨੋ। ਥੋੜੀ ਜਿਹੀ ਅੰਕੁਰਿਤ ਮੂੰਗ ਇਸ ਵਿਚ ਪਾਓ। ਸ਼ਰੈੱਡ ਕੀਤੀ ਹੋਈ ਪੱਤਾਗੋਭੀ, ਲੰਬੀ ਕੱਟੀ ਸ਼ਿਮਲਾ ਮਿਰਚ, ਸੋਇਆ ਸਾੱਸ, ਰੈੱਡ ਚਿਲੀ ਸਾੱਸ, ਵਿਨੇਗਰ ਅਤੇ ਥੋੜੀ ਜਿਹੀ ਕੁੱਟੀ ਹੋਈ ਕਾਲੀ ਮਿਰਚ ਪਾ ਕੇ ਮਿਲਾਓ।
ਹੁਣ ਤਲੇ ਹੋਏ ਮਨਚੂਰੀਅਨ ਬਾੱਲਜ਼ ਅਤੇ ਅੱਧਾ ਕੱਪ ਪਾਣੀ ਪਾ ਕੇ ਮਿਲਾ ਕੇ ਇੱਕ ਮਿੰਟ ਤੱਕ ਪਕਾਓ। ਹੁਣ ਇਸ ਵਿਚ ਨਮਕ ਪਾ ਦਿਓ। ਤਿਆਰ ਮਿਸ਼ਰਣ ਦੇ ਉੱਤੇ ਪੱਕਿਆ ਹੋਇਆ ਬਾਸਮਤੀ ਚਾਵਲ ਫੈਲਾਓ ਅਤੇ ਇੱਕ ਮਿੰਟ ਤੱਕ ਪਕਾਉਣ ਦੇ ਬਾਅਦ ਚੰਗੀ ਤਰ੍ਹਾਂ ਮਿਲਾ ਲਓ। ਬਾਰੀ ਕੱਟੇ ਹੋਏ ਧਨੀਆ ਅਤੇ ਹਰੇ ਪਿਆਜ ਦੇ ਨਾਲ ਸਜਾ ਕੇ ਅੱਗ ਬੰਦ ਕਰ ਦਿਓ। ਇੱਛਾ ਅਨੁਸਾਰ ਇਸ ਉੱਤੇ ਆਲੂ ਫਰਾਈਜ਼ ਸਜਾ ਕੇ ਸਰਵ ਕੀਤਾ ਜਾ ਸਕਦਾ ਹੈ।