ਉੱਘੇ ਮੰਚ ਸੰਚਾਲਕ ਰਾਜੂ ਚਮਕੌਰ ਸਾਹਿਬ, ਸਨਮਾਨਿਤ

ਸਨਮਾਨ ਸਮਾਰੋਹ ਦੌਰਾਨ ਰਾਜੂ ਦਾ ਸਨਮਾਨ ਕਰਦੇ ਹੋਏ ਪਤਵੰਤੇ। ਫੋਟੋ : ਸਾਬੀ ਚੀਨੀਆਂ

ਸਨਮਾਨ ਸਮਾਰੋਹ ਦੌਰਾਨ ਰਾਜੂ ਦਾ ਸਨਮਾਨ ਕਰਦੇ ਹੋਏ ਪਤਵੰਤੇ। ਫੋਟੋ : ਸਾਬੀ ਚੀਨੀਆਂ

ਮਿਲਾਨ (ਇਟਲੀ) 12 ਫਰਵਰੀ (ਸਾਬੀ ਚੀਨੀਆਂ) – ਪੰਜਾਬੀ ਸੱਭਿਆਚਾਰ ਤੇ ਪੰਜਾਬੀ ਬੋਲੀ ਨੂੰ ਦੇਸ਼-ਵਿਦੇਸ਼ ‘ਚ ਪ੍ਰਫੁਲਿੱਤ ਕਰਨ ਵਾਲੇ ਉੱਘੇ ਮੰਚ ਸੰਚਾਲਕ ਰਾਜੂ ਚਮਕੌਰ ਸਾਹਿਬ ਵਾਲੇ ਨੂੰ ਇਟਲੀ ਵਿਖੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਨੌਜਵਾਨ ਸਭਾ ਕਿਆਂਪੋ ਵੱਲੋਂ ਇਕ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਰਾਜੂ ਨੂੰ ਸਨਮਾਨਿਤ ਕਰਨ ਸਮੇਂ ਉਸ ਦੁਆਰਾ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਬੋਲੀ ਨੂੰ ਪ੍ਰਫੁਲਿੱਤ ਕਰਨ ਹਿੱਤ ਨਿਭਾਈ ਜਾ ਰਹੀ ਉਸਾਰੂ ਭੂਮਿਕਾ ਲਈ ਖੂਬ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਬਲਜਿੰਦਰ ਸਿੰਘ ਗਰਚਾ ਢੰਡਾਰੀ, ਸਤੀਸ਼ ਰੋਪੜ, ਜਸਵਿੰਦਰ ਗਰਚਾ, ਪ੍ਰਮੋਦ ਕੁਮਾਰ, ਅਸ਼ਵਨੀ ਲੁਧਿਆਣਾ, ਅਸ਼ੋਕ ਕੁਮਾਰ ਸੇਠੀ, ਬੱਬੂ ਜਲੰਧਰੀਆ (ਕਬੱਡੀ ਕੁਮੈਂਟੇਟਰ), ਬਲਵੀਰ ਸੈਣੀ, ਬਿੱਕਰ ਪਾਵਲਾ, ਸੁਖਵਿੰਦਰ ਜਗਰਾਉ, ਰਣੀ ਰਣਦਿਉ ਆਦਿ ਹਾਜਰ ਸਨ। ਦੱਸਣਯੋਗ ਹੈ ਕਿ ਰਾਜੂ ਚਮਕੌਰ ਵਾਲਾ ਵਧੀਆ ਮੰਚ ਸੰਚਾਲਨਾਂ ਦੇ ਲਈ ਪੂਰੇ ਯੂਰਪ ਭਰ ‘ਚ ਜਾਣਿਆ ਜਾਂਦਾ ਹੈ। ਇਟਲੀ ਤੇ ਯੂਰਪ ਦੇ ਵੱਖ ਵੱਖ ਮੁਲਕਾਂ ਵਿੱਚ ਹੋਣ ਵਾਲੇ ਸੱਭਿਆਚਾਰਕ ਤੇ ਸਾਹਿਤਕ ਸਮਾਗਮਾਂ ਵਿੱਚ ਚੰਗੇ ਸ਼ਬਦਾਂ ਤੇ ਸ਼ਾਇਰੋ-ਸ਼ਾਇਰੀ ਭਰਪੂਰ ਅੰਦਾਜ ਸਦਕਾ ਕਲਾਮਈ ਸੰਸਾਰ ਅੰਦਰ ਉਹ ਖੂਬ ਨਾਮਣਾ ਖੱਟ ਚੁੱਕਿਆ ਹੈ।