Advertisement
Advertisement

ਇੱਕ ਮਹੀਨੇ ਦੇ ਵੱਧ ਸਮੇਂ ਤੋਂ ਨਾਬਾਲਗ ਦਲਿਤ ਬੱਚੀ ਨੂੰ ਵਰਗਲਾ ਕੇ ਰੱਖਿਆ, ਪੁਲਿਸ ਕਾਰਵਾਈ ਸਿਫਰ

ਬੱਚੀ ਵਾਪਸ ਕਰਵਾਉਣ ਤੇ ਪੀੜ•ਤ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਸੰਘਰਸ਼ ਤੋਂ ਪਿੱਛੇ ਨਹੀਂ ਹਟਾਂਗੇ-ਬਾਬਾ ਹਰਦੀਪ ਸਿੰਘ
ਪਿੰਡ ਦਾ ਰਾਜਸੀ ਆਗੂ ਤੇ ਪੁਲਿਸ ਸਮਝੋਤੇ ਲਈ ਬਣਾ ਰਹੀ ਹੈ ਦਬਾਅ
‘ਜੇ ਸਮਝੌਤਾ ਕਰੋਗੋ ਤਾਂ ਹੀ ਬੱਚੀ ਨੂੰ ਮਿਲਣ ਦਿੱਤਾ ਜਾਵੇਗਾ’ ਪੁਲਿਸ ਤੇ ਪਿੰਡ ਦਾ ਰਾਜਸੀ ਆਗੂ
ਜਨਮ ਸਰਟੀਫ਼ਿਕੇਟ ਵਿੱਚ ਕੀਤੀ ਹੇਰਾਫੇਰੀ

bacchiਬਠਿੰਡਾ, 25 ਜੂਨ, ਨਜ਼ਦੀਕੀ ਪਿੰਡ ਖਿਆਲੀ ਵਾਲਾ ਦਾ ਇੱਕ ਪੀੜ•ਤ ਦਲਿਤ ਪਰਿਵਾਰ ਇਨਸਾਫ਼ ਲਈ ਭੜਕ ਰਿਹਾ ਹੈ। ਅੱਜ ਬਠਿੰਡਾ ਵਿੱਚ ਪੱਤਰਕਾਰਾਂ ਨੂੰ ਆਪਣੀ ਫ਼ਰਿਆਦ ਦੱਸਦਿਆ ਕਿਹਾ ਕਿ ਉਹਨਾਂ ਦੀ 14 ਸਾਲਾਂ ਨਾਬਾਲਗ ਬੱਚੀ ਨੂੰ ਪਿੰਡ ਦਾ ਇੱਕ ਵਿਅਕਤੀ ਵਰਗਲਾ ਕੇ ਲੈ ਗਿਆ ਅਤੇ ਹੁਣ ਪੁਲਿਸ ਤੇ ਇੱਕ ਰਾਜਸੀ ਆਗੂ ਪੀੜ•ਤ ਪਰਿਵਾਰ ‘ਤੇ ਸਮਝੌਤੇ ਲਈ ਦਬਾਅ ਬਣਾ ਰਿਹਾ ਹੈ। ਰਾਜਸੀ ਸਹਿ ‘ਤੇ ਦੋਸ਼ੀ ਧਿਰ ਨੇ ਨਾਬਾਲਗ ਬੱਚੀ ਦੇ ਜਨਮ ਤੇ ਹੋਰ ਕਾਗਜ਼ਾਤ ‘ਤੇ ਵੀ ਹੇਰਾਫੇਰੀ ਨਾਲ ਉਮਰ ਵੱਧ ਕਰਵਾ ਲਈ। ਦੂਜੇ ਪਾਸੇ ਸਿੱਖ ਆਗੂ ਬਾਬਾ ਹਰਦੀਪ ਸਿੰਘ ਨੇ ਦੱਸਿਆ ਕਿ ਰਾਜਸੀ ਦਬਾਅ ਦੇ ਚੱਲਦਿਆ ਪੁਲਿਸ ਪ੍ਰਸ਼ਾਸਨ ਲੜਕੀ ਨੂੰ ਬਰਾਮਦ ਕਰਵਾ ਕੇ ਦੋਸ਼ੀਆਂ ‘ਤੇ ਪਰਚਾ ਨਹੀਂ ਕਰ ਰਹੀ, ਉਹਨਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜਿਸ ਕਾਰਣ ਉਹ ਸੰਘਰਸ਼ ਤੋਂ ਵੀ ਗੁਰੇਜ ਨਹੀਂ ਕਰਨਗੇ। ਉਹਨਾਂ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੂੰ ਤੁਰੰਤ ਨਾਬਾਲਗ ਬੱਚੀ ਬਰਾਮਦ ਕਰਵਾਉਣ ਲਈ ਵੀ ਕਿਹਾ।
ਵਰਗਲਾ ਕੇ ਭਜਾਈ ਪੀੜ•ਤ ਲੜਕੀ ਦੇ ਦਾਦਾ ਬਚਿੰਤ ਸਿੰਘ, ਪਿਤਾ ਤਰਸੇਮ ਸਿੰਘ, ਚਾਚਾ ਜਸਵੰਤ ਸਿੰਘ ਆਦਿ ਨੇ ਦੱਸਿਆ ਕਿ ਉਹਨਾਂ ਦੀ ਨਾਬਾਲਗ ਬੱਚੀ ਨੂੰ 9 ਮਈ 2018 ਨੂੰ ਪਿੰਡ ਦਾ ਵਾਸੀ ਕਾਲਾ ਸਿੰਘ ਪੁੱਤਰ ਕੌਰ ਸਿੰਘ, ਗੁਰਮੇਲ ਕੌਰ ਪਤਨੀ ਕੌਰ ਸਿੰਘ, ਮੰਗੂ ਸਿੰਘ ਪੁੱਤਰ ਕੌਰ ਸਿੰਘ ਆਦਿ ਉਹਨਾਂ ਦੀ 14 ਸਾਲਾਂ ਨਾਬਾਲਗ ਬੱਚੀ ਨੂੰ ਵਰਗਲਾ ਕੇ ਲੈ ਗਏ। ਰਾਜਸੀ ਦਬਾਅ ਦੇ ਚੱਲਦਿਆ ਥਾਣਾ ਨਹਿਆ ਵਾਲਾ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ‘ਤੇ ਪੀੜ•ਤ ਪਰਿਵਾਰ ਨੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਪਰ ਉਹਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਪੱਤਰਕਾਰਾਂ ਨੂੰ ਨਾਬਾਲਗ ਬੱਚੀ ਦੇ ਜਨਮ ਸਬੰਧੀ ਸਬੂਤ ਦਿੰਦਿਆ ਦੱਸਿਆ ਕਿ ਉਸ ਦੀ ਜਨਮ ਮਿਤੀ 17 ਅਪ੍ਰੈਲ 2004 ਹੈ, ਜਿਸ ਮੁਤਾਬਕ ਉਮਰ 14 ਸਾਲ ਹੈ ਪਰ ਲੜਕੀ ਵਰਗਲਾਉਣ ਵਾਲਿਆਂ ਨੇ ਲੜਕੀ ਦੀ ਜਨਮ ਮਿਤੀ ਜਾਅਲੀ ਢੰਗ ਸੰਨ 2000 ਕਰਕੇ ਲੜਕੀ ਨੂੰ ਬਾਲਗ ਦਰਸਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ।
ਪੀੜ•ਤ ਪਰਿਵਾਰ ਨੇ ਦੱਸਿਆ ਕਿ ਨਾਬਾਲਗ ਲੜਕੀ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਰੱਖਣ ਤੋਂ ਮਗਰੋਂ ਵਰਗਲਾ ਕੇ ਲਿਜਾਣ ਵਾਲੇ ਦੋਸ਼ੀ ਕਾਲਾ ਸਿੰਘ ਦਾ ਚਾਚਾ ਜੱਗਾ ਸਿੰਘ (ਜਿਸ ਦੀ ਪਤਨੀ ਸਾਬਕਾ ਕਾਂਗਰਸੀ ਸਰਪੰਚ ਹੈ), ਪਿੰਡ ਪੱਧਰ ਦਾ ਕਾਂਗਰਸੀ ਤੇ ਥਾਣਾ ਨਹਿਆ ਵਾਲਾ ਦਾ ਪੁਲਿਸ ਅਮਲਾ ਉਹਨਾਂ ਨੂੰ ਸਮਝੌਤੇ ਲਈ ਦਬਾਅ ਪਾ ਰਿਹਾ ਹੈ। ਉਹਨਾਂ ਐਸ.ਸੀ, ਐਸ.ਟੀ. ਕਮਿਸ਼ਨ ਨੂੰ ਵੀ ਮਾਮਲੇ ਵਿੱਚ ਦਖਲ ਅੰਦਾਜੀ ਕਰਕੇ ਇਨਸਾਫ਼ ਦੀ ਪੁਕਾਰ ਲਗਾਈ।
ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਲਾਕੇ ਦਾ ਇੱਕ ਕਾਂਗਰਸੀ ਆਗੂ ਜਿਸ ਦੀ ਕਾਂਗਰਸੀ ਹਕੂਮਤ ਵਿੱਚ ਖਾਸੀ ਤਕੜੀ ਪੁੱਛਗਿੱਛ ਹੈ, ਉਹ ਸਾਰਾ ਕੁਝ ਗਲਤ ਕਰਵਾ ਰਿਹਾ ਹੈ ਜਿਸ ਕਰਕੇ ਪੁਲਿਸ ਪ੍ਰਸ਼ਾਸਨ ਦੋਸੀਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਲਟਾ ਪੀੜ•ਤ ਪਰਿਵਾਰ ਨੂੰ ਡਰਾ ਧਮਕਾ ਰਹੇ ਹੈ। ਉਹਨਾਂ ਦੱਸਿਆ ਕਿ ਨਾਬਾਲਗ ਬੱਚੀ ਨੂੰ ਵਰਗਲਾਉਣ, ਜਬਰ ਜਨਾਹ, ਜਨਮ ਰਿਕਾਰਡ ਵਿੱਚ ਹੇਰਾਫੇਰੀ ਕਰਨ ਆਦਿ ਦੀਆਂ ਧਰਾਵਾਂ ਤਹਿਤ ਪਰਚੇ ਦਰਜੇ ਹੋਣੇ ਚਾਹੀਦੇ ਹਨ।
ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਕਿਹਾ ਕਿ ਵਰਗਾਲੀ ਨਾਬਾਲਗ ਦਲਿਤ ਲੜਕੀ ਨੂੰ ਜਲਦੀ ਤੋਂ ਜਲਦੀ ਬਰਾਮਦ ਕਰਵਾ ਕੇ ਪੀੜ•ਤ ਪਰਿਵਾਰ ਦੇ ਹਵਾਲੇ ਕੀਤੀ ਜਾਵੇ।