Advertisement
Advertisement

ਇਟਲੀ ਵਿਚ ਝਾੜੂ ਹੋਇਆ ਤੀਲਾ ਤੀਲਾ ਕਨਵੀਨਰ ਸਮੇਤ ਦਿੱਤਾ ਵਰਕਰਾਂ ਵੀ ਆਮ ਆਦਮੀ ਪਾਰਟੀ ਤੋ ਅਸਤੀਫਾ

ਕੇਜਰੀਵਾਲ ਦੀਆਂ ਵਿਦੇਸ਼ਾਂ ਵਿਚ ਟੁੱਟਣ ਲਗੀਆਂ ਤਾਰਾਂ       

 

ਇਟਲੀ ਦੀ ਆਪ ਪਾਰਟੀ ਦੇ ਵਰਕਰ ਅਸਤੀਫਾ ਦੇਣ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ.

ਇਟਲੀ ਦੀ ਆਪ ਪਾਰਟੀ ਦੇ ਵਰਕਰ ਅਸਤੀਫਾ ਦੇਣ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ.

ਰੋਮ(ਇਟਲੀ)(ਕੈਂਥ)-ਇਟਲੀ ਵਿਚ ਆਮ ਆਦਮੀ ਪਾਰਟੀ ਦੇ ਕਨਵੀਨਰ ਫਲਜਿੰਦਰ ਸਿੰਘ ਲੱਲੀਆਂ,ਸੁਰਜੀਤ ਸਿੰਘ ਮੁਕੇਰੀਆਂ,ਕੁਲਵੰਤ ਸਿੰਘ ਚੀਮਾਂ,ਇੰਦਰਜੀਤ ਸਿੰਘ ਲਿੱਧੜ,ਗੂਰਵਿੰਦਰ ਸਿੰਘ ਨੂਰਪੁਰੀ,ਗੂਰਿੰਦਰ ਸਿੰਘ,ਪਲਵਿੰਦਰ ਸਿੰਘ ਸੋਹਲ,ਬਲਜੀਤ ਸਿੰਘ ਟਾਂਡੀ ਅਤੇ ਬਲਕਾਰ ਸਿੰਘ ਆਦਿ ਨੇ ਕੇਜਰੀ ਵਾਲ ਦੀਆਂ ਪਾਰਟੀ ਮਾਰੂ ਨੀਤੀਆਂ ਅਤੇ ਅਨੁਸ਼ਾਸ਼ਨ ਹੀਣਤਾ ਦੇ ਮੱਦੇਨਜਰ ਇਟਲੀ ਦੀ ਪੂਰਨ ਇਕਾਈ ਵਲੋਂ ਅਸਤੀਫ਼ਾ ਦਿੱਤਾ ਗਿਆ ਹੈ।ਇਸ ਮੋਕੇ ਪ੍ਰੈੱਸ ਨਾਲ ਵਾਰਤਾਲਾਪ ਦੋਰਾਨ ਦੱਸਿਆ ਗਿਆ ਕਿ ਕੇਜਰੀ ਵਾਲ ਨੇ ਇਟਲੀ ਵਿਚੋਂ ਲੱਖਾਂ ਰੂਪੈ ਪਾਰਟੀ ਫੰਡ ਲਈ ਇੱਕਠੇ ਕੀਤੇ ਜਿੰਨਾਂ ਦਾ ਅਜੇ ਤੱਕ ਕੋਈ ਹਿਸਾਬ ਨਹੀਂ ਦਿੱਤਾ ਗਿਆ ਖਦਸਾ ਹੈ ਕਿ ਇਸ ਪਾਰਟੀ ਫੰਡ ਨੂੰ ਆਪਸ ਵਿਚ ਰਲ ਮਿਲ ਕੇ ਪਾਰਟੀ ਦੇ ਆਗੂ ਖਾ ਗਏ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਘੜੰਮ ਚੌਧਰੀਆਂ ਨੇ ਪਾਰਟੀ ਨੂੰ ਆਪਣੇ ਹੱਥਾਂ ਦੀ ਕੱਠ ਪੁੱਤਲੀ ਬਣਾ ਕੇ ਦਿੱਲੀ ਅਤੇ ਪੰਜਾਬ ਦੋ ਹਿਸਿਆਂ ਵਿਚ ਵੰਡਿਆਂ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਅਸੀ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਤੇ ਉਹਨਾਂ ਨੂੰ ਕੇਜਰੀਵਾਲ ਨੇ ਭਰੋਸਾ ਦਿੱਤਾ ਸੀ ਕਿ ਪੰਜਾਬ ਵਿਚ ਅਮਨ ਸਾਂਤੀ ਤੇ ਪੰਜਾਬ ਦੇ ਹੱਕਾਂ ਦੀ ਗਲ ਕੀਤੀ ਜਾਵੇਗੀ ਪਰੰਤੂ ਕੇਜਰੀਵਾਲ ਨੇ ਆਪਣੀ ਪਟਾਰੀ ਵਿਚੋਂ ਹੋਰ ਸੱਪ ਕੱਢ ਕੇ ਪੰਜਾਬ ਦੇ ਲੋਕਾਂ ਲਈ ਚਿੰਤਾਂ ਪੈਦਾ ਕਰ ਦਿੱਤੀ।ਉਨਾਂ ਕਿਹਾ ਕਿ ਪਾਰਟੀ ਵਿਚ ਵਿਰੋਧੀ ਧਿਰ ਦਿੱਗਜ ਨੇਤਾ ਸੁੱਖਪਾਲ ਸਿੰਘ ਖਹਿਰਾ ਅਤੇ ਸੁੱਚਾ ਸਿੰਘ ਛੋਟੇਪੁਰ ਵਰਗੇ ਨੇਤਾਵਾਂ ਨੂੰ ਪਾਰਟੀ ਵਿਚੋ ਬਰਖਾਸਤ ਕਰਕੇ ਪੰਜਾਬ ਦੇ ਵੋਟਰਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੂੰਚਾਈ ਜਿਸ ਨਾਲ ਪੰਜਾਬ ਦੇ ਹੱਕਾਂ ਦੀ ਗਲ ਕਰਨ ਵਾਲਾ ਕੋਈ ਨੇਤਾ ਨਹੀਂ ਰਿਹਾ।ਇਸ ਮੋਕੇ ਉਨਾਂ ਐਲਾਨ ਕੀਤਾ ਕਿ ਪੰਜਾਬ ਵਿਚ ਸੁੱਖਪਾਲ ਸਿੰਘ ਖਹਿਰਾ ਦੀ ਲੋਕ ਹਿੱਤ ਲੜਾਈ ਵਿਚ ਇਟਲੀ ਦੀ ਸਾਰੀ ਇਕਾਈ ਉਨਾਂ ਨਾਲ ਇੱਟ ਵਾਂਗ ਖੜੀ ਹੈ ਅਤੇ ਹਰ ਤਰ੍ਹਾਂ ਦੀ ਲੋੜ ਅਨੁਸਾਰ ਸਾਥ ਦਿੱਤਾ ਜਾਵੇਗਾ।