ਇਟਲੀ ਰਹਿੰਦੇ ਦੁਨੀਆ ਦੇ ਸਭ ਤੋਂ ਬਜੁਰਗ ਵਿਅਕਤੀ ਦੀ ਮੌਤ

emmaਰੋਮ (ਇਟਲੀ) 16 ਅਪ੍ਰੈਲ (ਪੰਜਾਬ ਐਕਸਪ੍ਰੈੱਸ) – ਦੁਨੀਆ ਦੀ ਸਭ ਤੋਂ ਬੁਜੁਰਗ ਮਹਿਲਾ ਅਤੇ 19ਵੀਂ ਸਦੀ ਦੀ ਆਖਿਰੀ ਜਿੰਦਾ ਇਨਸਾਨ ਮੰਨੀ ਜਾਣ ਵਾਲੀ ਇਟਲੀ ਦੀ ਐਮਾ ਮੋਰਾਨੋ ਦਾ 117 ਸਾਲ ਦੀ ਉਮਰ ਵਿੱਚ ਕੱਲ੍ਹ ਨਿਧਨ ਹੋ ਗਿਆ। ਮੋਰਾਨੋ ਦਾ ਜਨਮ 29 ਨਵੰਬਰ 1899 ਨੂੰ ਹੋਇਆ ਸੀ। ਉਨ੍ਹਾਂ ਦਾ ਉੱਤਰੀ ਇਟਲੀ ਦੇ ਵੇਰਬਾਨੀਆ ਵਿੱਚ, ਉਨ੍ਹਾਂ ਦੇ ਘਰ ਵਿੱਚ ਨਿਧਨ ਹੋ ਗਿਆ।
ਵੇਰਬਾਨੀਆ ਦੇ ਸਿੰਦਾਕੋ (ਮੇਅਰ) ਦੇ ਹਵਾਲੇ ਨਾਲ ਕਿਹਾ ਗਿਆ ਹੈ, ਉਨ੍ਹਾਂ ਦਾ ਇੱਕ ਗ਼ੈਰ-ਮਾਮੂਲੀ ਜੀਵਨ ਸੀ ਅਤੇ ਅਸੀ ਜੀਵਨ ਵਿੱਚ ਅੱਗੇ ਵਧਣ ਦੀ ਸ਼ਕਤੀ ਲਈ ਉਨ੍ਹਾਂਨੂੰ ਹਮੇਸ਼ਾ ਯਾਦ ਰੱਖਾਂਗੇ। ਮੋਰਾਨੋ ਦੀ ਮੌਤ ਦਾ ਮਤਲਬ ਹੈ ਕਿ 1900 ਈਸਵੀ ਤੋਂ ਪਹਿਲਾਂ ਜਨਮਿਆ ਕੋਈ ਵੀ ਵਿਅਕਤੀ ਹੁਣ ਜਿੰਦਾ ਨਹੀਂ ਹ।ੈ
ਐਮਾ ਨੂੰ ਆਧਿਕਾਰਿਕ ਤੌਰ ‘ਤੇ 19ਵੀਂ ਸਦੀ ਵਿੱਚ ਜਨਮਿਆ ਹੁਣ ਤੱਕ ਜਿੰਦਾ ਇਕੱਲਾ ਵਿਅਕਤੀ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਜੀਵਨ ਦੀਆਂ ਤਿੰਨ ਸ਼ਤਾਬਦੀਆਂ ਦੇਖੀਆ। ਇਸ ਦੌਰਾਨ ਉਨ੍ਹਾਂ ਨੇ ਇੱਕ ਖ਼ਰਾਬ ਵਿਆਹੁਤਾ ਜੀਵਨ, ਆਪਣੇ ਇਕੱਲੇ ਬੇਟੇ ਦੀ ਮੌਤ, ਦੋ ਵਿਸ਼ਵ ਯੁੱਧ ਅਤੇ ਇਟਲੀ ਵਿੱਚ 90 ਤੋਂ ਜ਼ਿਆਦਾ ਸਰਕਾਰਾਂ ਨੂੰ ਵੇਖਿਆ।
ਆਪਣੇ ਅੱਠ ਭਰਾ – ਭੈਣਾਂ ਵਿੱਚ ਸਭ ਤੋਂ ਵੱਡੀ ਐਮਾ ਆਪਣੀ ਲੰਮੀ ਉਮਰ ਦਾ ਰਾਜ ਆਪਣੇ ਮਾਤਾ – ਪਿਤਾ ਤੋਂ ਮਿਲੇ ਜੀਨਜ਼ ਅਤੇ ਨਿੱਤ ਤਿੰਨ ਆਂਡਿਆਂ ਦੇ ਖਾਣੇ ਨੂੰ ਦਿੰਦੀ ਸੀ, ਜਿਨਾਂ ਵਿੱਚ ਦੋ ਉਹ ਕੱਚੇ ਖਾਂਦੀ ਸੀ। ਉਨ੍ਹਾਂ ਦੀ ਮਾਂ 91 ਸਾਲ ਤੱਕ ਜਿੰਦਾ ਰਹੀ ਅਤੇ ਉਨ੍ਹਾਂ ਦੀਆਂ ਕਈ ਭੈਣਾਂ ਨੇ ਸੌ ਸਾਲ ਦੀ ਉਮਰ ਵੇਖੀ।