wind_cyc_super_nov2017_ita_320x50

ਕਿਆਂਪੋ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

parkashਮਿਲਾਨ (ਇਟਲੀ) 12 ਅਕਤੂਬਰ (ਬਲਵਿੰਦਰ ਸਿੰਘ ਢਿੱਲੋਂ) – ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਦੁਆਰਾ ਸਮੂਹ ਸੰਗਤ ਦੇ ਸਹਿਯੋਗ ਨਾਲ ਕਿਆਂਪੋ ਵਿਖੇ ਚੌਥੀ ਪਾਤਿਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਪ੍ਰੇਮ ਭਾਵਨਾ ਸਹਿਤ ਮਨਾਇਆ ਗਿਆ। ਜਿਸ ਦੌਰਾਨ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਦੀਵਾਨਾਂ ਦੀ ਆਰੰਭਤਾ ਕੀਰਤਨ ਨਾਲ ਹੋਈ। ਉਪਰੰਤ ਭਾਈ ਮਨਦੀਪ ਸਿੰਘ ਹੀਰਾਂ ਵਾਲਿਆਂ ਦੇ ਢਾਡੀ ਜਥੇ ਦੁਆਰਾ ਵਡਮੁੱਲਾ ਇਤਿਹਾਸ ਸਰਵਣ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਆਂਪੋ ਦੇ ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਮਿਆਣੀ, ਮੀਤ ਪ੍ਰਧਾਨ ਭਾਈ ਪ੍ਰੇਮ ਸਿੰਘ, ਸੈਕਟਰੀ ਭਾਈ ਬਲਜੀਤ ਸਿੰਘ, ਮੀਤ ਸੈਕਟਰੀ ਭਾਈ ਰਵਿੰਦਰ ਸਿੰਘ, ਖਜਾਨਚੀ ਭਾਈ ਮਨਜੀਤ ਸਿੰਘ, ਵਾਇਸ ਖਜਾਨਚੀ ਭਾਈ ਦਲਜੀਤ ਸਿੰਘ, ਭਾਈ ਸਤਬੀਰ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਬਲਬੀਰ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਪਰਮਜੀਤ ਸਿੰਘ ਲਵਲੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜਰ ਸੀ। ਸਮਾਪਤੀ ‘ਤੇ ਢਾਡੀ ਜਥੇ ਦਾ ਸਨਮਾਨ ਕੀਤਾ ਗਿਆ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।