ਗੁਰਦਵਾਰਾ ਸੰਗਤ ਸਭਾ ਤੈਰਾਨੋਵਾ ਆਰੇਸੋ (ਇਟਲੀ)ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਪੁਰਬ ਮਨਾਇਆ ਗਿਆ

ਬਾਬਾ ਕਸ਼ਮੀਰਾ ਸਿੰਘ ਜੀ ਲਾਹੌਰਾ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਜੀ ਦੀ ਜੀਵਨੀ ਤੇ ਪਾਇਆ ਚਾਨਣਾ ਅਤੇ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ

altਇਟਲੀ, 8 ਜੁਲਾਈ, (ਬਲਵਿੰਦਰ ਸਿੰਘ ਚਾਹਲ ਮਾਧੋਝੰਡਾ’) – ਗੁਰਦਵਾਰਾ ਸੰਗਤ ਸਭਾ ਤੈਰਾਨੋਵਾ ਆਰੇਸੋ (ਇਟਲੀ)ਵਿਖੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਨਮ ਦਿਵਸ ਨੂੰ ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕਥਾ ਕੀਰਤਨ ਦੇ ਪ੍ਰਵਾਹ ਚਲਾਏ ਗਏ। ਜਿਸ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਕਥਾ ਵਾਚਕ ਅਤੇ ਕੀਰਤਨੀਏ ਬਾਬਾ ਕਸ਼ਮੀਰਾ ਸਿੰਘ ਜੀ ਲਾਹੌਰਾ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਜੀ ਦੇ ਜਨਮ ਸੰਬੰਧੀ ਜਨਮ ਸਾਖੀ ਅਤੇ ਗੁਰੂ ਜੀ ਦੁਆਰਾ ਦੋ ਤਲਵਾਰਾਂ ਧਾਰਨ ਕਰਨ, ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਤੇ ਗੁਰੂ ਸਾਹਿਬ ਵੱਲੋਂ ਲੜੀਆਂ ਗਈਆਂ ਚਾਰ ਜੰਗਾਂ ਦਾ ਵਰਣਨ ਕੀਤਾ। ਬਾਬਾ ਜੀ ਨੇ ਬੜੀ ਸਰਲ ਤੇ ਪ੍ਰਭਾਵਮਈ ਕਥਾ ਕਰਕੇ ਅਤੇ ਧਾਰਨਾ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਇਸ ਤੋਂ ਬਾਅਦ ਗੁਰਦਵਾਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਸੁਖਜੀਤ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਪਰੰਤ ਗੁਰੂ ਜੀ ਦੇ ਅਤੁੱਟ ਲੰਗਰ ਵਰਤਾਏ ਗਏ।