ਅਰੇਸੋ ਵਿਖੇ ਪੰਜਾਬੀ ਭਾਈਚਾਰੇ ਦੀ ਇਕੱਤਰਤਾ

arezzoਮਿਲਾਨ (ਇਟਲ) 8 ਅਕਤੂਬਰ (ਬਲਵਿੰਦਰ ਸਿੰਘ ਢਿੱਲੋਂ) – ਇਟਲੀ ਦੇ ਸ਼ਹਿਰ ਆਰੇਸੋ ਵਿਖੇ ਵੱਸਦੇ ਪੰਜਾਬੀ ਭਾਈਚਾਰੇ ਦੀਆਂ ਚੋਣਵੀਆਂ ਹਸਤੀਆਂ ਦੁਆਰਾ ਐਨ ਆਰ ਆਈਜ ਦੀਆਂ ਮੁਸ਼ਕਿਲਾਂ ਬਾਰੇ ਵਿਚਾਰਾਂ ਕਰਨ ਲਈ ਇਕ ਅਹਿਮ ਇਕੱਤਰਤਾ ਕੀਤੀ ਗਈ। ਜਿਸ ਦੀ ਅਗਵਾਈ ਨੌਜਵਾਨ ਆਗੂ ਸ: ਜਗਮੀਤ ਸਿੰਘ ਦੁਰਾਗਾਪੁਰ ਦੁਆਰਾ ਕੀਤੀ ਗਈ। ਇਸ ਮੌਕੇ ਬੋਲਦਿਆਂ ਜਗਮੀਤ ਸਿੰਘ ਦੁਰਗਾਪੁਰ ਨੇ ਕਿਹਾ ਕਿ, ਇਟਲੀ ‘ਚ ਰਹਿੰਦੇ ਵਿਦੇਸ਼ੀਆਂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਇਟਾਲੀਅਨ ਲੋਕਾਂ ਦਾ ਮਨ ਜਿੱਤਿਆ ਹੈ, ਪ੍ਰੰਤੂ ਫਿਰ ਵੀ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਇੱਥੇ ਲੜਾਈਆਂ ਕਰਕੇ ਅਤੇ ਨਸ਼ਿਆਂ ਵਿੱਚ ਗਲਤਾਨ ਰਹਿਣ ਕਰਕੇ ਵਿਦੇਸ਼ੀਆਂ ਖਾਸ ਕਰਕੇ ਭਾਰਤੀਆਂ ਦਾ ਅਕਸ ਖਰਾਬ ਕਰਨ ਦੀ ਕੋਝੀ ਹਰਕਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ, ਸਾਰੇ ਵਿਦੇਸ਼ੀਆਂ ਨੂੰ ਆਪਸੀ ਭਾਈਚਾਰਕ ਸਾਂਝ ਤੇ ਅਮਨ ਦਾ ਸਬੂਤ ਦੇ ਕੇ ਇਕ ਜਿੰਮੇਵਾਰ ਨਾਗਰਿਕ ਦੀ ਤਰ੍ਹਾਂ ਇਟਲੀ ‘ਚ ਰਹਿਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਦੇ ਨਾਲ ਨਾਲ ਹਰਪ੍ਰੀਤ ਸਿੰਘ ਜੀਰਾ, ਸੁਰਿੰਦਰ ਸਿੰਘ ਧਾਲੀਵਾਲ, ਸਤਿੰਦਰਜੀਤ ਸਿੰਘ, ਸੁਖਵਿੰਦਰ ਸਿੰਘ ਲਾਡੀ, ਬਲਵਿੰਦਰ ਸਿੰਘ, ਅਮਨ ਭਾਨੀ ਤੇ ਅਨਮੋਲ ਸਿੰਘ ਆਦਿ ਵੀ ਮੌਜੂਦ ਸਨ।