ਕਤਾਨੀਆ ਵਿਖੇ ਮਨਾਇਆ ਡਾਕਟਰ ਅੰਬੇਡਕਰ ਸਾਹਿਬ ਦਾ ਜਨਮ ਦਿਨ

          ਭਾਰਤ ਵਿੱਚ ਬੱਚੀਆਂ ਨਾਲ ਹੋ ਰਹੇ ਜਬਰ-ਜਿਨਾਹ ‘ਤੇ ਜਤਾਈ ਡੂੰਘੀ ਚਿੰਤਾ

bdaybday1ਕਤਾਨੀਆ (ਇਟਲੀ) (ਕੈਂਥ) – ਇਟਲੀ ਦੇ ਕਤਾਨੀਆ ਸ਼ਹਿਰ ( ਮਿੰਨੀ ਲੰਡਨ) ਵਿਖੇ   ਯੁੱਗ ਪਲਟਾਊ,ਨਾਰੀ ਨੂੰ ਸਿਰ ਦਾ ਤਾਜ ਬਨਾਉਣ ਵਾਲੇ, ਮੰਨੂੰ ਸਿਮਰਤੀ ਨੂੰ ਚੁਰਾਹੇ ਫੂਕਣ ਵਾਲੇ ,ਬਹੁਜਨ ਅਧਿਕਾਰਾਂ ਦੇ ਰਖਵਾਲੇ, ਮਹਾਨ ਕ੍ਰਾਂਤੀਕਾਰੀ ਮਸੀਹਾ, ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾæ ਭੀਮ ਰਾਓ ਅੰਬੇਡਕਰ ਜੀ ਦੇ  128 ਵਾਂ ਜਨਮ ਦਿਨ ਉਸਾਰੂ ਸੋਚ ਤੇ ਤਰਕ ਵਿਚਾਰਧਾਰਾ ਨਾਲ ਮਨਾਇਆ ਗਿਆ ॥ ਜਿਸ ਵਿੱਚ  ਮੁੱਖ ਮਹਿਮਾਨ ਵਜੋਂ ਪਹੁੰਚੇ ਮਿਸ਼ਨਰੀ ਲੇਖਕ ਪਵਨ  ਮਹਿਮੀ  ਸਪੇਨ ਨੇ ਆਪਣੇ ਵਿਚਾਰਾਂ ਦੀ ਸਾਂਝ ਹਾਜ਼ਰ ਸੰਗਤ ਨਾਲ  ਪਾਉਦੇ  ਹੋਏ ਇੱਕ ਹੋ ਕੇ ਬਹੁਜਨ ਸਮਾਜ ਨੂੰ ਜਾਤਪਾਤ ਨੂੰ ਦੂਰ ਕਰਨ ਦੀ ਤਾਗੀਦ ਤੇ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਤੇ  ਵਿਚਾਰ ਕੀਤੇ ਗਏ। ਰਿਜੋਕਲਾਬ੍ਰੀਆ ਤੇ ਵਿਸ਼ੇਸ ਤੌਰ ਤੇ ਪਹੁੰਚੇ ਅਮਰ ਮਹੇਂ ਨੇ ਇਸ ਸਮਾਰੋਹ ਨੂੰ ਸੰਬੋਧਿਤ ਕਰਦਿਆ ਸਾਰੀ ਸੰਗਿਤ ਨੂੰ ਕਿਹਾ ਕਿ ਸਾਨੂੰ ਸਮਾਜ ਨੂੰ ਪੜਨ, ਜੁੜਨ, ਤੇ ਸੰਘਰਸ਼ ਕਰੋ ਸ਼ਬਦ ਨੂੰ ਵਿਸਥਾਰ ਪੂਰਵਕ  ਸਮਝਣ ਦੀ ਲੋੜ ਹੈ। ਉਪੰਰਤ ਮਲਕੀਤ ਵਿਰਕ ਨੇ ਨਾਰੀ ਨੂੰ ਮਹਾਨ ਦੱਸਦੇ ਹੋਏ ਅਪੀਲ  ਕੀਤੀ ਕੇ ਨਾਰੀ ਦਾ ਸਨਮਾਨ ਕਰੋ । ਮਨਦੀਪ ਅੰਬੇਡਕਰ  ਨੇ ਮਹਾਂਪੁਰਸ਼ਾਂ ਦੀ ਵਿਚਾਰਧਾਰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਤੇ ” ਭਾਰਤੀ ਸੰਵਿਧਾਨ ਨੂੰ ਹਰ ਘਰ ਤੇ ਹਰ ਬੱਚੇ ਨੂੰ ਪੜਨ ਦੀ ਕੀਤੀ ਅਪੀਲ ਅਤੇ ਇੱਕ ਦੂਜੇ ਦਾ ਹੱਥ ਫੜ ਕੇ ਕਾਮਯਾਬ  ਕਰਨ ਲਈ ਕਿਹਾ ( ਏਕਤਾ ਵਿੱਚ ਤਾਕਤ ਹੈ)। ਸ੍ਰੀ ਚਮਨਲਾਲ ਫੌਜੀ  ਨੇ ਬਾਬਾ ਸਾਹਿਬ ਜੀ ਦੀ ਜੀਵਨੀ ਵਾਰੇ ਚਾਨਣਾ ਪਾਇਆ।ਇਹਨਾਂ ਤੋਂ ਇਲਾਵਾ  ਸੱਤਪਾਲ , ਮਦਨਲਾਲ ਅੰਬੇਡਕਰ , ਲਖਵੀਰ ਸਿੰਘ , ਪ੍ਰਗਟ ਸਿੰਘ , ਸ੍ਰੀ ਮਤੀ ਅਨੂ ਦੁੱਗਲ ਆਦਿ ਨੇ ਵੀ ਸੰਗਤ ਨਾਲ ਬਾਬਾ ਸਾਹਿਬ ਦੇ ਸੰਬਧੀ ਵਿਚਾਰਾ ਦੀ ਸਾਂਝ ਪਾਈ।ਪੜ੍ਹੋ ਜੁੜੋ ਸੰਘਰਸ਼ ਕਰੋ ਇੰਟਰਨੈਸ਼ਨਲ(ਐਨ,ਆਰ,ਆਈ) ਗਰੁੱਪ, ਡਾ: ਅੰਬੇਡਕਰ ਯੂਨਿਟ  ਸਚੀਲੀਆ, ਇੱਕੋ ਓਕਾਂਰ ਕਤਾਨੀਆ ਏਕਤਾ ਕਮੇਟੀ , ਰਾਗੂਸਾ ਕਮੇਟੀ , ਰਿਜੋ ਕਲਾਬ੍ਰੀਆ ਕਮੇਟੀ ਤੇ ਕਤਾਨੀਆ ਸੰਗਿਤ ਦੇ ਸਹਿਯੋਗ ਨਾਲ ਜਨਮਦਿਨ  ਬਹੁਤ ਧੂਮਧਾਮ ਨਾਲ ਨੇਪੜੇ ਚੜਿਆ ।ਇਸ ਸਮੇਂ ਅਸ਼ੋਕ ਮਹਿਮੀ, ਰਜੇਸ਼ ਢਾਂਡਾਂ, ਚਰਨਜੀਤ, ਰਾਜਵਿੰਦਰ , ਮਨੀ,ਸੁਰਜੀਤ ਮਹਿਮੀ, ਬਿੱਟੂ, ਰਵੀ, ਲਛਮਣ ਸਿੰਘ , ਰਾਹੁਲ,ਮੁਨਸ਼ੀ, ਬਲਵਿੰਦਰ ਮੱਟੂ, ਸੋਨੂੰ ਪਹਿਲਵਾਨ, ਦਾਰਾ, ਲਾਲ, ਸੰਦੀਪ ,ਪਵਨ ਮਹਿਮੀ , ਪ੍ਰਵਜੋਤ, ਸੂਰਜ , ਸ਼ੀਤਲ, ਭਾਰਤੀ ਅੰਬੇਡਕਰ, ਬਲਜਿੰਦਰ ਕੌਰ, ਜੱਸੀ, ਨਰਿੰਦਰ ਕੌਰ, ਅਨੀਲ ਕੁਮਾਰ ਪ੍ਰੀਵਾਰ ਸਮੇਤ ਸਾਮਿਲ ਸਨ ॥ ਇਟਲੀ ਦੀ ਸਮੂਹ ਸੰਗਤ ਵਲੋ ਭਾਰਤੀ ਬੱਚੀਆ  ਦੇ ਹੋ ਰਹੇ ਰੇਪ ਤੇ ਡੂੰਘੀ ਚੰਤਾ ਜਤਾਈ ਤੇ ਇੱਕ ਹੋ ਕਿ ਬੁਰਾਈਆ ਖਿਲਾਫ ਅੰਦੋਲਨ ਆਰੰਭਣ ਲਈ ਪ੍ਰ੍ਰਣ ਕੀਤਾ।