wind_cyc_super_nov2017_ita_320x50

ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 18 & 19 ਅਕਤੂਬਰ ਨੂੰ

baba-ji

ਮਿਲਾਨ 13 ਨਵੰਬਰ 2017 (ਬਲਵਿੰਦਰ ਸਿੰਘ ਢਿੱਲੋ) – ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੌ ਬਰੇਸ਼ੀਆ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾ ਦੇ ਸਹਿਯੋਗ ਨਾਲ ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਅਤੇ ਮਿਸਲ ਸ਼ਹੀਦਾਂ ਦੇ ਜਥੇਦਾਰ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅਤੇ ਸੰਘਰਾਣੇ ਦੇ ਮੈਦਾਨ ਅੰਦਰ ਸ਼ਹੀਦ ਹੋਏ ਸਿੱਖ ਸਰਦਾਰ ਨਿਹੰਗ ਬਾਬਾ ਨੌਧ ਸਿੰਘ, ਨਿਹੰਗ ਬਾਬਾ ਦਿਆਲ ਸਿੰਘ, ਨਿਹੰਗ ਬਾਬਾ ਬਲਵੰਤ ਸਿੰਘ, ਨਿਹੰਗ ਬਾਬਾ ਸੌਰ ਸਿੰਘ ਅਤੇ ਉਸ ਸਮੇਂ ਦੇ ਸਮੂਹ ਸ਼ਹੀਦਾਂ ਅਤੇ ਮੱਘਰ  ਦੀ ਸੰਗਰਾਦ ਨੂੰ ਮੁੱਖ ਰਖਦਿਆਂ ਮਹਾਨ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਦੋਰਾਨ ਮਿਤੀ 18 ਨਵੰਬਰ ਦਿਨ ਸ਼ਨੀਵਾਰ ਸ਼ਾਮ ਦੇ ਦੀਵਾਨਾ ਅਤੇ ਮਿਤੀ 19 ਨਵੰਬਰ ਦਿਨ ਐਤਵਾਰ ਦੇ ਦੀਵਾਨਾ ਵਿੱਚ ਗੁਰੂਘਰ ਦੇ ਵਜੀਰ ਭਾਈ ਜਗਦੇਵ ਸਿੰਘ ਜੀ ਜੰਮੂ ਸਗੰਤਾ ਨੂੰ ਕੀਰਤਨ ਰਾਹੀ ਨਿਹਾਲ ਕਰਨਗੇ। ਅਤੇ ਪੰਥ ਪ੍ਰਸਿਧ ਕੀਰਤਨੀ ਜੱਥਾ ਭਾਈ ਅਮਨਪ੍ਰੀਤ ਸਿੰਘ ਮੋਦਨਾ ਉਚੇਚੇ ਤੋਰ ਤੇ ਪੁੱਜ ਰਹੇ ਹਨ। ਜੋ ਸਮਾਗਮ ਵਿੱਚ ਪਹੁੰਚੀਆ ਸਗੰਤਾ ਨੂੰ ਕੀਰਤਨ ਰਾਹੀ ਨਿਹਾਲ ਕਰਨਗੇ। ਸ਼੍ਰੀ ਸੁਖਮਨੀ ਸਾਹਿਬ ਜੀ ਦੀ ਸੇਵਾ ਸਰਦਾਰ ਜਗੀਰ ਸਿੰਘ ਔਲਖ ਵੱਲੋ ਅਪਣੇ ਦੋਹਤੇ ਅਬੀਜੋਤ ਸਿੰਘ ਵਿਰਕ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਅਤੇ ਦੂਸਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਸੇਵਾ ਸਰਦਾਰ ਚਰਨਜੀਤ ਸਿੰਘ ਯੂਕੇ ਵਲੋਂ ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਕਾਰਵਾਈ ਜਾ ਰਹੀ ਹੈ। ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲੇਨੋ ਇਟਲੀ ਦੀ ਸਮੁੱਚੀ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ, ਜਨਰਲ ਸਕੱਤਰ ਭਾਈ ਜਗੀਰ ਸਿੰਘ ਔਲ਼ਖ, ਕੁਲਦੀਪ ਸਿੰਘ ਦਿੱਲੀ, ਜੋਗਿੰਦਰ ਸਿੰਘ ਗੋਗਾ, ਪ੍ਰਭਜੋਤ ਸਿੰਘ ਜੋਤੀ, ਮਲਕੀਤ ਸਿੰਘ ਖੰਨੇਵਾਲੇ, ਕਰਨੈਲ ਸਿੰਘ ,ਬਲਬੀਰ ਸਿੰਘ ਬੀਰੀ ,ਬਲਜਿੰਦਰ ਸਿੰਘ, ਰਤਨ ਸਿੰਘ, ਗੁਰਦੇਵ ਸਿੰਘ, ਕੁਲਵੰਤ ਸਿੰਘ, ਧਰਮਵੀਰ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ ਮਾਮਾ, ਸਤਨਾਮ ਸਿੰਘ ਅਤੇ ਸਰਦਾਰ ਰਣਜੀਤ ਸਿੰਘ ਔਲ਼ਖ ,ਪਲਵਿੰਦਰ ਸਿੰਘ ਨਿੱਕੂ, ਹਰਦੀਪ ਸਿੰਘ, ਤਰਲੋਚਨ ਸਿੰਘ, ਜਗਜੀਤ ਸਿੰਘ ਰੋਮੀ,  ਸੁਰਜੀਤ ਸਿੰਘ, ਜਸਬੀਰ ਸਿੰਘ, ਭੁਪਿੰਦਰ ਸਿੰਘ ਸੰਧੂ, ਮਨਜੀਤ ਸਿੰਘ ਵਲੋਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਦੀ ਹੈ ਕਿ ਗੁਰਦੁਆਰਾ ਸਾਹਿਬ ਪੁੱਜ ਆਪਣਾ ਜੀਵਨ ਸਫਲ ਕਰਨ ਜੀ।