wind_cyc_super_nov2017_ita_320x50

ਕਲਤੂਰਾ ਸਿੱਖ ਇਟਲੀ ਦੇ ਉਦਮ ਸਦਕਾ ਕੋਰੇਜੋ ਵਿਖੇ ਕਥਾ ਅਤੇ ਕੀਰਤਨ ਦੇ ਮੁਕਾਬਲੇ ਕਰਵਾਏ ਗਏ

culturaਕਰੇਜੋ (ਇਟਲੀ) 3 ਅਕਤੂਬਰ (ਬਲਵਿੰਦਰ ਸਿੰਘ ਢਿੱਲੋਂ) – ਗੁਰਦੁਆਰਾ ਸਾਹਿਬ ਕੋਰੇਜੋ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਇਟਲੀ ਅਤੇ ਨੌਜਵਾਨ ਸਭਾ ਬੋਰਗੋ ਸੰਨ ਯਾਕਮੋ ਦੇ ਉਦਮ ਸਦਕਾ ਤੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਧਰਮ ਦੇ ਪਹਿਲੇ ਰਵਾਬੀ ਭਾਈ ਮਰਦਾਨਾ ਜੀ ਨੂੰ ਸਮਰਪਿਤ ਕਥਾ ਅਤੇ ਕੀਰਤਨ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕਥਾ ਤੇ ਕੀਰਤਨ ਮੁਕਾਬਲਿਆਂ ਵਿੱਚ ਗੁਰਦੁਆਰਾ ਮੱਖਣ ਸ਼ਾਹ ਲੁਬਾਣਾ ਬੋਰਗੋ ਸੰਨਯਾਕਮੋ ਬਰੇਸ਼ੀਆ, ਗੁਰਦੁਆਰਾ ਸ੍ਰੀ ਕਲਗੀਧਰ ਤੋਰੇ ਦੀ ਪਿਚਨਾਰਦੀ ਕਰੇਮੋਨਾ, ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ, ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤਲਨੇਦਲੋ, ਗੁਰਦੁਆਰਾ ਸਿੰਘ ਸਭਾ ਬੁਲਜਾਨੋ, ਗੁਰਦੁਆਰਾ ਗੁਰੂ ਰਾਮ ਦਾਸ ਨਿਵਾਸ ਕਿਆਪੋ, ਗੁਰਦੁਆਰਾ ਸਿੰਘ ਸਭਾ ਨੋਵੇਲਾਰਾ, ਗੁਰਦੁਆਰਾ ਸਿੰਘ ਸਭਾ ਪਾਰਮਾ, ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਗਤਕਾ ਅਕੈਡਮੀ, ਗਤਕਾ ਅਕੈਡਮੀ ਸ੍ਰੀ ਕਲਗੀਧਰ ਕਰੇਮੋਨਾ ਦੇ ਬੱਚਿਆਂ ਨੇ ਸ਼ਿਰਕਤ ਕੀਤੀ। ਪ੍ਰਬੰਧਕ ਸੁਰਿੰਦਰ ਸਿੰਘ ਬੋਰਗੋ ਸੰਨ ਯਾਕਮੋ, ਤਾਰ ਸਿੰਘ ਫਲੇਰੋ, ਕੁਲਵਿੰਦਰ ਸਿੰਘ ਗੁਰਲਾਗੋ, ਦਿਲਬਾਗ ਸਿੰਘ ਮਿਆਣੀ, ਮਨਜੀਤ ਸਿੰਘ ਕਿਆਂਪੋ, ਬਲਜਿੰਦਰ ਸਿੰਘ ਬੁਲਜਾਨੋ, ਹਰਿੰਦਰ ਸਿੰਘ ਬਨਿਓਲੋ, ਅਮਰਜੀਤ ਸਿੰਘ ਕੋਰਤੇਨੋਵਾ, ਸੇਵਾ ਸਿੰਘ, ਪ੍ਰਥੀਪਾਲ ਸਿੰਘ, ਗੁਰਦੇਵ ਸਿੰਘ ਪਾਰਮਾ, ਜਗਜੀਤ ਸਿੰਘ ਤੋਰੇ ਦੀ ਪਿਚਨਾਰਦੀ, ਬੀਬੀ ਸ਼ਰਨਜੀਤ ਕੌਰ ਸਰਾਓ, ਬੀਬੀ ਗੁਰਜੀਤ ਕੌਰ ਗੁਰਲਾਗੋ, ਸੋਹਣ ਸਿੰਘ ਖੇਲਾ, ਸਿਕੰਦਰ ਸਿੰਘ, ਗੁਰਪ੍ਰੀਤ ਸਿੰਘ, ਸਮੂਹ ਨੌਜਵਾਨ ਸੇਵਾਦਾਰ ਕੋਰੇਜੋ ਪਹੁੰਚੇ। ਕੀਰਤਨ ਦੇ ਮੁਕਾਬਲਿਆਂ ਵਿੱਚ 40 ਜਥਿਆਂ ਨੇ ਭਾਗ ਲਿਆ ਤੇ ਬੱਚਿਆਂ ਨੇ ਵੱਖ-ਵੱਖ ਰਾਗਾਂ ਵਿੱਚ ਸ਼ਬਦ ਗਾਇਣ ਕੀਤੇ। ਇਸੇ ਤਰ੍ਹਾਂ ਕਥਾ ਮੁਕਾਬਲਿਆਂ ਵਿੱਚ 11 ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ 3 ਗਰੁੱਪ ਬਣਾਏ ਗਏ।
ਕਥਾ ਮੁਕਾਬਲਿਆ ਵਿੱਚ – ਗਰੁਪ ਏ 8 ਸਾਲ ਤੋਂ 12 ਸਾਲ ਪਹਿਲੇ ਸਥਾਨ ‘ਤੇ ਗੁਰਨਿਮਰਤ ਕੌਰ ਤੋਰੇ ਦੀ ਪਿਚਨਾਰਦੀ, ਦੂਜੇ ਸਥਾਨ ‘ਤੇ ਗੁਰਨਿਵਾਸ ਸਿੰਘ ਤੋਰੇ ਦੀ ਪਿਚਨਾਰਦੀ ਅਤੇ ਤੀਜੇ ਸਥਾਨ ‘ਤੇ ਗੁਰਦਾਨਿਸ਼ ਸਿੰਘ ਰਿਹਾ।
ਗਰੁਪ ਬੀ 12 ਸਾਲ ਤੋਂ 15 ਸਾਲ ਪਹਿਲੇ ਸਥਾਨ ‘ਤੇ ਹਰਮਨ ਕੌਰ ਬੋਰਗੋ, ਦੂਜੇ ਸਥਾਨ ‘ਤੇ ਜਸ਼ਨਪ੍ਰੀਤ ਕੌਰ ਬੋਰਗੋ ਅਤੇ ਤੀਜੇ ਸਥਾਨ ‘ਤੇ ਖੁਸ਼ਨੀਤ ਕੌਰ ਬੋਰਗੋ ਰਹੀ।
ਕੀਰਤਨ ਮੁਕਾਬਲਿਆ ਵਿੱਚ – ਗਰੁਪ ਏ ਵਿੱਚ ਪਹਿਲੇ ਸਥਾਨ ‘ਤੇ ਕਿਰਨਜੀਤ ਕੌਰ ਨੋਵੇਲਾਰਾ, ਦੂਜੇ ਸਥਾਨ ‘ਤੇ ਸਹਿਜਦੀਪ ਕੌਰ ਕੋਰਤੇਨੋਵਾ ਅਤੇ ਤੀਜੇ ਸਥਾਨ ‘ਤੇ ਰਿਸ਼ਮਦੀਪ ਕੌਰ ਨੋਵੇਲਾਰਾ ਅਤੇ ਸਿਮਰਨ ਕੌਰ ਕੋਰੇਜੋ ਰਹੀ।
ਗਰੁਪ ਬੀ ਵਿੱਚ ਪਹਿਲੇ ਸਥਾਨ ‘ਤੇ ਜਸਪ੍ਰੀਤ ਕੌਰ ਬੋਰਗੋ, ਦੂਜੇ ਸਥਾਨ ‘ਤੇ ਪਲਕਪ੍ਰੀਤ ਕੌਰ ਬੋਰਗੋ ਅਤੇ ਰਵਨੀਤ ਸਿੰਘ ਬੋਲਜਾਨੋ, ਤੀਜੇ ਸਥਾਨ ‘ਤੇ ਕਰਨਜੋਤ ਸਿੰਘ ਬੋਲਜਾਨੋ ਰਿਹਾ।
ਗਰੁਪ ਸੀ ਵਿੱਚ ਪਹਿਲੇ ਸਥਾਨ ‘ਤੇ ਰਣਜੋਤ ਕੌਰ ਕਿਆਂਪੋ, ਦੂਜੇ ਸਥਾਨ ‘ਤੇ ਹਰਜੋਤ ਸਿੰਘ ਕੋਰਤੇਨੋਵਾ ਅਤੇ ਤੀਜੇ ਸਥਾਨ ‘ਤੇ ਗੁਰਪ੍ਰੀਤ ਸਿੰਘ ਕਸਤੇਲਨੇਦਲੋ ਰਿਹਾ। ਗਰੁਪ ਡੀ ਵਿੱਚ ਪਹਿਲੇ ਸਥਾਨ ‘ਤੇ ਤਰਨਜੀਤ ਕੌਰ ਕੋਰਤੇਨੋਵਾ
ਸ਼ਪੈਸ਼ਲ ਇਨਾਮ – ਦਮਨਜੋਤ ਸਿੰਘ ਤੋਰੇ ਦੀ ਪਿਚਨਾਰਦੀ, ਹਰਲੀਨ ਕੌਰ ਕੋਰੇਜੋ, ਮਨਕੀਰਤ ਸਿੰਘ ਤਬਲੇ ਲਈ ਕੋਰੇਜੋ, ਅਨਿੰਦਰ ਸਿੰਘ ਤਬਲੇ ਲਈ, ਉਪਕਾਰ ਸਿੰਘ ਨੂੰ ਤਬਲੇ ਲਈ ਦਿੱਤੇ ਗਏ।
ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਕਲਤੂਰਾ ਸਿੱਖ ਇਟਲੀ ਅਤੇ ਨੌਜਵਾਨ ਸਭਾ ਬੋਰਗੋ ਸੰਨ ਯਾਕਮੋ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਜਸਪਾਲ ਸਿੰਘ ਸ਼ਾਂਤ ਅਤੇ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਗੁਰਸ਼ਰਨ ਸਿੰਘ ਦਮਦਮੀ ਟਕਸਾਲ ਯੂਕੇ ਅਤੇ ਭਾਈ ਦਿਲਬਾਗ ਸਿੰਘ ਬੋਰਗੋ ਸੰਨ ਯਾਕਮੋ ਵੱਲੋਂ ਜੱਜ ਦੀ ਸੇਵਾ ਨਿਭਾਈ ਗਈ। ਸਮਾਪਤੀ ‘ਤੇ ਗੁਰਦੁਆਰਾ ਸਾਹਿਬ ਕੋਰੇਜੋ ਦੀ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਇਟਲੀ ਅਤੇ ਨੌਜਵਾਨ ਸਭਾ ਬੋਰਗੋ ਸੰਨ ਯਾਕਮੋ ਦੇ ਸਮੂਹ ਮੈਂਬਰਾਂ ਵੱਲੋਂ ਭਾਈ ਕੁਲਵੰਤ ਸਿੰਘ ਖਾਲਸਾ, ਤਰਲੋਚਨ ਸਿੰਘ, ਤਰਨਪ੍ਰੀਤ ਸਿੰਘ, ਸਿਮਰਜੀਤ ਸਿੰਘ ਡੱਡੀਆ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਗੁਰਦੇਵ ਸਿੰਘ, ਸਤੌਖ ਸਿੰਘ, ਕਰਨਵੀਰ ਸਿੰਘ, ਮਨਪ੍ਰੀਤ ਸਿੰਘ, ਗਗਨਦੀਪ ਸਿੰਘ, ਅਰਵਿੰਦਰ ਸਿੰਘ ਬਾਲਾ ਵੱਲੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।