ਇੰਡੀਅਨ ਵਿਅਕਤੀ ਲੁੱਟ ਖੋਹ ਦੇ ਦੋਸ਼ ਤਹਿਤ ਗ੍ਰਿਫ਼ਤਾਰ

carabinieriਰੋਮ (ਇਟਲੀ) 29 ਜੂਨ (ਪੰਜਾਬ ਐਕਸਪ੍ਰੈੱਸ) – ਕਾਲੀਆਰੀ ਦੇ ਵੀਆ ਨਾਪੋਲੀ ਵਿਖੇ ਇਕ ਪਾਕਿਸਤਾਨੀ ਮਨੀ ਟਰਾਂਸਫਰ ਦੀ ਦੁਕਾਨ ਤੋਂ ਇੰਡੀਅਨ ਵਿਅਕਤੀ ਨੂੰ ਲੁੱਟ ਖੋਹ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪ੍ਰੈੱਸ ਨੂੰ ਮਿਲੀ ਜਾਣਕਾਰੀ ਅਨੁਸਾਰ ਇਕ ਇੰਡੀਅਨ ਵਿਅਕਤੀ ਜੋ ਪੇਸ਼ੇ ਤੋਂ ਕੁੱਕ ਦਾ ਕੰਮ ਕਰਦਾ ਹੈ, ਮਨੀ ਟਰਾਂਸਫਰ ਦੁਕਾਨ ‘ਤੇ ਗਿਆ, ਉਸਨੇ ਲੁੱਟ ਖੋਹ ਕਰ ਕੇ ਦੁਕਾਨਦਾਰ ਤੋਂ 500 ਯੂਰੋ ਦੀ ਰਕਮ ਖੋਹ ਲਈ। ਦੁਕਾਨਦਾਰ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਾਕਾਮਯਾਬ ਰਿਹਾ। ਕੁਝ ਦੇਰ ਬਾਅਦ ਭਾਰਤੀ ਵਿਅਕਤੀ ਦੁਬਾਰਾ ਵਾਪਸ ਆ ਗਿਆ, ਦੁਕਾਨਦਾਰ ਨੂੰ ਚਾਕੂ ਦਿਖਾ ਕੇ ਹੋਰ ਰਕਮ ਦੀ ਮੰਗ ਕਰਨ ਲੱਗਾ। ਪੁਲਿਸ ਨੂੰ ਪਹਿਲਾਂ ਤੋਂ ਹੀ ਦਿੱਤੀ ਜਾ ਚੁੱਕੀ ਸੂਚਨਾ ਦੇ ਅਧਾਰ ‘ਤੇ ਪਹੁੰਚ ਚੁੱਕੀ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।