ਇਟਲੀ ਦੀ ਨਾਗਰਿਕਤਾ ਲੈਣ ਲਈ ਪ੍ਰਵਾਸੀਆਂ ਨੂੰ ਝੱਲਣਾ ਪਵੇਗਾ ਹੁਣ 14 ਸਾਲ ਦਾ ਬਨਵਾਸ

        *ਆਇਆ ਸਰਕਾਰੀ ਫਰਮਾਨ ਉੱਡ ਗਈ ਇਟਾਲੀਅਨ ਬਣਨ ਵਾਲੇ ਚਿਹਰਿਆਂ ਦੀ ਮੁਸਕਾਨ*
cittadinanzaਰੋਮ ਇਟਲੀ (ਕੈਂਥ)ਦੁਨੀਆਂ ਭਰ ਵਿੱਚ ਚੰਗੇ ਭੱਵਿਖ ਦੇ ਸੁਪਨੇ ਸੰਯੋ ਆਪਣੇ ਅੱਜ ਨੂੰ ਨੂੰ ਦਾਅ ਉਪੱਰ ਲਗਾਉਣ ਵਾਲੇ ਪ੍ਰਵਾਸੀਆਂ ਦੀ ਸਦਾ ਹੀ ਜਾਨ ਛਿੰਕੇ ਟੰਗੀ ਰਹਿੰਦੀ ਹੈ । ਕਦੇਂ ਇਹਨਾਂ ਨੂੰ ਨਸਲੀ ਭਿੰਨ-ਭੇਦ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਕਦੀਂ ਸਰਕਾਰੀ ਕਾਨੂੰਨ ਦੀਆਂ ਵੱਖ-ਵੱਖ ਦੇਸ਼ਾਂ ਅੰਦਰ ਰਹਿਣ ਦੀਆਂ ਸਖ਼ਤ ਸ਼ਰਤਾਂ ਇਹਨਾਂ ਦਾ ਲੱਕ ਤੋੜੀ ਰੱਖਦੀਆਂ ਹਨ ।ਅਜਿਹਾ ਹੀ ਕੁਝ ਅੱਜ ਕਲੂ ਇਟਲੀ ਦੀ ਨਵੀਂ ਕੋਂਤੇ ਸਰਕਾਰ ਕਰ ਰਹੀ ਹੈ ਜਿਹੜੀ ਕਿ ਪ੍ਰਵਾਸੀਆਂ ਦੇ ਰਹਿਣ ਲਈ ਅਤੇ ਇਟਲੀ ਦੀ ਨਾਗਰਿਕਤਾ ਲੈਣ ਵਾਲੇ ਕਾਨੂੰਨ ਵਿੱਚ ਅਜਿਹਾ ਫੇਰ ਬਦਲ ਕਰ ਰਹੀ ਹੈ ਜਿਸ ਨਾਲ ਇਟਾਲੀਅਨ ਨਾਗਰਿਕਤਾ ਲੈਣ ਵਾਲੇ ਬਹੁਤੇ ਪ੍ਰਵਾਸੀ ਵਿਚਾਰੇ ਕਾਗਜ਼ੀ ਕਾਰਵਾਈ ਪੂਰੀ ਕਰਦੇ ਹੀ 14 ਸਾਲਾਂ ਦੇ ਬਨਵਾਸ ਵਾਂਗ ਸਮਾਂ ਕੱਟਣਗੇ ਤੇ ਉਸ ਤੋਂ ਬਾਅਦ ਉਹਨਾਂ ਦੀ ਦੀਵਾਲੀ ਭਾਵ ਇਟਾਲੀਅਨ ਨਾਗਰਿਕਤਾ ਨਸੀਬ ਹੋਵੇਗੀ।ਬੇਸ਼ੱਕ ਇਟਲੀਅਨ ਲੋਕ ਇਹ ਮੰਨਦੇ ਹਨ ਕਿ ਇਟਲੀ ਦੀ ਤਰੱਕੀ ਵਿੱਚ ਪ੍ਰਵਾਸੀਆਂ ਦਾ ਬਹੁਤ ਵੱਡਾ ਹੱਥ ਹੈ ਪਰ ਇਸ ਦੇ ਬਾਵਜੂਦ ਇਟਲੀ ਸਰਕਾਰ ਪ੍ਰਵਾਸੀਆਂ ਦੇ ਇਟਲੀ ਵਿੱਚ ਰਹਿਣ ਵਾਲੇ ਕਾਨੂੰਨ ਨੂੰ ਨੂੜਦੀ ਜਾ ਰਹੀ ਹੈ ਜਿਸ ਨਾਲ ਕਿ ਕਈ ਪ੍ਰਵਾਸੀਆਂ ਨੂੰਇਟਲੀ ਵਿੱਚ ਆਪਣਾ ਭੱਵਿਖ ਧੁੰਦਲਾ ਜਾਪਦਾ ਪ੍ਰਤੀਕ ਹੋ ਰਿਹਾ ਹੈ ਤੇ ਉਹ ਇਧਰ-ਉਧਰ ਜਾਣ ਦਾ ਸੋਚ ਰਹੇ ਹਨ।ਹਾਲ ਹੀ ਵਿੱਚ ਇਟਲੀ ਦੇ ਗ੍ਰਹਿ ਮੰਤਰੀ ਮਤੇਓ ਸਲਵੀਨੀ ਨੇ ਸੰਸਦ ਵਿੱਚ ਪ੍ਰਵਾਸੀਆਂ ਲਈ ਇਟਲੀ ਦੀ ਨਾਗਰਿਕਤਾ ਪ੍ਰਾਪਤ ਕਰਨ ਸੰਬਧੀ ਸ਼ਰਤਾਂ ਨੂੰ ਬਦਲਣ ਅਤੇ ਹੋਰ ਇਟਲੀ ਦੀ ਸੁੱਰਖਿਆ ਨੂੰ ਲੈਕੇ ਜਿਹੜੇ ਪ੍ਰਸਤਾਵ ਰੱਖੇ ਉਸ ਨੂੰ ਸੰਸਦ ਨੇ ਹਰੀ ਝੰਡੀ ਦੇ ਦਿੱਤੀ ਹੈ ਜਿਸ ਅਨੁਸਾਰ ਹੁਣ ਇਟਲੀ ਦੀ ਨਾਗਰਿਕਤਾ ਲੈਣ ਲਈ ਪ੍ਰਵਾਸੀਆਂ ਨੂੰ ਘੱਟੋ-ਘੱਟ 14 ਸਾਲ ਦਾ ਇੰਤਜਾਰ ਕਰਨਾ ਪਵੇਗਾ।ਇਟਲੀ ਦੀ ਨਾਗਰਿਕਤਾ ਲੈਣ ਲਈ ਪਹਿਲਾਂ ਪ੍ਰਵਾਸੀ 10 ਸਾਲ ਬਾਅਦ ਦਰਖਾਸਤ ਦਿੰਦੇ ਸੀ ਤੇ ਉਹਨਾਂ ਨੂੰ ਕਰੀਬ 730 ਦਿਨਾਂ ਦੀ ਜਾਂਚ ਪੜਤਾਲ ਦੇ ਬਾਅਦ ਨਾਗਰਿਕਤਾ ਮਿਲ ਜਾਂਦੀ ਸੀ ਪਰ ਹੁਣ ਕੌਂਤੇ ਸਰਕਾਰ ਨੇ ਇਸ ਪ੍ਰਕ੍ਰਿਆ ਵਿੱਚ ਫੇਰ ਬਦਲ ਕਰਦਿਆਂ 730 ਦਿਨਾਂ ਤੋਂ ਜਾਂਚ ਦਾ ਸਮਾਂ 4 ਸਾਲ ਕਰ ਦਿੱਤਾ ਹੈ ਜਿਸ ਨਾਲ ਕਿ ਇਟਲੀ ਦੇ ਉਹਨਾਂ ਤਮਾਮ ਪ੍ਰਵਾਸੀਆਂ ਦੇ ਚਿਹਰੇ ਮੁਰਝਾਏ ਲੱਗ ਰਹੇ ਹਨ ਜਿਹੜੇ ਕਿ ਅੱਜ -ਕਲੂ ਵਿੱਚ ਹੀ ਇਟਾਲੀਅਨ ਨਾਗਰਿਕਤਾ ਲਈ ਅਪਲਾਈ ਕਰਨ ਵਾਲੇ ਸਨ ।ਇਹ ਸ਼ਰਤ ਉਹਨਾਂ ਪ੍ਰਵਾਸੀਆਂ ਉਪੱਰ ਵੀ ਲਾਗੂ ਹੋ ਸਕਦੀ ਹੈ ਜਿਹਨਾਂ ਕਿ ਪਹਿਲਾਂ ਨਾਗਰਿਕਤਾਂ ਲਈ ਅਪਲਾਈ ਕੀਤਾ ਹੈ ਤੇ ਉਹਨਾਂ ਦਾ ਕੇਸ ਜਾਂਚ ਅਧੀਨ ਹੈ।ਕੌਂਤੇ ਸਰਕਾਰ ਦੇਸ਼ ਦੀ ਸੁੱਰਖਿਆ ਨੂੰ ਲੈਕੇ ਹੁਣ  ਬਹੁਤ ਹੀ ਜ਼ਿਆਦਾ ਸੰਜੀਦਾ ਹੈ ਤੇ ਇਸ ਸੁੱਰਖਿਆ ਦੇ ਮੱਦੇ ਨਜ਼ਰ ਹੀ ਇਟਲੀ ਸਰਕਾਰ ਇਹ ਸਭ ਕੰਮਾਂ ਨੂੰ ਅੰਜਾਮ ਦੇ ਰਹੀ ਹੈ ਕਿਉਂ ਕਿ ਦੇਸ਼ ਅੰਦਰ ਵੱਧ ਰਹੇ ਅਪਰਾਧਾਂ ਵਿੱਚ ਪ੍ਰਵਾਸੀਆਂ ਦਾ ਵੀ ਅਹਿਮ ਰੋਲ ਹੈ ਜਿਸ ਕਾਰਨ ਸ਼ਾਇਦ ਇਹ ਸਭ ਹੋ ਰਿਹਾ ਹੈ।ਗ੍ਰਹਿ ਮੰਤਰੀ ਨੇ ਸਲਵੀਨੀ ਨੇ ਕਿਹਾ ਕਿ ਉਸ ਨੂੰ 60 ਮਿਲੀਅਨ ਇਟਾਲੀਅਨ ਲੋਕਾਂ ਤੋਂ ਤਨਖਾਹ ਮਿਲ ਰਹੀ ਹੈ ਜਿਸ ਕਾਰਨ ਉਸ ਦੀ ਇਹ ਵੱਡੀ ਜਿੰਮੇਵਾਰੀ ਹੈ ਕਿ ਉਹ ਇਹਨਾਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਵੇ ਅਤੇ ਇਹ ਲੋਕ ਆਪਣੇ ਘਰਾਂ ਵਿੱਚ ਸੁੱਖ-ਸਾਂਤੀ ਨਾਲ ਰਹਿਣ।ਇਟਲੀ ਵਿੱਚ ਇਮੀਗ੍ਰੇਸ਼ਨ ਕਾਨੁੰਨ ਵਿੱਚ ਫੇਰ ਬਦਲ ਅਨੁਸਾਰ ਸਰਕਾਰ ਉਹਨਾਂ ਲੋਕਾਂ ਦੀ ਨਾਗਰਿਕਤਾ ਰੱਦ ਕਰਕੇ ਦੇਸ਼ ਨਿਕਾਲਾ ਦੇ ਸਕਦੀ ਹੈ ਜਿਹੜੇ ਕਿ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਰੀਕ ਹਨ ਤੇ ਨਾਲ ਹੀ ਉਹਨਾਂ ਲੋਕਾਂ ਦੀ ਇਟਲੀ ਵਿੱਚ ਰਹਿਣ ਦੀ ਆਗਿਆ ਨੂੰ ਵੀ ਰੋਕ ਸਕਦਾ ਹੈ ਜਿਹੜੇ ਕਿ ਸੰਗੀਨ ਜੁਰਮਾਂ ਵਿੱਚ ਸ਼ਾਮਲ ਹੈ।ਇਟਲੀ ਸਰਕਾਰ ਨੇ ਇਮੀਗ੍ਰੇਸ਼ਨ ਨੂੰ ਲੈਕੇ ਦੇਸ਼ ਵਾਸੀਆਂ ਦੀ ਸੁੱਰਖਿਆ ਵਿੱਚ ਕੀਤੇ ਫੈਸਲਿਆਂ ਨਾਲ ਚਾਹੇ ਇਟਾਲੀਅਨ ਲੋਕ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ ਪਰ ਬਹੁਤੇ ਪ੍ਰਵਾਸੀਆਂ ਦੇ ਚਿਹਰਿਆਂ ਉਪੱਰ ਮਾਯੂਸੀ ਝਲਕ ਰਹੇ ਹੈ ਕਿਉਂਕਿ ਇਟਲੀ ਦੀ ਨਾਗਰਿਕਤਾ ਸੰਬਧੀ ਸਖ਼ਤ ਕੀਤੀਆਂ ਸ਼ਰਤਾਂ ਨੇ ਕਈਆਂ ਨੂੰ ਹੁਣ ਸੋਚਣ ਉਪੱਰ ਮਜ਼ਬੂਰ ਕਰ ਦਿੱਤਾ ਹੈ ਕਿ ਉਹ 14 ਸਾਲ ਬਨਵਾਸ ਕੱਟਣ ਜਾਂ ਫਿਰ ਕੁਝ ਹੋ ਕਰਨ।