Advertisement
Advertisement

ਅੰਤਰ-ਰਾਸਟਰੀ ਪੱਗੜੀ ਕੋਚ ਮਨਦੀਪ ਸੈਣੀ ਲਗਾਉਣਗੇ ਪੱਗੜੀ ਸਿਖਲਾਈ ਕੈਂਪ

ਸੱਭ ਨੂੰ ਕੈੰਪ ਚ ਪੁਹੰਚਣ ਲਈ ਖੁਲਾ ਸਦਾ

saini

ਮਨਦੀਪ ਸੈਣੀ

ਪੋਵਿਲਿਓ(ਇੱਟਲੀ)10/11/2017 (ਜਸਵਿੰਦਰ ਸਿੰਘ ਲਾਟੀ) – ਯੂਰਪ ਵਿੱਚ ਕਦੇ ਸਟੇਜਾਂ ਤੇ ਸਾਫ ਸੁੱਥਰੇ ਬੋਲਾਂ ਰਾਹੀ ਪੰਜਾਬੀ ਮਾਂ ਬੋਲੀ ਦੀ ਸੇਵਾ, ਕਦੇ ਲੋਕ ਨਾਚ ਭੰਗੜਾ, ਕਦੇ ਫਰੀ ਦਸਤਾਰ ਸਿਖਲਾਈ।  ਇਹਨਾਂ ਵੱਖ-ਵੱਖ ਤਰੀਕਿਆ ਨਾਲ ਮਨਦੀਪ ਸੈਣੀ ਨੇ ਬਹੁਤ ਗੁੰਝਲਦਾਰ ਸਾਂਝ ਪਾਈ ਹੋਈ ਆ। ਅਜੇ ਪਿਛਲੇ ਹਫਤੇ ਹੀ ਗੈਰੀ ਸੰਧੂ ਅਤੇ ਨਿਮਰਤ ਖਹਿਰਾ ਵਰਗੇ ਸਟਾਰ ਕਲਾਕਾਰਾ ਨਾਲ ਯੂਰਪ ਟੂਰ ਤੋਂ ਆਏ ਸੈਣੀ ਸਾਹਿਬ ਨੂੰ ਦਸ਼ਮ ਪਿਤਾ ਨੇ ਸੇਵਾ ਬਖਸ਼ ਦਿਤੀ ਤੇ ਉਹ ਹੁੱਣ ਮਿਤੀ 11 ਨਵੰਬਰ 2017 ਅਤੇ 25 ਨਵੰਬਰ 2017 ਨੂੰ 3 ਤੋਂ 5 ਵਜੇ  ਦਰਮਿਆਨ ਦੇਣਗੇ ਫਰੀ ਪੱਗੜੀ ਸਿਖਲਾਈ। ਪੱਗੜੀ ਸਿੱਖਣ ਵਾਲੇ ਵੀਰ ਗੁਰੂਦੁਆਰਾ ਦਸ਼ਮੇਸ ਦਰਬਾਰ Sikh Temple, VIA 63 BRIGATA BOLERO 41, CAP 40033, CASALECCHIO DI RENO, BOLOGNA ਵਿਖੇ ਹੁੰਮ ਹੁੰਮਾ ਕੇ ਪਹੁੰਚੋ।