ਉਤਰਾਖੰਡ ਵਿਚ ਪਹਾੜੀ ਸਥਾਨਾਂ ‘ਤੇ ਬਣੇ ਧਾਰਮਿਕ ਸਥਾਨਾਂ ਵਿਚ ਆਈ ਪਰਲੋ ਤੋਂ ਦੁਨੀਆਂ ਨੂੰ ਸਬਕ ਲੈਣ ਦੀ ਅਪੀਲ

ਗੁਰਬਾਣੀ ਅਨੁਸਾਰ ਇਨਸਾਨ ਨੂੰ ਆਪਣੇ ਮਨ ਅੰਦਰ ਹੀ ਪ੍ਰਮਾਤਮਾ ਦਾ ਵਾਸ ਮੰਨਣਾ ਚਾਹੀਦਾ ਹੈ

ਤੀਰਥ ਅਸਥਾਨ ਤਾਂ ਇਨਸਾਨ ਨੇ ਬਣਾਏ ਹਨ, ਪਰ ਇਨਸਾਨ ਤਾਂ ਪਰਮੇਸ਼ਰ ਨੇ ਆਪ ਬਣਾਏ ਹਨ

ਆਈ ਪਰਲੋ ਵਿਚ ਲੋਕਾਂ ਨੂੰ ਕਿਹੋ ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ, ਸੁਣ ਕੇ ਰੂਹ ਕੰਬ ਉਠਦੀ ਹੈ

ਘਰ ਵਿਚ ਹੀ ਪ੍ਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ

altਬਰੇਸ਼ੀਆ, 7 ਜੁਲਾਈ, (ਸਵਰਨਜੀਤ ਸਿੰਘ ਘੋਤੜਾ) – 16 ਜੂਨ 2013 ਨੂੰ ਭਾਰਤ ਵਿਚ ਉਤਰਾਖੰਡ ਦੇ ਪਹਾੜੀ ਸਥਾਨਾਂ ‘ਤੇ ਬਣੇ ਹੋਏ ਧਾਰਮਿਕ ਸਥਾਨਾਂ ‘ਤੇ ਆਈ ਕੁਦਰਤੀ ਪਰਲੋ ਵਿਚ ਵੇਖਦੇ ਵੇਖਦੇ ਹੀ ਸਭ ਕੁਝ ਖਤਮ ਹੋ ਗਿਆ, ਪਾਣੀ ਦੀਆ ਇੰਨੀਆ ਵੱਡੀਆਂ ਲਹਿਰਾਂ ਚੜ੍ਹ ਕੇ ਆ ਗਈਆਂ ਕਿ ਜਿਨ੍ਹਾਂ ਨੇ ਕਿਸੇ ਨੂੰ ਵੀ ਜਾਨ ਬਚਾ ਕੇ ਭੱਜਣ ਦਾ ਟਾਇਮ ਹੀ ਨਹੀਂ ਦਿੱਤਾ। ਇਸ ਆਫਤ ਦੇ ਆਉਣ ਦਾ ਪਿਛਲੇ ਕੁਝ ਸਾਲਾਂ ਤੋਂ ਹੀ ਜਿਕਰ ਕੀਤਾ ਜਾ ਰਿਹਾ ਸੀ ਕਿ ਦੁਨੀਆਂ ਤੇ ਕੁਦਰਤੀ ਆਫਤਾਂ ਆਉਣ ਦਾ ਸਮਾਂ ਹੋ ਗਿਆ ਹੈ, ਦੁਨੀਆ ਗਰਕ ਹੋ ਜਾਵੇਗੀ, ਪਰ ਕਹਿੰਦੇ ਨੇ ਜੀ ਨਹੀਂ ਜਾਣ ਨੂੰ ਕਰਦਾ, ਰੰਗਲੀ ਦੁਨੀਆ ਤੋਂ, ਪਰ ਕੁਦਰਤ ਕਦੋਂ ਕੀ ਕਰ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ, ਇਸ ਤੋਂ ਪਹਿਲਾਂ ਜਾਪਾਨ ਵਿਚ ਵੀ ਇਸ ਤਰ੍ਹਾਂ ਹੀ ਸੁਨਾਮੀ ਲਹਿਰਾਂ ਆਈਆਂ ਸਨ ਤੇ ਸ਼ਹਿਰਾਂ ਦੇ ਸ਼ਹਿਰ ਹੀ ਰੋੜ ਕੇ ਲੈ ਗਈਆ, ਗੱਡੀਆਂ ਬੱਸਾਂ ਵਿਚ ਏਵੇਂ ਰੁੜ ਰਹੀਆ ਸਨ ਜਿਵੇਂ ਬੱਚੇ ਬਰਸਾਤ ਦੇ ਪਾਣੀ ਵਿਚ ਕਾਗਜ ਦੀਆਂ ਕਿਸ਼ਤੀਆ ਬਣਾ ਕੇ ਰੋੜਦੇ ਹਨ, ਠੀਕ ਇਵੇਂ ਹੀ 16 ਜੂਨ ਨੂੰ ਭਾਰਤ ਵਿਚ ਇਹ ਤ੍ਰਾਸਦੀ ਵਾਪਰੀ, ਉਤਰਾਖੰਡ ਵਿਚ ਬਣੇ ਧਾਰਮਿਕ ਸਥਾਨ ਬਦਰੀਨਾਥ, ਕੇਦਾਰ ਨਾਥ, ਰੁਦਰ ਪ੍ਰਯਾਗ, ਸ੍ਰੀ ਹੇਮ ਕੁੰਟ ਸਾਹਿਬ ਅਤੇ ਹਰਿਦੁਆਰ ਕਾਂਸ਼ੀ, ਗੋਰੀਕੁੰਡ ਸਮੇਤ ਯਾਤਰਾ ‘ਤੇ ਗਏ ਹੋਏ ਲੋਕਾਂ ਨੂੰ ਮੰਦਾਕਿਨੀ ਨਦੀ ਦਾ ਪਾਣੀ ਆਪਣੇ ਵਿਚ ਰੋੜ ਕੇ ਲੈ ਗਿਆ, ਧਾਰਮਿਕ ਸਥਾਨ ਜੋ ਸਾਲ ਦੇ ਛੇ ਮਹੀਨੇ ਬਰਫ ਵਿਚ ਢੱਕੇ ਰਹਿੰਦੇ ਹਨ ਉਨ੍ਹਾਂ ਦੀ ਯਾਤਰਾ ਕਰਨੀ ਲੋਕ ਬਹੁਤ ਪੁੰਨ ਦਾ ਕਰਮ ਸਮਝਦੇ ਹਨ, ਪਰ ਇਸ ਵਾਰ ਦੀ ਯਾਤਰਾ ਇਸ ਤਰ੍ਹਾਂ ਦੀ ਹੋਵੇਗੀ ਕਿ ਬਾਰਸ਼ ਦੇ ਮੌਸਮ ਵਿਚ ਮੋਹਲੇਧਾਰ ਵਰਖਾ ਦੇ ਦੌਰਾਨ ਹੀ ਬੱਦਲ ਫੱਟ ਜਾਣਗੇ ਤੇ ਅਸਮਾਨ ਤੋਂ ਪਰਲੋ ਆ ਜਾਏਗੀ, ਕਿਸੇ ਨੂੰ ਵੀ ਉਮੀਦ ਨਹੀਂ ਸੀ, ਪੂਰੇ ਦੇ ਪੂਰੇ ਪਹਾੜ ਪਾਣੀ ਵਿਚ ਰੁੜ ਕੇ ਇਸ ਤਰ੍ਹਾਂ ਆ ਰਹੇ ਸਨ ਕਿ ਜਿਵੇਂ ਅੱਜ ਹੀ ਸਾਰੀ ਦੁਨੀਆ ਖਤਮ ਹੋ ਜਾਵੇਗੀ, ਭਗਵਾਨ ਸ਼ਿਵ ਜੀ ਦਾ ਮੰਦਰ ਕੇਦਾਰ ਨਾਥ ਹੋ ਕਿ ਬਹੁਤ ਹੀ ਆਸਥਾ ਦਾ ਕੇਂਦਰ ਸੀ, ਉਸ ਦੇ ਉਪਰਲੇ ਹਿੱਸੇ ਤੋਂ ਬੱਦਲ ਫੱਟਣ ਨਾਲ ਪਹਾੜ ਤੋਂ ਪਾਣੀ ਇੰਨੀ ਤੇਜੀ ਨਾਲ ਆਇਆ ਕਿ ਕੇਦਾਰ ਨਾਥ ਦੇ ਨਜਦੀਕ ਵੱਸਣ ਵਾਲੇ ਹੋਟਲ, ਘਰ, ਮੰਦਰ ਦਾ ਸਥਾਨ ਵੀ ਪਾਣੀ ਦੀ ਲਪੇਟ ਵਿਚ ਆਉਣ ਤੋਂ ਨਾ ਬੱਚ ਸਕਿਆ, ਖਬਰਾਂ ਮੁਤਾਬਿਕ 4੦ ਤੋਂ ਵੱਧ ਹੋਟਲ ਪਾਣੀ ਦੀ ਲਪੇਟ ਵਿਚ ਆ ਗਏ ਤੇ ਰੇਤਾ ਦੇ ਢੇਰ ਵਾਗੂੰ ਪਾਣੀ ਵਿਚ ਵਹਿ ਗਏ, ਇਸ ਤੋਂ ਇਲਾਵਾ ਹੋਰ ਵੀ ਧਾਰਮਿਕ ਸਥਾਨ ਜੋ ਜਿਆਦਾਤਾਰ ਨਦੀਆਂ ਦੇ ਕਿਨਾਰੇ ਹੀ ਬਣੇ ਹੋਏ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਹੀ ਪਾਣੀ ਨੇ ਆਪਣੀ ਲਪੇਟ ਵਿਚ ਲੈ ਲਿਆ, ਹਰਿਦੁਆਰ ਦੇ ਨਜਦੀਕ ਗੰਗਾ ਵਿਚ ਬਣਾਈ ਸ਼ਿਵ ਜੀ ਦੀ ਮੂਰਤੀ ਜੋ ਕਿ ਸਾਲਾਂ ਤੋਂ ਉੱਥੇ ਸੀ ਪਰ ਇਸ ਵਾਰ ਉਹ ਮੂਰਤੀ ਵੀ ਪਾਣੀ ਵਿਚ ਵਹਿ ਗਈ। ਜੋ ਵੀ ਨਦੀਆ ਦੇ ਕਿਨਾਰੇ ਵੱਸਿਆ ਸੀ, ਪਾਣੀ ਨੇ ਕਿਸੇ ਦਾ ਲਿਹਾਜ ਨਾ ਲਿਆ ਤੇ ਸਭ ਕੁਝ ਦਾ ਵਿਨਾਸ਼ ਕਰ ਗਿਆ। ਇਸ ਤ੍ਰਾਸਦੀ ਵਿਚ ਹਜਾਰਾਂ ਇਨਸਾਨ ਰੁੜ ਗਏ, ਲੱਖਾਂ ਕਰੋੜਾ ਦੀ ਸੰਪਤੀ ਪਾਣੀ ਵਿਚ ਵਹਿ ਗਈ, ਸੈਕੜੇ ਗੱਡੀਆਂ ਪਾਣੀ ਵਿਚ ਰੁੜ ਗਈਆ, ਸ੍ਰੀ ਹੇਮਕੁੰਟ ਸਾਹਿਬ ਦਾ ਗੁਰਦੁਆਰਾ ਗੋਬਿੰਦ ਘਾਟ, ਗੋਬਿੰਦ ਧਾਮ ਵੀ ਇਸ ਪਰਲੋ ਵਿਚ ਬਹੁਤ ਜਿਆਦਾ ਨੁਕਸਾਨਿਆ ਗਿਆ, ਇਸ ਯਾਤਰਾ ਤੇ ਹਜਾਰਾਂ ਦੀ ਗਿਣਤੀ ਵਿਚ ਗਏ ਹੋਏ ਲੋਕਾਂ ਵਿਚੋਂ ਬਹੁਤ ਜਿਆਦਾ ਲੋਕ ਪਾਣੀ ਵਿਚ ਰੁੜ ਗਏ ਤੇ ਜਿਹੜੇ ਕਿਸੇ ਤਰ੍ਹਾਂ ਬੱਚ ਗਏ ਉਨ੍ਹਾਂ ਨੂੰ ਆਪਣੀ ਜਾਨ ਬਚਾਉਣੀ ਔਖੀ ਹੋ ਗਈ, ਇਨਸਾਨ ਕਦੋਂ ਦੇਵਤਾ ਤੇ ਕਦੋਂ ਸ਼ੈਤਾਨ ਦਾ ਰੂਪ ਧਾਰ ਲਵੇ, ਕੁਝ ਵੀ ਨਹੀਂ ਕਿਹਾ ਜਾ ਸਕਦਾ। ਇਨ੍ਹਾਂ ਹਾਲਾਤਾਂ ਵਿਚ ਕੁਝ ਭਗਵਾਨ ਦਾ ਡਰ ਰੱਖਣ ਵਾਲਿਆਂ ਨੇ ਲੋਕਾਂ ਦੀ ਜੀ- ਜਾਨ ਨਾਲ ਮੱਦਦ ਕੀਤੀ ਤੇ ਕੁਝ ਕੁ ਸ਼ੈਤਾਨ ਕਿਸਮ ਦੇ ਲੋਕਾਂ ਨੇ ਇਸ ਮੌਕੇ ਫਸੇ ਲੋਕਾਂ ਦਾ ਸ਼ੋਸ਼ਣ ਵੀ ਕੀਤਾ, ਉਨ੍ਹਾਂ ਦੇ ਪੈਸੇ, ਸਮਾਨ ਅਤੇ ਹੋਰ ਕੀਮਤੀ ਚੀਜਾਂ ਖੋਹ ਲਈਆਂ, ਇਥੋਂ ਤੱਕ ਵੀ ਖਬਰਾਂ ਆ ਰਹੀਆ ਹਨ ਕਿ ਉਥੋਂ ਦੇ ਸਥਾਨਿਕ ਲੋਕਾਂ ਵੱਲੋਂ ਆਏ ਸ਼ਰਧਾਲੂਆਂ ਨਾਲ ਬਹੁੜ ਹੀ ਮਾੜੀ ਕੀਤੀ ਗਈ, ਜਿੱਥੇ ਉਨ੍ਹਾਂ ਸਮਾਨ ਅਤੇ ਪੈਸਾ ਲੁੱਟਿਆ ਗਿਆ ਉਸ ਦੇ ਨਾਲ ਨਾਲ ਉਨ੍ਹਾ ਦੀਆਂ ਧੀਆਂ ਭੈਣਾਂ ਤੇ ਇਸਤਰੀਆਂ ਦੀ ਇੱਜਤ ਵੀ ਲੁੱਟੀ ਗਈ,14-14 ਸਾਲ ਦੀਆਂ ਛੋਟੀਆ ਬੱਚੀਆ ਤੇ ਵੀ ਤਰਸ ਨਾ ਕੀਤਾ ਗਿਆ, ਜਦੋਂ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੇ ਵੀ ਲਾਲੇ ਪਏ ਹੋਣਗੇ, ਉਸ ਵੇਲੇ ਕੋਈ ਅਜਿਹੇ ਹਾਲਾਤਾਂ ਵਿਚੋਂ ਗੁਜਰੇਗਾ ਤੇ ਕੀ ਉਹ ਅਜਿਹਾ ਵਕਤ ਕਦੇ ਭੁੱਲ ਸਕੇਗਾ। ਹਿੰਦੋਸਤਾਨ ਦੀ ਫੌਜ ਨੇ ਬਹੁਤ ਜਿਆਦਾ ਸਹਾਇਤਾ ਕੀਤੀ, ਹੈਲੀਕਾਪਟਰਾਂ ਦੁਆਰਾ ਲੋਕਾਂ ਦਾ ਬਚਾਅ ਕੀਤਾ, ਹੋਰ ਵੀ ਕਈ ਸਮਾਜ ਸੇਵੀ ਸੰਸਥਾਵਾਂ ਨੇ ਫਸੇ ਹੋਏ ਲੋਕਾਂ ਨੂੰ ਰਾਹਤ ਪਹੁੰਚਾਈ ਅਤੇ ਉਨ੍ਹਾਂ ਦੇ ਖਾਣ ਪੀਣ ਲਈ ਪ੍ਰਬੰਧ ਕੀਤੇ,ਸਿੱਖ ਸੰਸਥਾਵਾਂ ਵੱਲੋਂ ਅਤੇ ਸਿੱਖ ਫੌਜੀ ਵੀਰਾਂ ਵੱਲੋਂ ਆਪਣੀ ਜਾਨ ਜੌਖਮ ਵਿਚ ਪਾ ਕੇ ਪੀੜਤਾਂ ਦੀ ਮੱਦਦ ਕੀਤੀ ਗਈ, ਪਰ ਕੁਝ ਕੁ ਆਪਣੀ ਜਮੀਰ ਤੋਂ ਗਿਰੇ ਲੋਕਾਂ ਵੱਲੋਂ ਇਸ ਵਕਤ ਮੱਦਦ ਕਰਨ ਲਈ ਗਏ ਹੋਏ ਸਰਕਾਰੀ ਅਫਸਰਾਂ ਨਾਲ ਵੀ ਬਦਤਮੀਜੀ ਕੀਤੀ ਗਈ ਤੇ ਉਨ੍ਹਾ ਤੇ ਜਾਨ ਲੇਵਾ ਹਮਲਾ ਵੀ ਕੀਤਾ ਗਿਆ, ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ, ਇਸ ਦੇ ਨਾਲ ਇਹ ਵੀ ਸਿੱਧ ਹੋ ਗਿਆ ਹੈ ਕਿ ਇਨਸਾਨ ਨੂੰ ਸਿਰਫ ਅਪਣੇ ਮਨ ਅੰਦਰ ਬੈਠ ਕੇ ਹੀ ਰੱਬ ਦੀ ਭਗਤੀ ਸਿਮਰਨ ਕਰਨਾ ਚਾਹੀਦਾ ਹੈ, ਗੁਰਬਾਣੀ ਦਾ ਫੁਰਮਾਣ ਹੈ, ਮਨੁ ਮੰਦਰ ਤਨ ਵੇਸੁ ਕਲੰਦਰ ਘਟਿ ਹੀ ਤੀਰਥੁ ਨਾਵਾ, ਏਕੁ ਸਬਦੁ ਮੇਰੇ ਪ੍ਰਾਨਿ ਬਸਤੁ ਹੈ ਬਹੁੜਿ ਜਨਮੁ ਨਾ ਆਵਾ’- ਭਾਵ ਕਿ ਘਰਿ ਬੈਠੇ ਗੁਰੂ ਧਿਆਇਓ, ਨੂੰ ਜਿਆਦਾ ਪ੍ਰਵਾਨਗੀ ਦਿੱਤੀ ਗਈ ਹੈ, ਇਹ ਵੀ ਠੀਕ ਹੈ ਕਿ ਧਾਰਮਿਕ ਅਸਥਾਨ ਸਾਡੀ ਆਸਥਾ ਦੇ ਕੇਂਦਰ ਹਨ, ਧਾਰਮਿਕ ਸਥਾਨਾਂ ਤੇ ਜਾ ਕੇ ਇਨਸਾਨ ਨੂੰ ਧਰਮ ਬਾਰੇ ਜਾਣਕਾਰੀ ਮਿਲਦੀ ਹੈ, ਪ੍ਰਮਾਤਮਾ ਦੀ ਹੋਂਦ ਬਾਰੇ ਗਿਆਨ ਹੁੰਦਾ ਹੈ, ਪਰ ਜੇਕਰ ਪ੍ਰਮਾਤਮਾ ਦੀ ਪ੍ਰਾਪਤੀ ਦੀ ਚਾਹਤ ਹੈ, ਤਾਂ ਇਨਸਾਨ ਨੂੰ ਆਪਣੇ ਅੰਤਰ ਆਤਮੈ ‘ਚ ਜਾ ਕੇ ਹੀ ਪ੍ਰਮਾਤਮਾ ਦਾ ਗਿਆਨ ਹੋ ਸਕਦਾ ਹੈ। ਇਹ ਜਰੂਰੀ ਨਹੀਂ ਹੈ ਕਿ ਧਾਰਮਿਕ ਸਥਾਨਾਂ ਤੇ ਰਹਿਣ ਵਾਲੇ ਲੋਕ ਵੀ ਧਾਰਮਿਕ ਹੀ ਹੋਣਗੇ, ਰੋਜਮਰਾ ਦੀ ਜਿੰਦਗੀ ਵਿਚ ਵੀ ਇਹ ਘਟਨਾਵਾਂ ਆਮ ਵੇਖਣ ਸੁਨਣ ਨੂੰ ਮਿਲਦੀਆ ਹਨ ਕਿ ਧਾਰਮਿਕ ਸਥਾਨਾਂ ਤੇ ਜੋ ਲੱਖਾਂ ਕਰੋੜਾਂ ਰੁਪਿਆ ਚੜਾਵੇ ਦੇ ਰੂਪ ਵਿਚ ਆਉਂਦਾ ਹੈ ਉਸ ਦਾ ਵੀ ਦੁਰਉਪਯੋਗ ਕਈ ਵਾਰ ਕੀਤਾ ਜਾਂਦਾ ਹੈ ਪਰ ਬਹੁਤ ਘੱਟ ਉਦਾਹਰਣਾਂ ਮਿਲਦੀਆਂ ਹਨ ਕਿ ਉਸ ਪੈਸੇ ਨਾਲ ਇਨਸਾਨੀ ਜਿੰਦਗੀਆ ਦੀ ਬੇਹਤਰੀ ਵਾਸਤੇ ਕੁਝ ਕੀਤਾ ਜਾਵੇ। ਇਸ ਪਾਸੇ ਵਲ ਨਾ ਜਾਂਦਾ ਹੋਇਆ ਉਸ ਤ੍ਰਾਸਦੀ ਬਾਰੇ ਜਿਕਰ ਕਰਦਾ ਜਾਵਾਂ ਕਿ ਉੱਥੇ ਵੀ ਕੁਝ ਸਾਧੂ ਕਿਸਮ ਦੇ ਲੋਕਾਂ ਨੇ ਧੰਨ ਚੁਰਾਇਆ ਤੇ ਪੈਸਿਆ ਦੀ ਪੰਡਾਂ ਬੰਨ ਕੇ ਲੈ ਤੁਰੇ ਅਗਰ ਫੌਜੀ ਜਹਾਜ ‘ਚ ਚੜਾਉਂਦਿਆਂ ਹੋਇਆ ਉਨ੍ਹਾਂ ਦੀ ਤਲਾਸੀ ਨਾ ਲੈਂਦੇ ਤੇ ਉਹ ਪੈਸੇ ਦਾ ਉਨ੍ਹਾਂ ਨੇ ਨਜਾਇਜ ਫਾਇਦਾ ਲੈਣਾ ਸੀ ਸੋ ਕੁਲ ਮਿਲਾ ਕੇ ਅਗਰ ਵੇਖਿਆ ਜਾਵੇ ਤੇ ਇਨਸਾਨ ਨੂੰ ਪਹਿਲਾਂ ਇਨਸਾਨ ਬਣਨਾ ਚਾਹੀਦਾ ਹੈ, ਹੱਕ ਦੀ ਕਮਾਈ ਕਰਨੀ ਚਾਹੀਦੀ ਹੈ ਦੁੱਖ ਸੁੱਖ ਆਉਂਦੇ ਰਹਿੰਦੇ ਹਨ, ਪਰ ਇਨਸਾਨੀਅਤ ਤੋਂ ਦੂਰ ਨਹੀਂ ਹੋਣਾ ਚਾਹੀਦਾ ਹੈ, ਜੇਕਰ ਇਨਸਾਨ ਇਨਸਾਨੀਅਤ ਨੂੰ ਪਹਿਚਾਣ ਲਵੇਗਾ ਤੇ ਫਿਰ ਉਸਨੂੰ ਰੱਬ ਨੂੰ ਲੱਭਣ ਦੀ ਲੋੜ ਨਹੀਂ ਰੱਬ ਤਾ ਦਿਲ ਦੇ ਅੰਦਰ ਹੀ ਵੱਸਦਾ ਹੈ, ਠੀਕ ਹੈ ਕਿ ਉਹ ਪ੍ਰਮਾਤਾਮਾ ਜਰੇ ਜਰੇ ਵਿਚ ਵੱਸਿਆ ਹੋਇਆ ਹੈ, ਪਰ ਬੰਦੇ ਨੂੰ ਲੁੱਟ ਕੇ ਪੱਥਰਾਂ ਵਿਚ ਫਿਰ ਰੱਬ ਨੂੰ ਲੱਭਦਾ ਫਿਰਦਾ ਏ, ਇਹ ਵੀ ਕੋਈ ਤਰੀਕਾ ਠੀਕ ਨਹੀਂ ਹੈ, ਇਸ ਵਾਰ ਦੀ ਪਰਲੋ ਤੋਂ ਇਨਸਾਨ ਨੂੰ ਕੁਝ ਸਿੱਖਣਾ ਚਾਹੀਦਾ ਹੈ ਕਿ ਕਾਹਨੂੰ ਬੰਨਣਾ ਕੂੜ ਦੇ ਦਾਅਵੇ ਕੰਧਾਂ ਰੇਤ ਦੀਆਂæ ਇਨਸਾਨ ਨੂੰ ਦੋ ਵਕਤ ਦੀ ਰੋਟੀ ਮਿਲ ਜਾਵੇ, ਸੋਣ ਨੂੰ ਬਿਸਤਰਾ ਮਿਲ ਜਾਵੇ ਤੇ ਫਿਰ ਇਸ ਤੋਂ ਵਧੀਆ ਹੋਰ ਹੋ ਵੀ ਕੀ ਸਕਦਾ ਹੈ, ਕਿਉਂ ਕਿ ਪੱਲੇ ਰਿਜਕ ਨਾ ਬੰਨਦੇ ਪੰਛੀ ਤੇ ਦਰਵੇਸ਼, ਜਿਨ੍ਹਾਂ ਨੂੰ ਤਬਕਾ ਰੱਬ ਦਾ ਦਿੰਦਾ ਰਿਜਕ ਹਮੇਸ਼ਾ ਜਿਹੜੇ ਪੰਡਾਂ ਬੰਨ ਬੰਨ ਜੋੜਦੇ ਹਨ, ਕੀ ਮਾਇਆ ਉਨ੍ਹਾਂ ਨੂੰ ਕਿਸੇ ਪਰਲੋ ਤੋਂ ਬਚਾ ਸਕੇਗੀ, ਇਸ ਲਈ ਰੱਬ ਨੂੰ ਆਪਣੇ ਦਿਲਾਂ ਵਿਚ ਪ੍ਰਗਟ ਕਰੀਏ ਹੱਕ ਦੀ ਖਾਈਏ, ਨਾ ਕਿਸੇ ਦਾ ਬੁਰੇ ਸੋਚੀਏ, ਹੱਸਦੇ ਹੋਏ ਜਿੰਦਗੀ ਬਿਤਾਈਏ, ਅਗਰ ਕਿਸੇ ਵਕਤ ਕੋਈ ਚੀਜ ਨਾ ਵੀ ਮਿਲੇ ਤਾ ਵੀ ਰੱਬ ਦਾ ਸ਼ੁਕਰ ਹੀ ਮਨਾਉਣਾ ਚਾਹੀਦਾ ਹੈ, ਹੋ ਸਕਦਾ ਹੈ ਕਿ ਇਸ ਵਿਚ ਵੀ ਭਲਾਈ ਹੀ ਹੋਵੇ- ਵਰਨਾ ਅਜਿਹੀਆਂ ਪਰਲੋ ਤਾ ਫਿਰ ਆਉਂਦੀਆਂ ਹੀ ਰਹਿਣਗੀਆਂ-ਸੰਭਲ ਜਾਓ, ਰੱਬ ਰਾਖਾ।