ਕਸਤਲਗੌਮਬੈਰਤੋ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

nk-cgombertoਮਿਲਾਨ (ਇਟਲੀ) 11 ਸਤੰਬਰ (ਬਲਵਿੰਦਰ ਸਿੰਘ ਢਿੱਲੋਂ) – ਇਟਲੀ ਦੇ ਵਿਚੈਸਾ ਜਿਲ੍ਹੇ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਕਸਤਲਗੌਮਬੈਰਤੋ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਸਿੱਖ ਸੰਗਤਾ ਪੂਰੀ ਇਟਲੀ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ਵਿਚ ਪੁੱਜੀਆਂ। ਸਿੱਖੀ ਪ੍ਰੰਪਰਾਵਾਂ ਤੇ ਪੂਰਨ ਗੁਰ ਮਰਿਯਾਦਾ ਅਨੁਸਾਰ ਨਗਰ ਕੀਰਤਨ ਦੀ ਆਰੰਭਤਾ ਬਾਅਦ ਦੁਪਿਹਰ 2 ਵਜੇ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਫੁੱਲਾਂ ਨਾਲ ਸਜਾਈ ਇਕ ਗੱਡੀ ਵਿਚ ਸੁਸ਼ੋਬਿਤ ਕੀਤਾ ਗਿਆ। ਨਗਰ ਕੀਰਤਨ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੁਆਰਾ ਕੀਤੀ ਗਈ। ਨਗਰ ਕੀਰਤਨ ਦੀ ਸ਼ੋਭਾ ਬਹੁਤ ਹੀ ਨਿਰਾਲੀ ਸੀ। ਸਮੁੱਚਾ ਕਸਤਲਗੋਮਬੈਰਤੋ ਸ਼ਹਿਰ ਖਾਲਸਾਈ ਪਹਿਰਾਵਿਆਂ ਵਾਲੇ ਸੱਜੇ ਸਿੰਘ ਸਿੰਘਣੀਆਂ ਨਾਲ ਖਾਲਸਾਈ ਰੰਗ ਵਿੱਚ ਰੰਗਿਆ ਨਜਰ ਆ ਰਿਹਾ ਸੀ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਕਸਤਲਗੋਮਬੈਰਤੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹੁੰਦਾ ਹੋਇਆ ਪੰਡਾਲ ਵਿਚ ਪੰਹੁਚਿਆ। ਜਿੱਥੇ ਸੰਗਤਾਂ ਵਾਸਤੇ ਗੁਰੂ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ। ਨਗਰ ਕੀਰਤਨ ਵਿੱਚ ਇੰਡੀਆ ਤੋਂ ਇਟਲੀ ਪਹੁੰਚੇ ਭਾਈ ਮਹਿਤਾਬ ਸਿੰਘ ਭਿੰਡਰ ਦੇ ਢਾਡੀ ਜਥੇ ਦੇ ਸਾਰੰਗੀ ਮਾਸਟਰ ਭਾਈ ਸੋਭਾ ਸਿੰਘ ਸਤਾਰਾ, ਸੁਖਵੀਰ ਸਿੰਘ ਪਾਰਸ, ਪਰਮਜੀਤ ਸਿੰਘ ਪਾਰਸ ਵੱਲੋਂ ਢਾਡੀ ਵਾਰਾਂ ਨਾਲ ਵਡਮੁੱਲਾ ਸਿੱਖ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ। ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਇਟਾਲੀਅਨ ਭਾਸ਼ਾ ਵਿੱਚ ਅਨੁਵਾਦ ਸਿੱਖ ਇਤਿਹਾਸ ਦੀਆਂ ਕਿਤਾਬਾਂ ਵੰਡੀਆਂ ਗਈਆਂ। ਸਹਿਬਜਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਗਤਕਾ ਅਕੈਡਮੀ ਬ੍ਰੇਸ਼ੀਆ ਦੇ ਸਿੰਘਾਂ ਨੇ ਗਤਕੇ ਦੇ ਹੈਰਤਅੰਗੈਜ ਕਰਤਵ ਦਿਖਾ ਕੇ ਇਟਾਲੀਅਨ ਲੋਕਾਂ ਦੇ ਮਨਾਂ ‘ਤੇ ਸਿੱਖਾਂ ਦੀ ਇਸ ਨਿਵੇਕਲੀ ਖੇਡ ਦਾ ਗਹਿਰਾ ਪ੍ਰਭਾਵ ਛੱਡਿਆ। ਨਗਰ ਕੀਰਤਨ ਵਿੱਚ ਇਟਾਲੀਅਨ ਪ੍ਰਸ਼ਾਸਨ ਦੇ ਮੁੱਖ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਗੁਰਦੁਆਰਾ ਗੁਰੂ ਰਾਮ ਦਾਸ ਨਿਵਾਸ ਕਿਆਂਪੋ ਤੋਂ ਭਾਈ ਗੁਰਦੇਵ ਸਿੰਘ ਭਦਾਸ, ਅਵਤਾਰ ਸਿੰਘ ਮਿਆਣੀ, ਲਖਵਿੰਦਰ ਸਿੰਘ ਤਲਵੰਡੀ ਕੂਕਾਂ ਤੇ ਸਮੁੱਚੀ ਕਮੇਟੀ, ਸੰਨਬੋਨੀਫਾਚੋ ਤੋ ਸਮੂਹ ਸੰਗਤ, ਪੋਰਦੀਨੋਨੇ ਤੋ ਭਾਈ ਕੁਲਵਿੰਦਰ ਸਿੰਘ, ਭਾਈ ਸਤਵਿੰਦਰ ਸਿੰਘ ਬਾਜਵਾ, ਤਰਵੀਜੋ ਤੋ ਭਾਈ ਹਰਬੰਸ ਸਿੰਘ, ਭਾਈ ਪਿਆਰਾ ਸਿੰਘ, ਲੋਨੀਗੋ ਤੋ ਕਮਲਜੀਤ ਸਿੰਘ ਕਮਲ, ਕਸਤੀਲੀਉਨੇ ਮਾਨਤੋਵਾ ਤੋ ਭਾਈ ਸੁਖਜਿੰਦਰ ਸਿੰਘ, ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੌ ਬਰੇਸ਼ੀਆ ਅਤੇ ਭਗਤ ਧੰਨਾ ਜੱਟ ਜੀ ਯਾਦਗਰ ਕਮੇਟੀ ਦੇ ਜਗੀਰ ਸਿੰਘ ਔਲ਼ਖ, ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਗੁਰਸ਼ਰਨ ਸਿੰਘ ਦਮਦਮੀ ਟਕਸਾਲ ਯੂਕੇ, ਕਥਾਵਾਚਕ ਭਾਈ ਬਲਜਿੰਦਰ ਸਿੰਘ, ਕਥਾਵਾਚਕ ਭਾਈ ਸੁਰਜੀਤ ਸਿੰਘ ਖੰਡੇਵਾਲੇ, ਇੰਡੀਅਨ ਸਪੋਰਟਸ ਐਂਡ ਕਲਚਰ ਕਲੱਬ ਤੋਂ ਗੁਰਚੇਤਨ ਸਿੰਘ ਫੋਰਮੈਨ, ਸਤਨਾਮ ਸਿੰਘ ਪਨਾਮ, ਗਤਕਾ ਅਕੈਡਮੀ ਬ੍ਰੇਸ਼ੀਆ ਦੇ ਭਾਈ ਲਾਲ ਸਿੰਘ ਸੁਰਤਾਪੁਰ, ਇੰਨਟਰਨੈਸ਼ਨਲ ਪੰਥਕ ਦਲ ਦੇ ਭਾਈ ਪ੍ਰਗਟ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਇਟਲੀ, ਕੀਰਤਨੀਏ ਭਾਈ ਜਸਪਾਲ ਸਿੰਘ ਤੇ ਭਾਈ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਬਾਦਲ ਇਟਲੀ ਦੇ ਪ੍ਰਧਾਨ ਭਾਈ ਜਗਵੰਤ ਸਿੰਘ ਲੈਹਿਰਾ ਤੇ ਟੀਟੂ ਵਿਰੋਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ।
ਸਮਾਪਤੀ ‘ਤੇ ਗੁਰਦੁਆਰਾ ਸਿੰਘ ਸਭਾ ਕਸਤਲਗੌਮਬੈਰਤੋ ਦੇ ਭਾਈ ਕੁਲਵਿੰਦਰ ਸਿੰਘ ਵਿਰੋਨਾ, ਸੈਕਟਰੀ ਭਾਈ ਭਗਵਾਨ ਸਿੰਘ, ਹੈਡਗ੍ਰੰਥੀ ਭਾਈ ਅਮਰੀਕ ਸਿੰਘ, ਭਾਈ ਹਰਮੇਲ ਸਿੰਘ, ਗੁਰਮੀਤ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ, ਨਰਿੰਦਰ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ, ਵਰਿੰਦਰ ਸਿੰਘ, ਇਕਬਾਲ ਸਿੰਘ, ਹਰਜੀਤ ਸਿੰਘ, ਸ਼ਰਨਜੀਤ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਸਮੁੱਚੀਆਂ ਸੰਗਤਾਂ ਤੇ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕੀਤਾ ਗਿਆ। ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਿਰੋਪਾਓ ਸਾਹਿਬ ਦੀ ਬਖਸ਼ਿਸ਼ ਨਾਲ਼ ਸਨਮਾਨਿਤ ਕੀਤਾ ਗਿਆ।