ਖੇਡ ਪ੍ਰਮੋਟਰ ਅੰਮ੍ਰਿਤ ਕਾਹਲੋਂ ਦੇ ਘਰ ਪੁੱਤਰ ਦੀ ਦਾਤ ਤੇ ਖੇਡ ਕਲੱਬਾਂ ਵੱਲੋਂ ਵਧਾਈਆਂ

amritਮਿਲਾਨ (ਇਟਲੀ) 3 ਅਕਤੂਬਰ (ਸਾਬੀ ਚੀਨੀਆਂ) – ਪ੍ਰਸਿੱਧ ਖੇਡ ਪ੍ਰੋਮਟਰ ਅੰਮ੍ਰਿਤ ਕਾਹਲੋਂ ਨੂੰ ਗੁਰੂ ਸਾਹਿਬ ਨੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਸ ਮੌਕੇ ਇਟਲੀ ਦੀਆਂ ਵੱਖ ਵੱਖ ਖੇਡ ਕਲੱਬਾਂ ਦੇ ਅਹੁਦੇਦਾਰਾਂ ਵੱਲੋਂ ਅੰਮ੍ਰਿਤ ਕਾਹਲੋਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਪਰਮਮੀਤ ਸਿੰਘ ਕਾਹਲੋਂ, ਟੋਨੀ ਖੱਖ੍ਹ, ਰਣਜੀਤ ਸਿੰਘ, ਚਾਹਲ ਭੁੱਲਰ, ਗੁਰਬਚਨ ਸਿੰਘ ਕਾਹਲੋਂ, ਬਲਬੀਰ ਸਿੰਘ ਢਿੱਲੋਂ ਆਦਿ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਕਾਹਲੋਂ ਪਰਿਵਾਰ ਨੂੰ ਪੋਤਰੇ ਦੇ ਜਨਮ ‘ਤੇ ਵਧਾਈ ਸੰਦੇਸ਼ ਭੇਜਣ ਵਾਲਿਆਂ ਵਿਚ ਜਗਮੀਤ ਸਿੰਘ ਦੁਰਾਗਾਪੁਰ ਪ੍ਰਧਾਨ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਇਟਲੀ, ਸੀਨੀਅਰ ਅਕਾਲੀ ਆਗੂ ਲਖਵਿੰਦਰ ਸਿੰਘ ਡੋਗਰਾਵਾਲ, ਹਰਪ੍ਰੀਤ ਸਿੰਘ ਜੀਰਾ, ਸੁਖਚੈਨ ਸਿੰਘ ਠੀਕਰੀਵਾਲ, ਕਬੱਡੀ ਸਟਾਰ ਰਾਜੂ ਰਾਮੂਵਾਲੀਆ ਆਦਿ ਦੇ ਨਾਮ ਜਿਕਰਯੋਗ ਹਨ।