ਆਪ ਨੇ ਦੇਸ਼ ਅੰਦਰ ਤਬਦੀਲੀ ਦੀ ਲਹਿਰ ਲਿਆਂਦੀ – ਧਾਲੀਵਾਲ

ਕੁਲਵਿੰਦਰ ਸਿੰਘ ਧਾਲੀਵਾਲ

ਕੁਲਵਿੰਦਰ ਸਿੰਘ ਧਾਲੀਵਾਲ

ਮਿਲਾਨ (ਇਟਲੀ) 17 ਜੁਲਾਈ (ਸਾਬੀ ਚੀਨੀਆਂ) – ਬੇਸ਼ੱਕ ਪੰਜਾਬ ਵਿਧਾਨ ਸਭਾ ਚੌਣਾਂ ‘ਚ ਆਮ ਆਦਮੀ ਪਾਰਟੀ ਆਸ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ, ਪਰ ਦੇਸ਼ ਅੰਦਰ ਇਕ ਨਵੀਂ ਤਬਦੀਲੀ ਤੇ ਜਾਗ੍ਰਿਤੀ ਲਿਆਉਣ ਦਾ ਸਿਹਰਾ ਆਦਮੀ ਪਾਰਟੀ ਸਿਰ ਹੀ ਬੱਝਦਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਤੋਂ ਆਪ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਧਾਲੀਵਾਲ ਨੇ ਪ੍ਰੈੱਸ ਮਿਲਣੀ ਦੌਰਾਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ, ਜਿਸ ਕਾਂਗਰਸ ਰਾਜ ਦੌਰਾਨ ਪੰਜਾਬ ਦੀ ਜਵਾਨੀ ਦਾ ਘਾਣ ਹੋਇਆ ਹੋਵੇ, ਉਸ ਤੋਂ ਪੰਜਾਬੀ ਕੀ ਆਸ ਰੱਖ ਸਕਦੇ ਹਨ। ਉਨ੍ਹਾਂ ਚੌਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਕੀਤੇ ਵਾਅਦਿਆਂ ਨੂੰ ਲਿਫਾਫੇਬਾਜੀ ਦੱਸਦਿਆਂ ਆਖਿਆ ਕਿ, ਲੋਕ ਸਰਕਾਰਾਂ ‘ਤੇ ਆਸਾਂ ਰੱਖਣ ਦੀ ਬਜਾਏ ਆਤਮ ਨਿਰਭਰ ਹੋਣ, ਆਪਣੀਆਂ ਸਮੱਸਿਆਵਾਂ ਨਾਲ ਖੁਦ ਲੜ੍ਹਨ ਦੀ ਆਦਤ ਪਾਉਣ। ਇਸ ਮੌਕੇ ਉਨ੍ਹਾਂ ਨਾਲ ਮਨਜੀਤ ਸਿੰਘ ਨਾਜਰ, ਗਗਨਦੀਪ ਸਿੰਘ ਤੇ ਸ਼ੇਰ ਸਿੰਘ ਵੀ ਮੌਜੂਦ ਸਨ। ਜਿਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ, ਉਨ੍ਹਾਂ 28 ਦਿਨਾਂ ‘ਚ ਨਸ਼ਾ ਖਤਮ ਕਰਨ ਦੀ ਜਿਹੜੀ ਸਹੁੰ ਖਾਧੀ ਸੀ, ਲੱਗਦਾ ਹੈ ਕਿ ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਭੁੱਲ ਗਏ ਹਨ।