ਇਟਲੀ ਦੇ ਇਤਿਹਾਸ ‘ਚ ਪਹਿਲੀ ਵਾਰ ਰਿਕਾਰਡ ਉਚਾਈ ‘ਤੇ ਲਹਿਰਾਇਆ ਕੇਸਰੀ ਝੰਡਾ

kesriਰੋਮ ਮਿਲਾਨ (ਇਟਲੀ) 8 ਅਕਤੂਬਰ (ਸਾਬੀ ਚੀਨੀਆਂ) – ਖਾਲਸੇ ਦੀ ਆਨ ਤੇ ਸ਼ਾਨ ਨੂੰ ਉੱਚਿਆ ਚੁੱਕਣ ਲਈ ਦੁਨੀਆ ਭਰ ਵਿਚ ਵੱਸਦੇ ਸਿੱਖਾਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਕੋਸ਼ਿਸਾਂ ਕੀਤੀਆਂ ਜਾਂਦੀਆਂ ਹਨ। ਸ਼ਾਇਦ ਇਸੇ ਕਰਕੇ ਗੁਰੂ ਦੇ ਸਿੰਘ ਆਪਣੀ ਇਕ ਵੱਖਰੀ ਪਹਿਚਾਣ ਬਨਾਉਣ ਵਿਚ ਕਾਮਯਾਬ ਹੋਏ ਹਨ। ਇਸੇ ਕੜ੍ਹੀ ਨੂੰ ਅੱਗ੍ਹੇ ਤੋਰਦਿਆਂ ਹੋਇਆਂ ਇਟਲੀ ਦੀ ਰਾਜਧਾਨੀ ਰੋਮ ਦੇ ਸੁੰਮਦਰੀ ਤੱਟ ਤੇ ਵੱਸੇ ਸ਼ਹਿਰ ਲਵੀਨੀA ਵਿਚ ਰਹਿੰਦੇ ਸਿੱਖਾਂ ਵੱਲੋਂ ਇਕ ਨਵਾਂ ਉਪਰਾਲਾ ਕਰਦੇ ਹੋਏ ਖਾਲਸੇ ਦੇ ਕੇਸਰੀ ਝੰਡੇ ਨੂੰ ਰਿਕਾਰਡ 85 ਫੁੱਟ ਉਚਾਈ ‘ਤੇ ਲਹਿਰਾ ਕਿ ਇਕ ਨਵਾਂ ਇਤਿਹਾਸ ਲਿਖਣ ਦੀ ਸਫਲਤਾ ਪੂਰਵਕ ਕੋਸ਼ਿਸ਼ ਕੀਤੀ ਗਈ ਹੈ। ਸ਼ਾਇਦ ਯੂਰਪ ਦੇ ਕਿਸੇ ਵੀ ਦੇਸ਼ ਵਿਚ ਪਹਿਲੀ ਵਾਰ ਹੋਇਆ ਹੋਵੇਗਾ। ਜਦੋਂ ਖਾਲਸਾ ਪੰਥ ਦਾ ਕੇਸਰੀ ਨਿਸ਼ਾਨ ਸਾਹਿਬ ਇੰਨੀ ਉੱਚਾਈ ਤੇ ਲਹਿਰਾਇਆ ਹੋਵੇ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਖਾਲਸੇ ਦੇ ਕੇਸਰੀ ਨਿਸ਼ਾਨ ਸਾਹਿਬ ਨੂੰ 85 ਫੁੱਟ ਉਚਾਈ ‘ਤੇ ਲਹਿਰਾਉਣ ਲਈ ਨਗਰ ਕੌਂਸਲ ਕੋਲੋਂ ਕਿਸੇ ਵੀ ਤਰ੍ਹਾਂ ਦੀ ਵਿਸ਼ੇਸ਼ ਪ੍ਰਮਿਸ਼ਨ ਦੀ ਵੀ ਲੋੜ ਨਹੀਂ ਪਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਮੌਕੇ ਸਜਾਏ ਨਗਰ ਕੀਰਤਨ ‘ਚ ਇਕ ਵਿਲੱਖਣ ਉਪਰਾਲਾ ਕਰਕੇ ਨਵਾਂ ਇਤਿਹਾਸ ਸਿਰਜਣ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ। 85 ਫੁੱਟ ਦੀ ਉੱਚਾਈ ‘ਤੇ ਲਹਿਰਾਉਂਦਾ ਕੇਸਰੀ ਨਿਸ਼ਾਨ ਸਾਹਿਬ ਪੱਛਮੀ ਦੇਸ਼ਾਂ ਵਿਚ ਖਾਲਸੇ ਦੀ ਚੜ੍ਹਦੀ ਕਲ੍ਹਾ ਦਾ ਨਜਾਰਾ ਪੇਸ਼ ਕਰ ਰਿਹਾ ਸੀ।