ਖਹਿਰਾ ਨੂੰ ਸਾਜਿਸ਼ ਤਹਿਤ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ – ਗਿੱਦੜ ਪਿੰਡੀ 

balwinder-singh-gidder-pindi

ਬਲਵਿੰਦਰ ਸਿੰਘ ਗਿੱਦੜ ਪਿੰਡੀ

ਮਿਲਾਨ 8 ਨਵੰਬਰ (ਸਾਬੀ ਚੀਨੀਆ) – ਪੰਜਾਬ ਦੇ ਲੋਕਾਂ ਦੀ ਅਵਾਜ਼ ਬਣ ਚੁੱਕੇ ਨਿਧੜੱਕ ਬੁਲਾਰੇ ਤੇ ਵਿਧਾਨ ਸਭਾ ਚ ਵਿਰੋਧੀ ਧਿਰ੍ਹ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਝੂਠੇ ਮਾਮਲੇ ਚ ਉਲਝਾ ਕਿ ਪੰਜਾਬ ਸਰਕਾਰ ਲੋਕ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ ਕਰ ਰਹੀ ਹੈ ਜਿਸ ਨੂੰ ਕਾਮਯਾਬ ਬਣਾਉਣ ਲਈ ਅਕਾਲੀ ਦਲ ਤੇ ਕਾਂਗਰਸ ਇਕ ਮੁੱਢ ਹੋ ਚੁੱਕੇ । ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਆਪ ਆਗੂ ਬਲਵਿੰਦਰ ਸਿੰਘ ਗਿੱਦੜ ਪਿੰਡੀ ਨੇ ਆਪਣੀ ਵਿਦੇਸ਼ ਫੇਰੀ ਦੌਰਾਨ ਪੱਤਰਕਾਰਾਂ ਨਾਲ ਗਲੱਬਾਤ ਕਰਦੇ ਹੋਏ ਕੀਤਾ। ਉਨਾ ਦਾ ਕਹਿਣਾ ਹੈ ਕਿ ਖਹਿਰਾ ਇਕ ਅਜਿਹੇ ਆਗੂ ਹਨ ਜਿੰਨਾਂ ਨੇ ਅਕਾਲੀ ਅਤੇ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆ ਨੂੰ ਲੋਕਾਂ ਤੱਕ ਪਹੁੱਚਾਇਆ ਹੈ ਲੋਕ ਅਵਾਜ਼ ਬਣਕੇ ਲਗਾਤਾਰ ਵਿਰੋਧ ਵੀ ਕੀਤਾ ਉਨਾਂ ਕਿਹਾ ਕਿ ਦੋਸ਼ ਲਾਉਣੇ ਤੇ ਸਾਬਿਤ ਹੋਣੇ ਦੋ ਅਲੱਗ ਅਲੱਗ ਪਹਿਲੂ ਹਨ ਤੇ ਸਾਨੂੰ ਉਮੀਦ ਹੈ ਕਿ ਸੁਖਪਾਲ ਸਿੰਘ ਖਹਿਰਾ ਇਸ ਮਾਮਲੇ ਚ ਪਾਕ ਸਾਫ ਨਿਕਲ ਆਉਣਗੇ।