ਇੰਜੀਨੀਅਰਿੰਗ ਵਿਚੋਂ ਦੂਜਾ ਸਥਾਨ ਪ੍ਰਾਪਤ ਕਰ ਪੰਜਾਬੀ ਨੌਜਵਾਨ ਨੇ ਕਰਾਈ ਬੱਲੇ ਬੱਲੇ

2ndਲਾਤੀਨਾ (ਇਟਲੀ) 23 ਜੁਲਾਈ (ਕੈਂਥ) – ਇਟਲੀ ਦੇ ਮਿੰਨੀ ਪੰਜਾਬ ਵਜੋਂ ਜਾਣਿਆ ਜਾਂਦਾ ਇਲਾਕਾ ਲਾਤੀਨਾ ਦੇ ਪਿੰਡ ਬੋਰਗੋ ਹਿਰਮਾਦਾ ਵਿਖੇ ਰਹਿੰਦਾ ਪੰਜਾਬੀ ਨੌਜਵਾਨ ਹਰਕਰਨਵੀਰ ਸਿੰਘ ਸਪੁੱਤਰ ਦਵਿੰਦਰ ਸਿੰਘ ਟੋਨੀ/ਕੁਲਵਿੰਦਰ ਕੌਰ, ਨੇ ਹਾਲ ਹੀ ਵਿੱਚ ਲਾਤੀਨਾ ਸ਼ਹਿਰ ਦੇ ਮਾਰਕੋਨੀ ਸਕੂਲ ਵਿੱਚ ਸਾਫਟਵੀਅਰ ਇੰਜਨੀਅਰ ਦੀ ਪੜ੍ਹਾਈ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਪੂਰੇ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਪਰਿਵਾਰ ਨੂੰ ਇਸ ਕਾਮਯਾਬੀ ਲਈ ਸਾਕ-ਸਬੰਧੀਆਂ ਤੋਂ ਇਲਾਵਾ ਇਟਾਲੀਅਨ ਭਾਈਚਾਰੇ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।