ਆਰ ਐਸ ਐਸ ਮੈਂਬਰ ਤੇ ਗੈਰ ਪੰਜਾਬੀ, ਕਾਂਤ ਨੂੰ ਬੋਰਡ ਦਾ ਚੇਅਰਮੈਨ ਲਾਉਣ ਦੀ ਦਲ ਖ਼ਾਲਸਾ ਵੱਲੋਂ ਸਖ਼ਤ ਨਿਖੇਧੀ

ਦਿੱਲੀ ਹਕੂਮਤ ਦੇ ਇਸ਼ਾਰੇ ‘ਤੇ ਪੰਜਾਬੀ, ਪੰਜਾਬੀਅਤ ਨੂੰ ਖ਼ਤਮ ਕਰਨ ਦੀਆਂ ਤਿਆਰੀਆਂ

ਆਰ ਐਸ ਐਸ ਦਾ ਸਰਗਰਮ ਮੈਂਬਰ ਮਨੋਹਰ ਕਾਂਤ ਕਲੋਹੀਆਂ

ਆਰ ਐਸ ਐਸ ਦਾ ਸਰਗਰਮ ਮੈਂਬਰ ਮਨੋਹਰ ਕਾਂਤ ਕਲੋਹੀਆਂ

ਬਠਿੰਡਾ, 2 ਮਾਰਚ – ਆਰ ਐਸ ਐਸ ਦੇ ਸਰਗਰਮ ਮੈਂਬਰ ਤੇ ਗੈਰ ਪੰਜਾਬੀ ਮਨੋਹਰ ਕਾਂਤ ਕਲੋਹੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਲਾਉਣ ਦੀ ਦਲ ਖ਼ਾਲਸਾ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਿਆ ਇਸ ਨੂੰ ਦਿੱਲੀ ਦੀ ਹਕੂਮਤ ਦੇ ਇਸਾਰੇ ‘ਤੇ ਪੰਜਾਬ, ਪੰਜਾਬੀਅਤ ਨੂੰ ਖ਼ਤਮ ਕਰਨ ਦੀਆਂ ਤਿਆਰੀਆਂ  ਕਰਾਰ ਦਿੱਤਾ।
ਅੱਜ ਇਸ ਮੁੱਦੇ ‘ਤੇ ਬਠਿੰਡਾ ਵਿੱਚ ਦਲ ਖ਼ਾਲਸਾ ਦੀ ਮੀਟਿੰਗ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੇਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਨਥਾਣਾ, ਜਿਲ੍ਹਾ ਮੀਤ ਪ੍ਰਧਾਨ ਜੀਵਨ ਸਿੰਘ ਗਿੱਲ ਕਲਾਂ ਆਦਿ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆ ਭਾਈ ਬਠਿੰਡਾ ਨੇ ਦੱਸਿਆ ਕਿ ਇਸ ਤੋਂ ਪਹਿਲਾ ਵੀ ਪੰਜਾਬ ਵਿੱਚੋਂ ਪੰਜਾਬੀ ਮਾਂ ਬੋਲੀ ਨੂੰ ਦੇਸ ਨਿਕਾਲਾ ਦੇਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਗਈ ਪਰ ਇਸ ਵਿਰੁੱਧ ਇੱਕ ਲੋਕ ਲਹਿਰ ਖੜੀ ਹੋਣ ਕਾਰਣ ਸੰਘੀ ਲਾਣੇ ਨੇ ਹੋਰ ਤਰੀਕੇ ਅਪਣਾ ਲਏ ਹਨ ਜਿਹਨਾਂ ਵਿੱਚ ਪੰਜਾਬੀ ਅਧਿਆਪਕਾਂ ਨੂੰ ਹਿੰਦੀ ਪੜ੍ਹਾਉਣ ਦੀ ਸਿਖਲਾਈ ਤੇ ਫਿਰ ਪੰਜਾਬ ਦੀ ਸਿੱਖਿਆ ਦਾ ਕੇਂਦਰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਗੈਰ ਪੰਜਾਬੀ ਤੇ ਆਰ ਐਸ ਐਸ ਦੇ ਸਰਗਰਮ ਮੈਂਬਰ ਨੂੰ ਲਾਉਣਾ ਇਹ ਸਾਬਤ ਕਰਦਾ ਹੈ ਕਿ ਹਿੰਦੂਤਵੀ ਹਕੂਮਤ ਤੇ ਇਸ ਦੀਆਂ ਸ਼ਕਤੀਆਂ ਪੰਜਾਬ ਦੇ ਬੱਚਿਆਂ, ਵਿਦਿਆਰਥੀਆਂ ਨੂੰ ਉਹਨਾਂ ਦਾ ਮਾਂ ਬੋਲੀ ਪੰਜਾਬੀ ਤੋਂ ਬਾਂਝਾ ਕਰਕੇ ਅਤੇ ਸਕੂਲੀ ਸਿਲੇਬਸਾਂ ਵਿੱਚੋਂ ਪੰਜਾਬ, ਪੰਜਾਬੀ, ਪੰਜਾਬੀਅਤ, ਪੰਜਾਬ ਦੇ ਮਹਾਨ ਇਤਿਹਾਸਕ ਵਿਰਸੇ, ਪੰਜਾਬ ਦੇ ਸੱਭਿਆਚਾਰ ਨੂੰ ਖ਼ਤਮ ਕਰਕੇ ਪੰਜਾਬੀਆਂ ਨੂੰ ਬਹ-ਗਿਣਤੀ ਹਿੰਦੂਤਵੀ ਹਨੇਰੀ ਵਿੱਚ ਰੋਲਣ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆ ਦਲ ਖ਼ਾਲਸਾ ਦੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਕਿਹਾ ਕਿ ਕਿਸੇ ਕੌਮ ਦੀ ਭਾਸ਼ਾ ਨੂੰ ਖ਼ਤਮ ਕਰਕੇ ਉਸ ਦੀ ਹੋਂਦ ਨੂੰ ਖ਼ਤਮ ਕਰਨ ਦੀਆਂ ਕੁਚਾਲਾਂ ਉਸ ਕੌਮ ਦੀ ਗੁਲਾਮੀ ਦੀ ਦੇਣ ਹਨ, ਉਹਨਾਂ ਕਿਹਾ ਕਿ ਦਿੱਲੀ ਦੀ ਹਿੰਦੂਤਵੀ ਸ਼ਕਤੀਆਂ ਸਿੱਖਾਂ ਨੂੰ ਹਰ ਮੁੱਦੇ ‘ਤੇ ਵਾਰ ਵਾਰ ਗੁਲਾਮ ਹੋਣ ਦਾ ਅਹਿਸਾਸ ਕਰਵਾ ਰਹੀਆਂ ਹਨ। ਉਹਨਾਂ ਸੂਬਾ ਤੇ ਕੇਂਦਰ ਹਕੂਮਤ ਨੂੰ ਪੰਜਾਬੀ ਮਾਂ ਬੋਲੀ ਨੂੰ ਖ਼ਤਮ ਕਰਨ ਦੀਆਂ ਚਾਲਾਂ ਵਿਰੁੱਧ ਚਿਤਾਵਨੀ ਦਿੰਦਿਆ ਕਿਹਾ ਕਿ ਉਹ ਅਜਿਹੀਆਂ ਹਰਕਤਾਂ ਕਰਨ ਤੋਂ ਬਾਜ ਆਵੇ, ਉਹਨਾਂ ਸਮੂਹ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਕਿ ਪੰਜਾਬੀ ਮਾਂ ਬੋਲੀ ਨੂੰ ਖ਼ਤਮ ਕਰਨ ਦੀਆਂ ਨੀਤੀਆਂ ਵਿਰੁੱਧ ਉਹ ਇੱਕ ਮੁੱਠ ਹੋ ਇਸ ਵਿਰੁੱਧ ਆਵਾਜ਼ ਬੁਲੰਦ ਕਰਨ।

ਦਲ ਖ਼ਾਲਸਾ ਦੇ ਆਗੂ ਤੇ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਰ ਐਸ ਐਸ ਮੈਂਬਰ ਨੂੰ ਚੇਅਰਮੈਨ ਲਾਉਣ ਸਬੰਧੀ ਮੀਟਿੰਗ ਦੌਰਾਨ।

ਦਲ ਖ਼ਾਲਸਾ ਦੇ ਆਗੂ ਤੇ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਰ ਐਸ ਐਸ ਮੈਂਬਰ ਨੂੰ ਚੇਅਰਮੈਨ ਲਾਉਣ ਸਬੰਧੀ ਮੀਟਿੰਗ ਦੌਰਾਨ।