ਇਟਲੀ ਦੀ ਨਵੀਂ ਪੰਜਾਬੀ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜ੍ਹਨ ਲਈ ਤਬਲਾ ਅਤੇ ਵਾਜਾ ਸਿਖਲਾਈ ਕੈਂਪ ਆਯੋਜਿਤ

ਵਿਚੈਂਸਾ ਵਿਖੇ ਲੱਗੇ ਇਸ ਕੈਂਪ ਵਿੱਚ 23 ਬੱਚਿਆਂ ਨੇ ਭਾਗ ਲਿਆ

campcamp1

ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ 13 ਰੋਜ਼ਾ ਤਬਲਾ ਅਤੇ ਵਾਜਾ ਸਿੱਖਲਾਈ ਕੈਂਪ ਦੀਆਂ ਝਲਕਾਂ।

ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ 13 ਰੋਜ਼ਾ ਤਬਲਾ ਅਤੇ ਵਾਜਾ ਸਿੱਖਲਾਈ ਕੈਂਪ ਦੀਆਂ ਝਲਕਾਂ।

ਵਿਚੈਂਸਾ (ਇਟਲੀ) 25 ਅਗਸਤ (ਕੈਂਥ) – ਇਟਲੀ ਦੀ ਨਵੀਂ ਪੰਜਾਬੀ ਪੀੜ੍ਹੀ ਨੂੰ ਪੰਜਾਬ, ਪੰਜਾਬੀਅਤ, ਪੰਜਾਬੀ ਸੱਭਿਆਚਾਰ ਅਤੇ ਗੁਰਬਾਣੀ ਕੀਰਤਨ ਨਾਲ ਜੋੜ੍ਹਨ ਹਿੱਤ ਇਟਲੀ ਦੀਆਂ ਸਮਾਜ ਸੇਵਿਕਾ ਬੀਬੀ ਪਰਮਜੀਤ ਕੌਰ, ਬੀਬੀ ਤਲਵਿੰਦਰ ਕੌਰ ਤੇ ਬੀਬੀ ਭੁਪਿੰਦਰ ਕੌਰ ਵੱਲੋਂ ਵਿਚੈਂਸਾ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਖੇ 13 ਰੋਜ਼ਾ ਵਿਸ਼ੇਸ਼ ਤਬਲਾ ਅਤੇ ਵਾਜਾ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਤਬਲਾ ਸਿੱਖਣ ਲਈ 10 ਅਤੇ ਵਾਜਾ ਸਿੱਖਣ ਲਈ 13 ਸਿੱਖਿਆਰਥੀਆਂ ਨੇ ਭਾਗ ਲਿਆ। ਇਸ ਸਾਲ ਦੇ ਸਿਖਲਾਈ ਕੈਂਪ ਵਿੱਚ 5 ਸਾਲ ਤੋਂ 15 ਸਾਲ ਤੱਕ ਦੇ ਬੱਚਿਆਂ ਏਕਮ ਝੱਲੀ, ਜੱਸ ਕੁਲ, ਦੇਵਜੋਤ, ਅਮੀਤ ਕੁਮਾਰ, ਰਾਜ ਵਿਨੇ, ਰੋਹੀਤ ਲਾਲ, ਭਾਵਨਾਪਾਲ, ਦਮਨ ਕਟਾਰੀਆ, ਸੁਨੀਲ ਅਤੇ ਅਨਾਛਿਕਾ ਨੇ ਤਬਲਾ ਸਿੱਖਿਆ ਅਤੇ ਹਰਪ੍ਰੀਤ, ਰੋਹੀਤ ਕਟਾਰੀਆ , ਦੱਕਸ਼, ਵੰਛਿਕਾ, ਅਰੂਨ, ਰੀਤੂ, ਜੈਸੀਕਾ, ਡੇਜੀ, ਰੱਕਸ੍ਰਿਤਾ, ਮਾਨਸੀ, ਗੌਰਵ, ਕੁਲਵਿੰਦਰ ਹੀਰ ਅਤੇ ਸੀਮਾ ਨੇ ਵਾਜਾ ਸਿੱਖਿਆ। ਇਟਲੀ ਦੀ ਨਵੀਂ ਪੰਜਾਬੀ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਅਤੇ ਗੁਰਬਾਣੀ ਕੀਰਤਨ ਨਾਲ ਜੋੜ੍ਹਨ ਲਈ 13 ਰੋਜ਼ਾ ਲਗਾਏ ਇਸ ਸਿਖਲਾਈ ਕੈਂਪ ਲਈ ਬੀਬੀ ਪਰਮਜੀਤ ਕੌਰ, ਬੀਬੀ ਤਲਵਿੰਦਰ ਕੌਰ ਤੇ ਬੀਬੀ ਭੁਪਿੰਦਰ ਕੌਰ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਜਸਵੀਰ ਕੁਮਾਰ ਬੱਬੂ ਪ੍ਰਧਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਨੇ ਕਿਹਾ ਕਿ, ਆਪਣੇ ਪੰਜਾਬੀ ਸੱਭਿਆਚਾਰ ਅਤੇ ਕੀਰਤਨ ਕਲਾ ਨੂੰ ਸਾਂਭਣ ਲਈ ਅਜਿਹੇ ਸਿਖਲਾਈ ਕੈਂਪ ਆਯੋਜਿਤ ਕਰਨਾ ਸਮੇਂ ਦੀ ਅਹਿਮ ਲੋੜ ਹੈ ਜਿਸ ਲਈ ਉਹ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਪਰਮਜੀਤ ਕੌਰ, ਬੀਬੀ ਤਲਵਿੰਦਰ ਕੌਰ ਤੇ ਬੀਬੀ ਭੁਪਿੰਦਰ ਕੌਰ ਨੂੰ ਇਸ ਸ਼ਲਾਘਾਯੋਗ ਕਾਰਜ ਲਈ ਵਧਾਈ ਦਿੰਦੇ ਹਨ। ਉਮੀਦ ਹੈ ਕਿ ਭਵਿੱਖ ਵਿਚ ਵੀ ਇਹ ਬੀਬੀਆਂ ਇੰਝ ਹੀ ਆਪਣਾ ਬਹੁਮੁੱਲਾ ਸਮਾਂ ਦੇ ਕੇ ਇਟਲੀ ਦੀ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ ਬਣਨਗੀਆਂ।