ਗੁਰਨੀਤ ਕੌਰ ਦੇ ਜਨਮ ਦੀਆਂ ਪਰਿਵਾਰ ਨੂੰ ਮੁਬਾਰਕਾਂ!

gunreetਸਾਲ 2019 ਦੇ ਸ਼ੁਰੂ ਹੁੰਦੇ ਹੀ ਲਾਤੀਨਾ ਵਿਚ ਜਨਮ ਲੈਣ ਵਾਲੀ ਪਹਿਲੀ ਬੱਚੀ ਭਾਰਤੀ ਮੂਲ ਦੀ ਹੈ। ਇਸ ਪਿਆਰੀ ਬੱਚੀ ਦਾ ਜਨਮ 1 ਜਨਵਰੀ ਨੂੰ 11:06 ਵਜੇ ਹੋਇਆ। ਬੱਚੀ ਦਾ ਨਾਮ ਗੁਰਨੀਤ ਕੌਰ ਰੱਖਿਆ ਗਿਆ ਹੈ। ਬੱਚੇ ਦੇ ਪਿਤਾ ਗੁਰਪ੍ਰੀਤ ਸਿੰਘ ਅਤੇ ਮਾਤਾ ਗਗਨਦੀਪ ਕੌਰ ਬਹੁਤ ਹੀ ਖੁਸ਼ ਹਨ। ਇਸ ਜਵਾਨ ਭਾਰਤੀ ਜੋੜੇ ਦੀ ਇਹ ਪਹਿਲੀ ਸੰਤਾਨ ਹੈ। ਬੱਚੀ ਦੇ ਜਨਮ ਦੀਆਂ ਪਰਿਵਾਰ ਨੂੰ ਦੋਸਤਾਂ ਅਤੇ ਰਿਸ਼ਤੇਦਾਰਾਂ ਵੱਲੋਂ ਮੁਬਾਰਕਾਂ ਮਿਲ ਰਹੀਆਂ ਹਨ। ਅਦਾਰਾ ‘ਪੰਜਾਬ ਐਕਸਪ੍ਰੈੱਸ’ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਵੀ ਗੁਰਨੀਤ ਦੇ ਜਨਮ ਦੀ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਬੱਚੀ ਦੀ ਤੰਦਰੁਸਤੀ ਅਤੇ ਚੜ੍ਹਦੀ ਕਲ੍ਹਾ ਦੀ ਬਖਸ਼ਿਸ਼ ਕਰਨ ਲਈ ਪ੍ਰਮਾਤਮਾ ਅੱਗੇ ਦੁਆ ਕੀਤੀ ਗਈ!

gunreet1