ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋ ਭਾਈ ਸਤਿੰਦਰਵੀਰ ਸਿੰਘ ਜੀ ਦੇ ਜਥੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ

sanmanਮਿਲਾਨ 04 ਅਕਤੂਬਰ (ਬਲਵਿੰਦਰ ਸਿੰਘ ਢਿੱਲੋਂ):- ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਵਿਖੇ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਤਿਕਾਰ ਯੋਗ ਸਮੂਹ ਸੰਗਤਾ ਦੇ ਸਹਿਯੋਗ ਨਾਲ ਸੰਤ ਬਾਬਾ ਕਰਮ ਸਿੰਘ ਜੀ ( ਹੋਤੀ ਮਰਦਾਨ ਵਾਲੇ ) ਬਾਬਾ ਮਾਝਾ ਸਿੰਘ ਜੀ ਅਤੇ ਬਾਬਾ ਹਜਾਰਾ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਸਮਾਗਮ 28-29 ਅਤੇ 30 ਸਤੰਬਰ ਨੂੰ ਕਰਵਾਏ ਗਏ। ਜਿਸ ਦੋਰਾਨ 28-29 ਸਤੰਬਰ ਸ਼ਾਮ ਅਤੇ 30 ਸਤੰਬਰ ਦਿਨ ਐਤਵਾਰ ਸਵੇਰ ਦੇ ਵਿਸ਼ੇਸ਼ ਦੀਵਾਨ ਸਜਾਏ ਗਏ। ਦੀਵਾਨਾ ਵਿੱਚ ਪੰਜਾਬ ਦੀ ਧਰਤੀ ਤੋ ਹਾਜੂਰੀ ਰਾਗੀ ਸ੍ਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਤੋ ਭਾਈ ਸਤਿੰਦਰਵੀਰ ਸਿੰਘ ਜੀ ਦੇ ਜਥੇ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ। ਅਤੇ ਸੰਗਤਾ ਨਾਲ ਗੁਰਮਤਿ ਵਿਚਾਰਾ ਦੀ ਸਾਂਝ ਪਾਈ। ਦੀਵਾਨਾ ਦੀ ਸਮਾਮਤੀ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋ ਭਾਈ ਸਤਿੰਦਰਵੀਰ ਸਿੰਘ ਜੀ ਦੇ ਜਥੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸਤਪਾਲ ਸਿੰਘ, ਭਾਈ ਸੁਰਿੰਦਰ ਸਿੰਘ ਪਿਰੋਜ, ਕੁਲਬੀਰ ਸਿੰਘ ਮਿਆਣੀ, ਰਵਿੰਦਰ ਸਿੰਘ, ਸਿਮਰਜੀਤ ਸਿੰਘ ਡੱਡੀਆ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਨਿਰਮਲ ਸਿੰਘ, ਗੁਰਮੁਖ ਸਿੰਘ ਬਗਵਾਨਪੁਰ, ਨਿਸ਼ਾਨ ਸਿੰਘ ਮਿਆਣੀ, ਮਲਕੀਤ ਸਿੰਘ, ਬਲਜੀਤ ਸਿੰਘ ਹਰਿਆਣਾ, ਕਰਨੈਲ ਸਿੰਘ ਘੋੜੇਵਾਨ, ਜਤਿੰਦਰ ਸਿੰਘ ਕੈਰੋ, ਕਰਨਵੀਰ ਸਿੰਘ, ਜਰਨੈਲ ਸਿੰਘ, ਲਖਵੀਰ ਸਿੰਘ, ਕੁਲਦੀਪ ਸਿੰਘ , ਸੁਖਵਿੰਦਰ ਸਿੰਘ ਅਤੇ ਨੋਜਵਾਨ ਸਭਾ ਬੋਰਗੋ ਦੇ ਸਮੂਹ ਮੈਂਬਰ ਤੋ ਇਲਾਵਾ ਇਟਲੀ ਦੀਆ ਸੰਗਤਾ ਨੇ ਭਾਰੀ ਗਿਣਤੀ ਚ ਦੀਵਾਨਾ ਵਿੱਚ ਸ਼ਮੂਲੀਅਤ ਕੀਤੀ। ਜਿਸ ਦੋਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।