ਇੰਸਪੈਕਟਰ ਗੰਧਰਬ ਸਿੰਘ ਨੂੰ ਯਾਦ ਵਿਚ ਸ਼ਰਧਾਂਜਲੀ ਸਮਾਗਮ ਕਰਵਾਇਆ

ਇੰਸਪੈਕਟਰ ਗੰਧਰਬ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਬੁਲਾਰੇ।

ਇੰਸਪੈਕਟਰ ਗੰਧਰਬ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਬੁਲਾਰੇ।

ਮਿਲਾਨ (ਇਟਲੀ) 13 ਜੂਨ (ਸਾਬੀ ਚੀਨੀਆਂ) – ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋਸਨਜਾਕਮੋ ਵਿਖੇ ਸਵ: ਇੰਸਪੈਕਟਰ ਸ: ਗੰਧਰਬ ਸਿੰਘ ਦੀ 17ਵੀਂ ਸਾਲਾਨਾ ਬਰਸੀ ਸਮਾਗਮ ਕਰਵਾਏ ਗਏ। ਸੁਖਮਣੀ ਸਾਹਿਬ ਜੀ ਦੇ ਪਾਠ ਉਪਰੰਤ ਸਜਾਏ ਦੀਵਾਨਾਂ ਵਿਚ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਵਿਚਾਰਾਂ ਨਾਲ ਜੋੜ੍ਹਿਆ ਗਿਆ। ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਸਤਪਾਲ ਸਿੰਘ ਅਤੇ ਪੁੱਜੇ ਪਤਵੰਤਿਆਂ ਵੱਲੋਂ ਵਿਛੜੀ ਰੂਹ ਨੂੰ ਸਰਧਾਂਜਲੀ ਦਿੱਤੀ ਗਈ। ਇਸ ਮੌਕੇ ਗੁਰੂ ਘਰ ਵੱਲੋਂ ਸਤਵਿੰਦਰ ਮਿਆਣੀ, ਸ੍ਰੀ ਅਨਿਲ ਕੁਮਾਰ (ਪ੍ਰਧਾਨ ਨਾਰੀ ਸੰਸਥਾ), ਪੰਡਤ ਪਵਨ ਕੌਸ਼ਲ ਜੀ ਬੋਰਗੋ, ਪੰਡਤ ਅਚਾਰਿਆ ਰਮੇਸ਼ ਸ਼ਾਸ਼ਤਰੀ, ਵਿਜੈ ਕੁਮਾਰ ਤੇ ਤਿਵਾਰੀ ਜੀ ਕਰੇਮਾ  (ਬ੍ਰਾਹਮਣ ਸਭਾ), ਸੋਨੂੰ ਜੀ ਅਤੇ ਪੰਮੀ ਜੀ (ਕਸਤਲਵੇਰਦੇ ਮੰਦਰ ਕਰੇਮੋਨਾ), ਜਤਿੰਦਰ ਸਿੰਘ ਨੂੰ ਸਿਰਪਾਉ ਦੀ ਬਖਸ਼ਿਸ ਕੀਤੀ ਗਈ। ਮਿਆਣੀ ਪਰਿਵਾਰ ਵੱਲੋਂ ਪੁੱਜੀਆਂ ਸਖਸ਼ੀਅਤਾਂ ਅਤੇ ਰਿਸ਼ਤੇਦਾਰ ਮਿੱਤਰਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਰਿੰਕੂ, ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਔਲਖ, ਤਰਲੋਕ ਸਿੰਘ, ਲਖਵਿੰਦਰ ਸਿੰਘ, ਪ੍ਰਭਜੋਤ ਸਿੰਘ ਵੀ ਮੌਜੂਦ ਸਨ।