ਇਟਲੀ ਵਿੱਚ ਇੰਟਰਨੈਸ਼ਨਲ ਯੋਗਾ ਦਿਵਸ 16 ਜੂਨ ਨੂੰ ਮਨਾਇਆ ਜਾਵੇਗਾ

yogaਰੋਮ ਇਟਲੀ (ਕੈਂਥ) ਕੌਮਾਂਤਰੀ ਯੋਗਾ ਦਿਵਸ ਮੌਕੇ ਭਾਰਤ ਸਮੇਤ ਵਿਦੇਸ਼ਾਂ ‘ਚ ਵੀ ਇਸ ਨੂੰ ਲੈ ਕੇ ਲੋਕਾਂ ‘ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਯੋਗਾ ਦਿਵਸ ਦੇ ਮੌਕੇ ਤੇ ਪਹਿਲਾਂ ਯੋਗਾ ਫੈਸਟੀਵਲ ਇਟਲੀ ਦੇ ਸ਼ਹਿਰ ਕਿਰਮੋਨਾ ਵਿੱਚ 16 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ 5:00 ਤੋ 8:00 ਵਜੇ ਤੱਕ ਮਨਾਇਆ ਜਾ ਰਿਹਾ ਹੈ। ਸ੍ਰੀ ਕੇਤਨ ਤਿਵਾਰੀ ਨੇ ਦੱਸਿਆ ਕਿ ਇਸ ਮੌਕੇ ਯੋਗਾ ਦੇ ਵੱਖ ਵੱਖ ਪਹਿਲੂਆਂ ਅਤੇ ਧਿਆਨ ਲਗਾਉਣ ਵਾਰੇ ਦੱਸਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦਾ ਮਕਸਦ ਯੋਗਾ ਨੂੰ ਪ੍ਰਫੁੱਲਤ ਕਰਨਾ ਅਤੇ ਸਿੱਿਖਆਰਥੀਆਂ ਨੂੰ ਸਿਹਤ ਪ੍ਰਤੀ ਜਾਗਰੁਕ ਕਰਨਾ ਹੈ। ਉਹਨਾਂ ਕਿਹਾ ਕਿ ਯੋਗਾ ਕਰਨ ਨਾਲ ਸਰੀਰਕ ਫਿਟਨੈਸ, ਮਾਨਸਿਕ ਸ਼ਾਂਤੀ, ਹੌਸਲੇ ਵਿਚ ਵਾਧਾ, ਵਜਨ ‘ਚ ਕਮੀ, ਜੀਵਨ ਪ੍ਰਤੀ ਉਤਸ਼ਾਹ, ਲਚਕੀਲਾ ਸਰੀਰ ਵਰਗੇ ਲਾਭ ਹੁੰਦੇ ਹਨ ਅਤੇ ਹਰ ਕਿਸੇ ਨੂੰ ਆਪਣੀ ਰੋਜਾਨਾ ਦੀ ਜਿੰਦਗੀ ਵਿਚ ਯੋਗਾ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਸਿਰਫ ਥੋੜਾ ਜਿਹਾ ਸਮਾਂ ਹੀ ਜੇਕਰ ਯੋਗਾ ਨੂੰ ਦਿੱਤਾ ਜਾਵੇ ਤਾਂ ਜਿੰਦਗੀ ਬਦਲ ਸਕਦੀ ਹੈ ਕਿਉਂਕਿ ਸਿਹਤ ਤੋਂ ਵੱਡਾ ਦੂਸਰਾ ਕੋਈ ਖਜਾਨਾ ਦੁਨੀਆ ਵਿਚ ਨਹੀਂ ਹੈ। ਇਸ ਤੋਂ ਇਲਾਵਾ ਭਾਰਤੀ ਨ੍ਰਿਤ ਵੀ ਕੀਤਾ ਜਾਵੇਗਾ। ਉਪਰੰਤ ਲੰਗਰ ਦਾ ਪ੍ਰਬੰਧ ਹੋਵੇਗਾ।